Wednesday, November 05, 2025
 
BREAKING NEWS
✨ 24 ਕੈਰੇਟ ਸੋਨਾ: ਅੱਜ ਫਿਰ ਹੋਇਆ ਸਸਤਾ, ਦੋ ਦਿਨਾਂ ਵਿੱਚ ਵੱਡੀ ਗਿਰਾਵਟ; ਚਾਂਦੀ ਵੀ ਤੇਜ਼ੀ ਨਾਲ ਡਿੱਗੀਪੰਜਾਬ ਦੇ 9 ਜ਼ਿਲ੍ਹਿਆਂ ਵਿੱਚ ਅੱਜ ਮੀਂਹ ਪੈਣ ਦੀ ਸੰਭਾਵਨਾਅਮਰੀਕਾ ਵਿੱਚ ਜਹਾਜ਼ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਹਾਦਸਾਗ੍ਰਸਤਅੱਜ 12 ਰਾਜਾਂ ਵਿੱਚ ਭਾਰੀ ਮੀਂਹ ਦਾ ਅਲਰਟ, ਜਾਣੋਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (5 ਨਵੰਬਰ 2025)ਪਾਕਿਸਤਾਨ ਸੁਪਰੀਮ ਕੋਰਟ ਵਿੱਚ Blast (Video)ਛੱਤੀਸਗੜ੍ਹ ਰੇਲ ਹਾਦਸਾ: ਬਿਲਾਸਪੁਰ ਨੇੜੇ ਯਾਤਰੀ ਅਤੇ ਮਾਲ ਗੱਡੀ ਦੀ ਟੱਕਰ, 6 ਮੌਤਾਂ ਦਾ ਖਦਸ਼ਾਉੱਤਰੀ ਕੋਰੀਆ ਨੇ ਅਮਰੀਕੀ ਰੱਖਿਆ ਸਕੱਤਰ ਦੇ ਦੌਰੇ ਤੋਂ ਪਹਿਲਾਂ ਦਾਗੇ ਰਾਕੇਟ; ਕੋਰੀਆਈ ਸਰਹੱਦ 'ਤੇ ਵਧਿਆ ਤਣਾਅIND vs AUS: ਚੌਥੇ ਮੈਚ ਤੋਂ ਪਹਿਲਾਂ ਆਸਟ੍ਰੇਲੀਆ ਨੇ ਟੀਮ ਵਿੱਚ ਬਦਲਾਅ ਕੀਤਾ, 2 ਸਟਾਰ ਖਿਡਾਰੀਆਂ ਨੂੰ ਬਾਹਰ ਕੀਤਾ ਗਿਆਅੱਜ ਤੋਂ ਪੰਜਾਬ-ਚੰਡੀਗੜ੍ਹ ਵਿੱਚ ਬਦਲੇਗਾ ਮੌਸਮ: ਹਲਕੀ ਬਾਰਿਸ਼ ਦੀ ਸੰਭਾਵਨਾ

ਪੰਜਾਬ

ਰੋਪੜ ਦੇ ਕਿਰਤੀ ਦੀ ਚਮਕੀ ਕਿਸਮਤ, ਨਿਕਲੀ 1 ਕਰੋੜ 20 ਲੱਖ ਦੀ ਲਾਟਰੀ

March 29, 2022 09:42 AM

ਰੋਪੜ: ਪਿੰਡ ਬੇਗਮਪੁਰਾ ਦੇ ਦਿਹਾੜੀਦਾਰ ਪਰਿਵਾਰ ਦੀ ਉਸ ਵੇਲੇ ਸੁੱਤੀ ਹੋਈ ਕਿਸਮਤ ਜਾਗ ਪਈ ਜਦੋਂ ਇੰਨਾਂ ਦੀ 1 ਕਰੋੜ 20 ਲੱਖ ਦੀ ਲਾਟਰੀ ਨਿਕਲ ਗਈ।

ਪਿੰਡ ਬੇਗਮਪੁਰਾ ਵਿੱਚ ਰਾਜ ਮਿਸਤਰੀ ਵਜੋਂ ਦਿਹਾੜੀਆਂ ਕਰਕੇ ਪਰਿਵਾਰ ਦਾ ਪਾਲਣ ਪੋਸਣ ਕਰਨ ਵਾਲੇ ਲਾਲੀ ਸਿੰਘ ਨੇ ਆਪਣੀ ਲੜਕੀ ਦਾ ਵਿਆਹ ਰੱਖਿਆ ਹੋਇਆ ਸੀ ਪਰ ਆਰਥਿਕ ਪੱਖੋਂ ਕਮਜ਼ੋਰ ਹੋਣ ਕਾਰਨ ਲਾਲੀ ਸਿੰਘ ਲੜਕੀ ਦੇ ਵਿਆਹ ਨੂੰ ਲੈ ਕੇ ਕਾਫ਼ੀ ਚਿੰਤਤ ਸੀ ਉਸਨੇ ਆਪਣੀ ਕਿਸਮਤ ਅਜ਼ਮਾਉਣ ਲਈ ਲੜਕੀ ਦੇ ਨਾਮ 'ਤੇ ਲਾਟਰੀ ਖਰੀਦ ਲਈ।

