Sunday, August 03, 2025
 

ਪੰਜਾਬ

ਮਾਮਲਾ ਨੌਜਵਾਨ ਨੂੰ ਅਗਵਾ ਕਰਨ ਦਾ : ਗੈਂਗਸਟਰ ਸੁੱਖਾ ਬਾੜੇਵਾਲੀਆ ਸਮੇਤ 4 ਖ਼ਿਲਾਫ਼ ਪਰਚਾ ਦਰਜ

April 06, 2022 08:35 AM

ਲੁਧਿਆਣਾ : ਥਾਣਾ ਸਰਾਭਾ ਨਗਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਬਾੜੇਵਾਲ ਰੋਡ ’ਤੇ ਨੌਜਵਾਨ ਨੂੰ ਅਗਵਾ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਗੈਂਗਸਟਰ ਸੁੱਖਾ ਬਾੜੇਵਾਲੀਆ ਸਮੇਤ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ ।

ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਚੰਦਰ ਨਾਮੀ ਨੌਜਵਾਨ ਦੀ ਸ਼ਿਕਾਇਤ ’ਤੇ ਅਮਲ ਵਿਚ ਲਿਆਂਦੀ ਹੈ । ਚੰਦਨ ਨਾਮੀ ਨੌਜਵਾਨ ਦੇਰ ਰਾਤ ਬਾੜੇਵਾਲ ਸੜਕ ’ਤੇ ਜਾ ਰਿਹਾ ਸੀ, ਕਿ ਉਕਤ ਸੁੱਖਾ ਬਾੜੇਵਾਲੀਆ ਅਤੇ ਉਸ ਦੇ ਸਾਥੀਆਂ ਨੇ ਉਸ ਨੂੰ ਅਗਵਾ ਕਰ ਲਿਆ ।

ਉਸ ਪਾਸੋਂ ਪੰਜਾਹ ਹਜ਼ਾਰ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੁੰਨਸਾਨ ਥਾਂ ’ਤੇ ਜਾ ਕੇ ਚੰਦਨ ਨੇ ਕਾਰ ਵਿਚੋਂ ਛਲਾਂਗ ਲਗਾ ਦਿੱਤੀ ਤੇ ਕਿਸੇ ਤਰੀਕੇ ਥਾਣੇ ਪਹੁੰਚਿਆ । ਪੁਲਿਸ ਵਲੋਂ ਕਾਰਵਾਈ ਕਥਿਤ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ।

 

Have something to say? Post your comment

 
 
 
 
 
Subscribe