ਜ਼ੀਰਾ : ਵਿਧਾਨ ਸਭਾ ਹਲਕਾ ਜ਼ੀਰਾ ਤੋਂ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ’ਤੇ ਵੱਡਾ ਸ਼ਬਦੀ ਹਮਲਾ ਕੀਤਾ।
ਵਿਧਾਇਕ ਜ਼ੀਰਾ ਨੇ ਕਿਹਾ ਕਿ ਭਾਵੇਂ ਮੈਂ ਦੋ ਫੁੱਟ ਦਾ ਹਾਂ ਪਰ ਸਾਢੇ ਛੇ ਫੁੱਟ ਵਾਲੇ ਮਜੀਠੀਆ ਨੂੰ ਰਾਤ ਨੂੰ ਸੌਣ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਮੇਰਾ ਕੱਦ ਭਾਵੇਂ ਛੋਟਾ ਹੈ ਪਰ ਮੇਰੇ ’ਚ ਜਿਗਰਾ ਪਿਤਾ ਇੰਦਰਜੀਤ ਸਿੰਘ ਜ਼ੀਰਾ ਵਾਲਾ ਹੈ,  ਜੋ ਬਾਦਲਾਂ ਦੀ ਗੱਡੀ ਰੋਕ ਲੈਂਦੇ ਸਨ।
 
ਉਹ ਜਿਗਰਾ ਜਿਨ੍ਹਾਂ ਨੇ ਨਰਿੰਦਰ ਮੋਦੀ ਦੀ ਗੱਡੀ ਰੋਕ ਕੇ ਖ਼ੂਨ ਦਾ ਪਿਆਲਾ ਦਿੱਤਾ ਸੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮਜੀਠੀਆ ਨੂੰ ਇਲਾਜ ਕਰਾਉਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਨੂੰ ਰਾਤ ਨੂੰ ਵੀ ਜ਼ੀਰਾ ਹੀ ਦਿਸਦਾ ਹੈ।
ਵਿਧਾਇਕ ਜ਼ੀਰਾ ਨੇ ਕਿਹਾ ਕਿ ਬਿਕਰਮ ਮਜੀਠੀਆ ਜੇ ਇੰਨਾ ਹੀ ਸੱਚਾ ਸੀ ਤਾਂ ਪੇਸ਼ ਕਿਉਂ ਨਹੀਂ ਹੋ ਰਹੇ,  ਜੇ ਪੇਸ਼ ਹੁੰਦੇ ਤਾਂ ਪਤਾ ਲੱਗ ਜਾਂਦਾ।
ਉਨ੍ਹਾਂ ਕਿਹਾ ਕਿ ਉਹ ਮੈਨੂੰ ਦੋ ਫੁੱਟ ਵਾਲਾ ਕਹਿੰਦੇ ਹਨ,  ਜੋ ਅੱਜ ਵੀ ਪੰਜਾਬ ’ਚ ਫਿਰਦਾ ਹੈ ਤੇ ਸਾਢੇ ਛੇ ਫੁੱਟ ਵਾਲਾ ਲੱਭਦਾ ਹੀ ਨਹੀਂ। ਜਦੋਂ ਥੋੜ੍ਹੀ ਜਿਹੀ ਰਾਹਤ ਮਿਲ ਜਾਂਦੀ ਹੈ,  ਉਦੋਂ ਸ਼ੇਰ ਬਣ ਜਾਂਦਾ ਹੈ।