Sunday, August 03, 2025
 

ਪੰਜਾਬ

ਰਸਤਾ ਖ਼ਾਲੀ ਕਰਵਾਉਂਦੇ ਹੋਏ ਪੁਲਿਸ ਮੁਲਾਜ਼ਮ ਨੇ ਬੱਚੇ ਨੂੰ ਮਾਰਿਆ ਥੱਪੜ, ਮੰਤਰੀ ਨੇ ਮੁਲਾਜ਼ਮ ਵਿਰੁਧ ਦਿਤੇ ਕਾਰਵਾਈ ਦੇ ਹੁਕਮ

April 25, 2022 07:29 PM

ਗੁਰਦਾਸਪੁਰ : ਇਹ ਪਹਿਲਾ ਮੌਕਾ ਨਹੀਂ ਹੈ ਜਦੋ ਕਿਸੇ ਪੁਲਿਸ ਮੁਲਾਜ਼ਮ ਨੇ ਸ਼ਰੇਆਮ ਲੋਕਾਂ 'ਤੇ ਹੱਥ ਚੁੱਕਿਆ ਹੋਵੇ। ਇਸ ਤੋਂ ਪਹਿਲਾਂ ਫਗਵਾੜਾ ਦੇ SHO ਨੇ ਸਬਜ਼ੀ ਵਾਲੇ ਦੀ ਟੋਕਰੀ ਨੂੰ ਲੱਤ ਮਾਰੀ ਸੀ ਜਿਸ ਦੀ ਵੀਡੀਉ ਵਾਇਰਲ ਹੋ ਗਈ ਸੀ।


ਦਰਅਸਲ ਅੱਜ ਪੰਜਾਬ ਦੇ ਫੂਡ ਐਂਡ ਸਵਿਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਅੱਜ ਧਾਰੀਵਾਲ ਮੰਡੀ 'ਚ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈ ਰਹੇ ਸਨ ਤਾਂ ਇਸ ਮੌਕੇ ਰਸਤਾ ਸਾਫ ਕਰਵਾਉਣ ਲਈ ਪੰਜਾਬ ਪੁਲਿਸ ਦੇ ਇਕ ਮੁਲਾਜ਼ਮ ਨੇ ਰਿਕਸ਼ਾ ਚਾਲਕ ਬੱਚੇ ਦੇ ਥੱਪੜ ਜੜ ਦਿੱਤਾ।

ਇਸ ਘਟਨਾ ਮਗਰੋਂ ਕੁਝ ਲੋਕਾਂ ਨੇ ਪੁਲਿਸ ਮੁਲਾਜ਼ਮ ਨੂੰ ਘੇਰ ਲਿਆ ਅਤੇ ਬੱਚੇ ਦੇ ਥੱਪੜ ਮਾਰਨ 'ਤੇ ਇਤਰਾਜ਼ ਜਤਾਇਆ। ਉਨ੍ਹਾਂ ਨੇ ਪੁਲਿਸ ਮੁਲਾਜ਼ਮ ਤੋਂ ਥੱਪੜ ਮਾਰਨ ਪਿੱਛੇ ਕਾਰਨ ਵੀ ਪੁੱਛਿਆ।

ਇਸ ਸਭ ਵਿਚਾਲੇ ਮੰਤਰੀ ਸਾਬ ਵੀ ਮੌਕੇ 'ਤੇ ਪਹੁੰਚ ਗਏ। ਕੈਬਨਿਟ ਮੰਤਰੀ ਕਟਾਰੂਚੱਕ ਨੇ ਰੋਂਦੇ ਬੱਚੇ ਨੂੰ ਕਲਾਵੇ 'ਚ ਲੈ ਕੇ ਚੁੱਪ ਕਰਵਾਇਆ ਅਤੇ ਪੁਲਿਸ ਦੇ ਮੁਲਾਜ਼ਮ ਖਿਲਾਫ ਕਾਰਵਾਈ ਦੇ ਹੁਕਮ ਦੇ ਦਿੱਤੇ। ਕਟਾਰੂਚੱਕ ਨੇ ਕਿਹਾ ਕਿ ਇਸ ਨਾਲ ਉਨ੍ਹਾਂ ਦੇ ਮਨ ਨੂੰ ਕਾਫੀ ਠੇਸ ਪਹੁੰਚੀ ਹੈ ਅਜਿਹ ਨਹੀਂ ਹੋਣਾ ਚਾਹੀਦਾ ਸੀ।

 

Have something to say? Post your comment

 
 
 
 
 
Subscribe