Sunday, August 03, 2025
 

ਪੰਜਾਬ

ਆਰ. ਡੀ. ਐੱਫ. ਨੂੰ ਲੈ ਕੇ ਭਗਵੰਤ ਮਾਨ ਕੈਬਨਿਟ ਦਾ ਵੱਡਾ ਫ਼ੈਸਲਾ

April 13, 2022 01:05 PM

ਚੰਡੀਗੜ੍ਹ : ਪੰਜਾਬ ਕੈਬਨਿਟ ਨੇ ਅੱਜ ਵੱਡਾ ਫ਼ੈਸਲਾ ਲੈਂਦੇ ਆਰ. ਡੀ. ਐੱਫ. (ਰੂਰਲ ਡਿਵਲਪਮੈਂਟ ਫੰਡ) ’ਚ ਸੋਧ ਆਰਡੀਨੈਂਸ ਲੈ ਕੇ ਆਂਦਾ ਹੈ। 

ਦਰਅਸਲ ਕੇਂਦਰ ਸਰਕਾਰ ਆਰ. ਡੀ. ਐੱਫ. ਰਾਹੀਂ ਸੂਬਾ ਸਰਕਾਰ ਨੂੰ 1100 ਕਰੋੜ ਰੁਪਏ ਦਾ ਫੰਡ ਜਾਰੀ ਕਰਦੀ ਹੈ, ਜਿਸ ਨੂੰ ਕੇਂਦਰ ਸਰਕਾਰ ਨੇ ਇਹ ਆਖ ਕੇ ਰੋਕ ਦਿੱਤਾ ਸੀ ਕਿ ਇਹ ਰਕਮ ਪਿੰਡਾਂ ਦੇ ਵਿਕਾਸ ’ਤੇ ਖਰਚ ਕਰਨ ਦੀ ਬਜਾਏ ਸਰਕਾਰ ਹੋਰ ਵਾਅਦਿਆਂ ਦੀ ਪੂਰਤੀ ਲਈ ਵਰਤ ਦਿੰਦੀ ਹੈ। 

ਲਿਹਾਜ਼ਾ ਜਦੋਂ ਤਕ ਇਸ ਵਿਚ ਸੋਧ ਨਹੀਂ ਕੀਤੀ ਜਾਂਦੀ ਉਦੋਂ ਤਕ ਇਹ ਰਕਮ ਜਾਰੀ ਨਹੀਂ ਕੀਤੀ ਜਾਵੇਗੀ। ਜਿਸ ਤੋਂ ਬਾਅਜ ਅੱਜ ਮਾਨ ਸਰਕਾਰ ਨੇ ਇਸ ਵਿਚ ਸੋਧ ਕਰਨ ਵਾਲੇ ਆਰਡੀਨੈਂਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਰੂਰਲ ਡਿਵਲਪਮੈਂਟ ਫੰਡ ਤਹਿਤ ਜਾਰੀ ਹੋਣ ਵਾਲੀ ਰਕਮ ਸਿਰਫ ਪਿੰਡਾਂ ਦੇ ਵਿਕਾਸ ’ਤੇ ਹੀ ਖਰਚ ਕੀਤੀ ਜਾਵੇਗੀ।

ਹੁਣ ਸਿੱਧੇ ਤੌਰ ’ਤੇ ਆਖਿਆ ਜਾ ਸਕਦਾ ਹੈ ਕਿ ਪੰਜਾਬ ਸਰਕਾਰ ਨੇ ਕੇਂਦਰ ਦੀ ਗੱਲ ਮੰਨਦਿਆਂ ਇਸ ਵਿਚ ਸੋਧ ਕਰ ਦਿੱਤੀ ਹੈ। ਇਸ ਦੇ ਨਾਲ ਹੀ ਸੂਬਾ ਸਰਕਾਰ ਦੇ ਇਸ ਫ਼ੈਸਲੇ ਨੂੰ ਪੰਜਾਬ ਦੇ ਪਿੰਡਾਂ ਲਈ ਇਕ ਵੱਡੀ ਰਾਹਤ ਵਜੋਂ ਵੀ ਵੇਖਿਆ ਜਾ ਰਿਹਾ ਹੈ ਕਿਉਂਕਿ ਆਰ. ਡੀ. ਐੱਫ. ਦਾ ਜਿਹੜਾ ਪੈਸਾ ਪਹਿਲਾਂ ਸਰਕਾਰ ਹੋਰ ਸਕੀਮਾਂ ’ਤੇ ਖਰਚ ਕਰ ਦਿੰਦੀ ਸੀ, ਹੁਣ ਉਹ ਪਿੰਡਾਂ ਦੇ ਵਿਕਾਸ ’ਤੇ ਹੀ ਖਰਚ ਹੋਵੇਗਾ।

 

Have something to say? Post your comment

 
 
 
 
 
Subscribe