ਪੰਜਾਬ ਸਰਕਾਰ ਵੱਲੋਂ ਜਾਰੀ ਮਹੀਨਾਵਾਰ ਲਾਟਰੀ ਲਾਲੀ ਸਿੰਘ ਨੇ 25 ਮਾਰਚ ਨੂੰ 200 ਰੁਪਏ ਚ ਖਰੀਦੀ ਜਿਸ ਦਾ ਟਿਕਟ ਨੰਬਰ 550869 ਹੈ ਤੇ ਹੁਣ ਜਦੋਂ ਲਾਲੀ ਸਿੰਘ ਫ਼ੋਨ ਆਇਆ ਕਿ ਉਨ੍ਹਾਂ ਦੀ ਲਾਟਰੀ ਨਿਕਲ ਆਈ ਤਾਂ ਪਰਿਵਾਰ ਵਿੱਚ ਖੁਸ਼ੀ ਦਾ ਟਿਕਾਣਾ ਨਾ ਰਿਹਾ ਤੇ ਪਰਿਵਾਰ ਨੂੰ ਅਜੇ ਤੱਕ ਇਹ ਵਿਸ਼ਵਾਸ ਹੀ ਨਹੀ ਹੋ ਰਿਹਾ ਹੈ ਕਿ ਉਨ੍ਹਾਂ ਨੂੰ ਇੰਨਾਂ ਵੱਡਾ ਇਨਾਮ ਨਿਕਲ ਆਇਆ ਹੈ।

ਇਸ ਸਬੰਧੀ ਗੱਲਬਾਤ ਕਰਦਿਆਂ ਲਾਟਰੀ ਵਿਜੇਤਾ ਲਾਲੀ ਸਿੰਘ ਨੇ ਕਿਹਾ ਕਿ ਉਹ ਲਾਟਰੀ ਤੋਂ ਮਿਲਣ ਵਾਲੇ ਪੈਸਿਆਂ ਨੂੰ ਸੋਚ ਸਮਝ ਕੇ ਖਰਚ ਕਰੇਗਾ ਤੇ ਆਪਣੀ ਹੈਸੀਅਤ ਮੁਤਾਬਕ ਹੀ ਜ਼ਿੰਦਗੀ ਬਸਰ ਕਰੇਗਾ ਨਾ ਕਿ ਪੈਸੇ ਦੇ ਹੰਕਾਰ ਚ ਆਪਣੀ ਹੈਸੀਅਤ ਨੂੰ ਭੁੱਲੇਗਾ।

ਲਾਲੀ ਸਿੰਘ ਨੇ ਕਿਹਾ ਕਿ ਉਹ ਇਸ ਰਾਸ਼ੀ ਦੇ ਨਾਲ ਆਪਣੇ ਲੜਕਿਆਂ ਲਈ ਰੋਜ਼ਗਾਰ ਦਾ ਸਾਧਨ ਬਣਾਏਗਾ ਤੇ ਪੈਸੇ ਨਾਲ ਹੀ ਪੈਸਾ ਕਮਾਉਣ ਦਾ ਯਤਨ ਕਰੇਗਾ ਜਦ ਕਿ ਰਾਜ ਮਿਸਤਰੀ ਵਜੋਂ ਕਰ ਰਹੇ ਆਪਣੇ ਕਿੱਤੇ ਨੂੰ ਬੰਦ ਨਹੀਂ ਕਰੇਗਾ ਤੇ ਆਪਣੇ ਬੱਚਿਆਂ ਨੂੰ ਮਿਹਨਤ ਕਰਨ ਤੋ ਪਿੱਛੇ ਨਹੀਂ ਹਟਣ ਦੇਵੇਗਾ।

ਉਧਰ ਲਾਲੀ ਸਿੰਘ ਦੇ ਗੁਆਂਢੀ ਵੀ ਇਸ ਇਨਾਮ ਦੇ ਨਿਕਲਣ ਤੋਂ ਬਾਅਦ ਖੁਸ਼ ਹਨ ਕਿ ਲਾਲੀ ਸਿੰਘ ਦੇ ਪਰਿਵਾਰ ਦੀ ਗਰੀਬੀ ਚੁੱਕੀ ਗਈ।

 

Have something to say? Post your comment

 
 
 
 
 
Subscribe