Sunday, August 03, 2025
 

ਮਨੋਰੰਜਨ

ਕਪਿਲ ਸ਼ਰਮਾ ਨੇ ਕੰਗਨਾ ਰਨੌਤ ਬਾਰੇ ਦੱਸੀ ਇਹ ਗੱਲ ਤਾਂ ਖਿੜਖਿੜਾ ਕੇ ਹੱਸ ਪਏ ਬਿੱਗ-ਬੀ

November 13, 2021 09:10 PM

ਮੁੰਬਈ : ਕਾਮੇਡੀ ਅਦਾਕਾਰ ਕਪਿਲ ਸ਼ਰਮਾ ਦੀਆਂ ਗੱਲਾਂ ਸੁਣਨ ਵਾਲੇ ਠਹਾਕੇ ਮਾਰ ਕੇ ਹੱਸ ਪੈਂਦੇ ਹਨ। ਸ਼ੋਅ ‘ਕੌਣ ਬਣੇਗਾ ਕਰੋੜਪਤੀ’ ‘ਚ ਸ਼ੁੱਕਰਵਾਰ ਨੂੰ ਸਪੈਸ਼ਲ ਐਪੀਸੋਡ ਵਿਚ ਕਪਿਲ ਸ਼ਰਮਾ ਅਤੇ ਸੋਨੂੰ ਸੂਦ ਅਮਿਤਾਭ ਬੱਚਨ ਦੇ ਸਾਹਮਣੇ ਹਾਟ ਸੀਟ ‘ਤੇ ਬੈਠੇ ਅਤੇ ਇਸ ਦੌਰਾਨ ਕਪਿਲ ਨੇ ਆਪਣੀਆਂ ਗੱਲਾਂ ਨਾਲ ਸ਼ੋਅ ਵਿਚ ਹਾਸੇ ਦੇ ਖ਼ੂਬ ਧਮਾਕੇ ਕੀਤੇ।

ਗੱਲਬਾਤ ਦੌਰਾਨ ਕਪਿਲ ਸ਼ਰਮਾ ਨੇ ਕੰਗਨਾ ਰਨੌਤ ਦਾ ਜ਼ਿਕਰ ਇਕ ਖ਼ਾਸ ਅੰਦਾਜ ਵਿਚ ਕੀਤਾ ਤਾਂ ਬਿਗ ਬੀ ਅਤੇ ਸੋਨੂੰ ਸੂਦ ਵੀ ਆਪਣਾ ਹਾਸਾ ਨਹੀਂ ਰੋਕ ਸਕੇ। ਸੋਨੀ ਟੀਵੀ ਨੇ ਐਪੀਸੋਡ ਦਾ ਪ੍ਰੋਮੋ ਸ਼ੇਅਰ ਕੀਤਾ ਹੈ, ਜਿਸ ਵਿਚ ਕਪਿਲ ਸ਼ਰਮਾ, ਸੋਨੂੰ ਸੂਦ ਅਤੇ ਅਮਿਤਾਭ ਬੱਚਨ ਦੀ ਚਟਪਟੀ ਗੱਲਬਾਤ ਦਿਖਾਈ ਗਈ ਹੈ। ਕਪਿਲ, ਬਿਗ ਬੀ ਸਮਾਂਬੱਧਤਾ ਦੀ ਤਾਰੀਫ ਕਰਦੇ ਹੋਏ ਕਿੱਸਾ ਸੁਣਾਉਂਦੇ ਹਨ ਕਿ ਬਿਗ ਬੀ ਨੂੰ ‘ਦਿ ਕਪਿਲ ਸ਼ਰਮਾ’ ਸ਼ੋਅ ਵਿਚ ਆਉਣਾ ਸੀ ਤਾਂ ਉਹ ਸਵੇਰੇ 6 ਵਜੇ ਹੀ ਸੂਟ-ਬੂਟ ਪਹਿਣ ਕੇ ਤਿਆਰ ਹੋ ਕੇ ਪਹੁੰਚ ਗਏ। ਅਮਿਤਾਭ ਨੂੰ 9 ਵਜੇ ਸੈੱਟ ‘ਤੇ ਪਹੁੰਚਣਾ ਸੀ ਪਰ ਉਹ 9 ਵਜ ਕੇ 2 ਮਿੰਟ ‘ਤੇ ਪੁੱਜੇ। ਕਪਿਲ ਕਹਿੰਦੇ ਹਨ ਕਿ ਬਿਗ ਬੀ ਨੇ ਉਸ ਸਮੇਂ ਅਜਿਹੀ ਗੱਲ ਕਹੀ, ਜੋ ਉਨ੍ਹਾਂ ਦੇ ਨਾਲ ਰਹਿ ਗਈ। ਆਉਂਦੇ ਹੀ ਬਿਗ ਬੀ ਨੇ ਸਾਰਿਆਂ ਤੋਂ ਮੁਆਫੀ ਮੰਗਦੇ ਹੋਏ ਕਿਹਾ ਕਿ ਉਹ 2 ਮਿੰਟ ਦੇਰ ਨਾਲ ਪੁੱਜੇ ਹਨ। ਕਪਿਲ ਕਹਿੰਦੇ ਹਨ ਕਿ 2 ਮਿੰਟ ਦੀ ਦੇਰੀ ਵੀ ਕੋਈ ਦੇਰੀ ਹੁੰਦੀ ਹੈ।

