Thursday, September 18, 2025
 
BREAKING NEWS
ਦਿਮਾਗ਼ ਖਾਣ ਵਾਲੇ ਅਮੀਬਾ ਨੇ ਕੇਰਲ ਵਿੱਚ ਤਬਾਹੀ ਮਚਾ ਦਿੱਤੀ, ਹੁਣ ਤੱਕ 19 ਲੋਕਾਂ ਦੀ ਮੌਤ; ਇਹ ਦੁਰਲੱਭ ਬਿਮਾਰੀ ਕੀ ਹੈ?ਪੰਜਾਬ ਦੇ ਮੌਸਮ ਦਾ ਹਾਲ ਜਾਣੋਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (18 ਸਤੰਬਰ 2025)ਦਿਸ਼ਾ ਪਟਨੀ ਦੇ ਘਰ ਗੋਲੀਬਾਰੀ ਦੇ ਦੋਸ਼ੀ ਗਾਜ਼ੀਆਬਾਦ ਵਿੱਚ ਮੁਕਾਬਲੇ ਵਿੱਚ ਮਾਰੇ ਗਏਜਯਾ ਸ਼ੈੱਟੀ ਕਤਲ ਕੇਸ: ਸੁਪਰੀਮ ਕੋਰਟ ਨੇ ਗੈਂਗਸਟਰ ਛੋਟਾ ਰਾਜਨ ਦੀ ਜ਼ਮਾਨਤ ਰੱਦ ਕੀਤੀਹਿਮਾਚਲ ਅਤੇ ਉੱਤਰਾਖੰਡ ਵਿੱਚ ਮੀਂਹ ਦਾ ਕਹਿਰ, ਉੱਤਰ ਪ੍ਰਦੇਸ਼ ਵਿੱਚ ਓਰੇਂਜ ਅਲਰਟ ਜਾਰੀBMW ਹਾਦਸਾ: ਨਵਜੋਤ ਨੂੰ 22 ਕਿਲੋਮੀਟਰ ਦੂਰ ਹਸਪਤਾਲ ਲਿਜਾਣ ਦਾ ਖੁਲਾਸਾ, ਨਿੱਜੀ ਰਿਸ਼ਤਾ ਆਇਆ ਸਾਹਮਣੇਈਥਾਨੌਲ ਮਿਸ਼ਰਤ ਪੈਟਰੋਲ 'ਤੇ ਮੋਦੀ ਸਰਕਾਰ ਦਾ ਸਪੱਸ਼ਟੀਕਰਨ: ਕੀ ਇੰਜਣ ਖਰਾਬ ਹੋ ਰਹੇ ਹਨ?ਕੈਨੇਡਾ ਵਿੱਚ ਖਾਲਿਸਤਾਨੀਆਂ ਵੱਲੋਂ ਭਾਰਤੀ ਕੌਂਸਲੇਟ 'ਤੇ ਕਬਜ਼ੇ ਦੀ ਧਮਕੀ, ਭਾਰਤ-ਕੈਨੇਡਾ ਸਬੰਧਾਂ ਵਿੱਚ ਤਣਾਅਪਿੰਡ ਕਿਲਾ ਰਾਏਪੁਰ ਵਿੱਚ ਅਮਰੀਕੀ ਔਰਤ ਦਾ ਕਤਲ

ਪੰਜਾਬ

Election 2022 : ਪੰਜਾਬ 'ਚ ਭਾਜਪਾ ਦੀ ਪਹਿਲੀ ਸੂਚੀ ਜਾਰੀ, ਪੜ੍ਹੋ ਪੂਰੀ ਸੂਚੀ

January 21, 2022 06:46 PM

ਚੰਡੀਗੜ੍ਹ : ਭਾਜਪਾ ਨੇ ਪੰਜਾਬ ਚੋਣਾਂ ਲਈ 34 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਵਿੱਚ 12 ਕਿਸਾਨ ਪਰਿਵਾਰਾਂ ਨਾਲ ਸਬੰਧਤ ਆਗੂਆਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ 8 ਅਨੁਸੂਚਿਤ ਜਾਤੀ ਦੇ ਆਗੂਆਂ ਨੂੰ ਵੀ ਮੈਦਾਨ ਵਿੱਚ ਉਤਾਰਿਆ ਗਿਆ ਹੈ। ਭਾਜਪਾ ਦੀ ਪਹਿਲੀ ਸੂਚੀ ਵਿੱਚ 13 ਸਿੱਖ ਚਿਹਰੇ ਹਨ। ਇਸ ਤੋਂ ਇਲਾਵਾ ਡਾਕਟਰ, ਵਕੀਲ ਅਤੇ ਸੇਵਾਮੁਕਤ ਆਈਏਐਸ ਵੀ ਭਾਜਪਾ ਦੀ ਟਿਕਟ ’ਤੇ ਚੋਣ ਲੜਾਈ ਵਿੱਚ ਕੁੱਦਣਗੇ।

