Saturday, August 02, 2025
 

ਪੰਜਾਬ

ਮਨੀਲਾ 'ਚ ਪੰਜਾਬੀ ਨੌਜਵਾਨ ਦਾ ਗੋਲੀ ਮਾਰ ਕੇ ਕੀਤਾ ਕਤਲ

February 12, 2022 10:22 PM

ਮੋਗਾ: ਪਿੰਡ ਘਲੋਟੀ ਵਿੱਚ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ ਜਦੋਂ ਵਿਦੇਸ਼ ਵਿੱਚ ਰਹਿੰਦੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। 

ਜਾਣਕਾਰੀ ਅਨੁਸਾਰ ਨੌਜਵਾਨ ਪਰਮਿੰਦਰ ਸਿੰਘ ਪਿਛਲੇ 15 ਸਾਲਾਂ ਤੋਂ ਮਨੀਲਾ ਵਿਖੇ ਫਾਈਨਾਂਸ ਦਾ ਕੰਮ ਕਰਦਾ ਸੀ। ਮ੍ਰਿਤਕ ਨੂੰ ਬਚਾਉਣ ਸਮੇਂ ਇਕ ਫਿਲੀਪੀਨ ਨਾਗਰਿਕ ਨੂੰ ਵੀ ਹਮਲਾਵਰਾਂ ਨੇ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।

ਮ੍ਰਿਤਕ ਨੌਜਵਾਨ ਪਰਮਿੰਦਰ ਸਿੰਘ ਪੁੱਤਰ ਬੋਹੜ ਸਿੰਘ ਬੀਤੇ ਕਰੀਬ 15 ਵਰ੍ਹਿਆਂ ਤੋਂ ਪਲੰਗੀ ਬਿਕਲ, ਮਨੀਲਾ ਫਿਲਪਾਈਨ 'ਚ ਆਪਣਾ ਫਾਇਨਾਂਸ ਦਾ ਕਾਰੋਬਾਰ ਕਰਦਾ ਸੀ।

ਪਰਿਵਾਰ ਮੁਤਾਬਕ ਸਵੇਰ ਸਮੇਂ ਉਸ ਨੂੰ ਤਿੰਨ ਵਿਅਕਤੀ ਘਰੋਂ ਗੱਡੀ 'ਚ ਬਿਠਾ ਕੇ ਲੈ ਗਏ ਤੇ ਰਸਤੇ 'ਚ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।

ਇਸ ਦੌਰਾਨ ਦੋ ਫਿਲਪਾਈਨ ਲੋਕਾਂ ਨੇ ਪਰਮਿੰਦਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਚੋਂ ਵੀ ਇਕ ਨੂੰ ਗੋਲੀ ਮਾਰ ਕੇ ਹਮਲਾਵਰਾਂ ਨੇ ਮੌਤ ਦੇ ਘਾਟ ਉਤਾਰ ਦਿੱਤਾ। ਜਦਕਿ ਦੂਜਾ ਸਖ਼ਤ ਜ਼ਖ਼ਮੀ ਹੋ ਗਿਆ। ਮ੍ਰਿਤਕ ਪਰਮਿੰਦਰ ਸਿੰਘ ਆਪਣੇ ਪਿੱਛੇ ਫਿਲਪੀਨ ਪਤਨੀ ਤੇ 3 ਬੱਚੇ ਛੱਡ ਗਿਆ।

 

Have something to say? Post your comment

 
 
 
 
 
Subscribe