ਇਸ ਤੋਂ ਬਾਅਦ ਸੋਨੂੰ ਸੂਦ ਇਕ ਕਿੱਸਾ ਸੁਣਾਉਂਦੇ ਹੋਏ ਕਹਿੰਦੇ ਹਨ ਕਿ ਇਕ ਵਾਰ ਉਨ੍ਹਾਂ ਨੇ ਕਪਿਲ ਸ਼ਰਮਾ ਨੂੰ ਫਿਟਨੈੱਸ ‘ਤੇ ਧਿਆਨ ਦੇਣ ਲਈ ਕਿਹਾ ਸੀ ਅਤੇ ਆਪਣੇ ਟ੍ਰੇਨਰ ਯੋਗੇਸ਼ ਨੂੰ ਕਪਿਲ ਕੋਲ ਭੇਜਦੇ ਹੋਏ ਕਿਹਾ ਕਿ ਤੂੰ ਉਸ ਦੇ ਕੋਲ ਜਾ ਕੇ ਬੈਠ ਜਾਵੀਂ ਅਤੇ ਜਦੋਂ ਤੱਕ ਨਿਕਲੇ ਨਹੀਂ, ਉਸ ਨੂੰ ਛੱਡਣਾ ਨਾ, ਉਸ ਨੂੰ ਜਿਮ ਕਰਵਾਉਣਾ ਹੀ ਕਰਵਾਉਣਾ ਹੈ। ਕਪਿਲ ਸੋਨੂੰ ਦੀ ਗੱਲ ਨੂੰ ਅੱਗੇ ਵਧਾਉਂਦੇ ਹੋਏ ਕਹਿੰਦੇ ਹਨ ਕਿ ਇਨ੍ਹਾਂ ਨੇ ਮੈਨੂੰ ਜੋ ਟ੍ਰੇਨਰ ਯੋਗੇਸ਼ ਦਿੱਤਾ, ਉਸ ਨੇ ਬਿਲਕੁਲ ਨਹੀਂ ਛੱਡਿਆ ਮੈਨੂੰ, ਪਰ ਇਕ ਦਿਨ ਉਸ ਨੂੰ ਕੰਗਨਾ ਰਣੌਤ ਕਲਾਇੰਟ ਮਿਲ ਗਈ। ਉਸ ਦਿਨ ਮੇਰੀ ਛਾਤੀ ‘ਤੇ ਡੰਬਲ ਪਏ-ਪਏ ਛੱਡ ਗਿਆ ਉਹ। ਇੰਨਾ ਸੁਣਦੇ ਹੀ ਬਿਗ ਬੀ ਤਾੜੀਆਂ ਵਜਾਉਂਦੇ ਹੋਏ ਜ਼ੋਰ ਨਾਲ ਹੱਸ ਪੈਂਦੇ ਹਨ। ਸੋਨੂੰ ਸੂਦ ਨਾਲ ਦਰਸ਼ਕ ਵੀ ਇਸ ਵਿਚ ਸਾਥ ਦਿੰਦੇ ਹਨ।

 

Have something to say? Post your comment

 

ਹੋਰ ਮਨੋਰੰਜਨ ਖ਼ਬਰਾਂ

सिद्धांत-तृप्ति स्टारर 'धड़क 2' और 'सन ऑफ सरदार 2' में 1 अगस्त को बॉक्स ऑफिस क्लैश

जियोहॉटस्टार के अनोखे शो 'द सोसाइटी' में में होगा मेरा नया अवतार-खुशी मुखर्जी

क्या रंग लाएगी निर्माता शेख फाज़िल और साउथ एक्ट्रेस रेजिना कैसंड्रा की केमिस्ट्री!

18 जुलाई को रिलीज़ के लिए तैयार है फिल्म "आराध्य"

7 लाख के रेड ब्लेजर अवतार में इंटरनेट पर तहलका मचाती उर्वशी रौतेला

राणा नायडू सीज़न 2 में दमदार प्रदर्शन करने के लिए तैयार हैं तनुज विरवानी

फ्लिपकार्ट के ग्लैम अप फेस्ट 2025 में तमन्ना भाटिया, तारा सुतारिया और वामिका गब्बी का जलवा

आमिर खान की ‘सितारे ज़मीन पर’ देख सुधा मूर्ति हुईं भावुक

25 सितम्बर को सिनेमाघरों में धूम मचाएगी पवन कल्याण स्टारर ‘’ओजी"

ज्योतिका तांगरी और प्रिंस नरूला ने "हार्ट वाली बाजी" में दिलों की धड़कनें बढ़ाई

 
 
 
 
Subscribe