ਸੋਢੀ ਨੂੰ ਕਾਂਗਰਸ ਤੋਂ ਟਿਕਟ ਮਿਲੀ, ਬਾਜਵਾ ਦਾ ਨਾਂ ਨਹੀਂ ਹੈ

ਇਸ ਸੂਚੀ ਵਿੱਚ ਭਾਜਪਾ ਨੇ ਕਾਂਗਰਸੀ ਵਿਧਾਇਕ ਰਾਣਾ ਗੁਰਮੀਤ ਸੋਢੀ ਦੀ ਟਿਕਟ ਦਾ ਐਲਾਨ ਕੀਤਾ ਹੈ। ਹਾਲਾਂਕਿ, ਉਸਦਾ ਖੇਤਰ ਬਦਲ ਗਿਆ ਹੈ। ਉਹ ਗੁਰੂਹਰਸਹਾਏ ਤੋਂ ਚੋਣ ਲੜਦੇ ਸਨ ਪਰ ਉਨ੍ਹਾਂ ਨੂੰ ਫਿਰੋਜ਼ਪੁਰ ਸ਼ਹਿਰ ਤੋਂ ਟਿਕਟ ਦਿੱਤੀ ਗਈ ਹੈ। ਇਸ ਸੂਚੀ ਵਿੱਚ ਗੜ੍ਹਸ਼ੰਕਰ ਤੋਂ ਟਿਕਟ ਨਾ ਮਿਲਣ ਕਾਰਨ ਕਾਂਗਰਸ ਛੱਡਣ ਵਾਲੀ ਨਿਮਿਸ਼ਾ ਮਹਿਤਾ ਨੂੰ ਭਾਜਪਾ ਨੇ ਟਿਕਟ ਦਿੱਤੀ ਹੈ। ਹਾਲਾਂਕਿ ਕਾਦੀਆਂ ਤੋਂ ਵਿਧਾਇਕ ਫਤਿਹਜੰਗ ਬਾਜਵਾ ਦਾ ਨਾਂ ਪਹਿਲੀ ਸੂਚੀ ਵਿੱਚ ਨਹੀਂ ਹੈ।


ਇਸ ਸੂਚੀ 'ਚ ਭਾਜਪਾ ਨੇ ਚੋਣਾਂ ਹਾਰਨ ਅਤੇ ਜਿੱਤਣ ਵਾਲੇ ਆਪਣੇ ਦਿੱਗਜ ਨੇਤਾਵਾਂ 'ਤੇ ਭਰੋਸਾ ਪ੍ਰਗਟਾਇਆ ਹੈ। ਇਨ੍ਹਾਂ ਵਿੱਚ ਮਨੋਰੰਜਨ ਕਾਲੀਆ, ਕੇਡੀ ਭੰਡਾਰੀ, ਟੇਕਸ਼ਨ ਸੂਦ, ਸੁਰਜੀਤ ਜਿਆਣੀ, ਦਿਨੇਸ਼ ਬੱਬੂ ਅਤੇ ਅਰੁਣ ਨਾਰੰਗ ਵਰਗੇ ਨਾਮ ਸ਼ਾਮਲ ਹਨ। ਹਾਲਾਂਕਿ ਪੰਜਾਬ ਵਿੱਚ ਭਾਜਪਾ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਵਾਲੇ ਆਗੂ ਹਰਜੀਤ ਗਰੇਵਾਲ ਦਾ ਨਾਂ ਇਸ ਸੂਚੀ ਵਿੱਚ ਨਹੀਂ ਹੈ।

ਇਹ ਹੈ ਭਾਜਪਾ ਦੀ ਸੂਚੀ

- ਸੁਜਾਨਪੁਰ - ਦਿਨੇਸ਼ ਬੱਬੂ
- ਦੀਨਾਨਗਰ - ਰੇਣੂ ਕਸ਼ਯਪ
- ਸ੍ਰੀ ਹਰਗੋਬਿੰਦਪੁਰ - ਬਲਜਿੰਦਰ ਸਿੰਘ ਦਕੋਹਾ
- ਅੰਮ੍ਰਿਤਸਰ ਉੱਤਰੀ - ਸੁਖਵਿੰਦਰ ਸਿੰਘ ਪਿੰਟੂ
- ਤਰਨਤਾਰਨ - ਨਵਰੀਤ ਸਿੰਘ ਸਫੀਪੁਰ
- ਕਪੂਰਥਲਾ - ਰਣਜੀਤ ਸਿੰਘ ਖੋਜੇਵਾਲਾ
- ਜਲੰਧਰ ਪੱਛਮੀ - ਮਹਿੰਦਰ ਭਗਤ
- ਜਲੰਧਰ ਸੈਂਟਰਲ - ਮਨੋਰੰਜਨ ਕਾਲੀਆ
- ਜਲੰਧਰ ਉੱਤਰੀ - ਕੇ ਡੀ ਭੰਡਾਰੀ
- ਮੁਕੇਰੀਆਂ - ਜੰਗੀਲਾਲ ਮਹਾਜਨ
- ਦਸੂਹਾ - ਰਘੂਨਾਥ ਰਾਣਾ
- ਹੁਸ਼ਿਆਰਪੁਰ - ਟੇਕਸ਼ਨ ਸੂਦ
- ਚੱਬੇਵਾਲ - ਦਿਲਬਾਗ ਰਾਏ
- ਗੜ੍ਹਸ਼ੰਕਰ - ਨਮਿਸ਼ਾ ਮਹਿਤਾ
- ਬੰਗਾ - ਮੋਹਨ ਲਾਲ ਬੰਗਾ
- ਬਲਾਚੌਰ - ਅਸ਼ੋਕ ਬਾਠ
- ਫ਼ਤਿਹਗੜ੍ਹ  ਸਾਹਿਬ - - ਦੀਦਾਰ ਸਿੰਘ ਭੱਟੀ
- ਅਮਲੋਹ - ਕੰਵਰਵੀਰ ਸਿੰਘ ਟੌਹੜਾ
- ਖੰਨਾ - ਗੁਰਪ੍ਰੀਤ ਸਿੰਘ ਭੱਟੀ
- ਲੁਧਿਆਣਾ ਕੇਂਦਰੀ - ਗੁਰਦੇਵ ਸ਼ਰਮਾ
- ਲੁਧਿਆਣਾ ਪੱਛਮੀ - ਐਡਵੋਕੇਟ ਬਿਕਰਮ ਸਿੰਘ ਸਿੱਧੂ
- ਗਿੱਲ - ਐਸ.ਆਰ.ਲੱਧੜ
- ਜਗਰਾਉਂ - ਕੰਵਰ ਨਰਿੰਦਰ ਸਿੰਘ
- ਫ਼ਿਰੋਜ਼ਪੁਰ ਸਿਟੀ - ਰਾਣਾ ਗੁਰਮੀਤ ਸੋਢੀ
- ਜਲਾਲਾਬਾਦ - ਪੂਰਨ ਚੰਦ
- ਫਾਜ਼ਿਲਕਾ - ਸੁਰਜੀਤ ਜਿਆਣੀ
- ਅਬੋਹਰ - ਅਰੁਣ ਨਾਰੰਗ
- ਮੁਕਤਸਰ - ਰਾਜੇਸ਼ ਫਤੇਲਾ
- ਫਰੀਦਕੋਟ - ਗੌਰਵ ਕੱਕੜ
- ਭੁੱਚੋ ਮੰਡੀ - ਰੁਪਿੰਦਰ ਸਿੰਘ ਸਿੱਧੂ
- ਤਲਵੰਡੀ ਸਾਬੋ - ਰਵੀਪ੍ਰੀਤ ਸਿੱਧੂ
- ਸਰਦੂਲ ਗੜ੍ਹ - ਜਗਜੀਤ ਸਿੰਘ ਮਿਲਖਾ
- ਸੰਗਰੂਰ - ਅਰਵਿੰਦ ਖੰਨਾ
- ਡੇਰਾਬਸੀ ਸੰਜੀਵ ਖੰਨਾ

 

Have something to say? Post your comment

Subscribe