Thursday, May 01, 2025
 

ਮਨੋਰੰਜਨ

ਦਿਲਜੀਤ ਦੋਸਾਂਝ ਨਾਲ ਦਿਖਾਈ ਦੇਵੇਗੀ ਸ਼ਹਿਨਾਜ਼ ਗਿੱਲ

September 27, 2021 04:56 PM

ਮੁੰਬਈ : ਸ਼ਹਿਨਾਜ਼ ਗਿੱਲ ਦੀ ਨਵੀਂ ਪੰਜਾਬੀ ਫਿਲਮ ‘ਹੌਂਸਲਾ ਰੱਖ’ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਫਿਲਮ ’ਚ ਉਹ ਦਿਲਜੀਤ ਦੋਸਾਂਝ ਨਾਲ ਦਿਖਾਈ ਦੇਵੇਗੀ। ਟ੍ਰੇਨਰ ਰਿਲੀਜ਼ ਹੁੰਦੇ ਹੀ ਫੈਨਜ਼ ’ਚ ਛਾਅ ਗਿਆ ਹੈ। ਸ਼ਹਿਨਾਜ਼ ਗਿੱਲ ਦੀ ਨਵੀਂ ਪੰਜਾਬੀ ਫਿਲਮ ‘ਹੌਂਸਲਾ ਰੱਖ’ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਫਿਲਮ ’ਚ ਉਹ ਦਿਲਜੀਤ ਦੋਸਾਂਝ ਨਾਲ ਦਿਖਾਈ ਦੇਵੇਗੀ।

ਬਿੱਗ ਬੌਸ 13 ਦੀ ਫਾਈਨਲਿਸਟ ਸ਼ਹਿਨਾਜ਼ ਗਿੱਲ ਨੇ ਐਕਟਿੰਗ ਦੀ ਦੁਨੀਆ ’ਚ ਕਦਮ ਰੱਖ ਦਿੱਤਾ ਹੈ। ਸ਼ਹਿਨਾਜ਼, ਦਿਲਜੀਤ ਦੋਸਾਂਝ ਅਤੇ ਸੋਨਮ ਬਾਜਵਾ ਦੀ ਅਪਕਮਿੰਗ ਮੂਵੀ ‘ਹੌਂਸਲਾ ਰੱਖ’ ਦਾ ਟ੍ਰੇਲਰਰਿਲੀਜ਼ ਹੋ ਗਿਆ ਹੈ।

ਫੈਨਜ਼ ਸਿਧਾਰਥ ਸ਼ੁਕਲਾ ਦੇ ਦਿਹਾਂਤ ਤੋਂ ਬਾਅਦ ਸ਼ਹਿਨਾਜ਼ ਗਿੱਲ ਦੀ ਇਕ ਝਲਕ ਦੇਖਣ ਲਈ ਤਰਸ ਗਏ ਸਨ। ਪਰ ਹੁਣ ਫੈਨਜ਼ ਨੂੰ ਸ਼ਹਿਨਾਜ਼ ਫਿਲਮ ਦੇ ਟ੍ਰੇਲਰ ’ਚ ਫਾਈਨਲੀ ਦਿਖਾਈ ਦਿੱਤੀ ਹੈ। 2 ਮਿੰਟ 56 ਸੈਕੰਡ ਦਾ ਇਹ ਟ੍ਰੇਲਰ ਕਾਫੀ ਮਜ਼ੇਦਾਰ ਅਤੇ ਕਾਮੇਡੀ ਨਾਲ ਭਰਪੂਰ ਹੈ।

ਟ੍ਰੇਲਰ ’ਚ ਦਿਲਜੀਤ ਦੋਸਾਂਝ ਨੇ ਇਕ ਵਾਰ ਫਿਰ ਤੋਂ ਕਾਮੇਡੀ ਦਾ ਖ਼ੂਬ ਤੜਕਾ ਲਗਾਉਂਦੇ ਹੋਏ ਦਿਲ ਜਿੱਤਿਆ ਹੈ। ਉਥੇ ਹੀ ਸ਼ਹਿਨਾਜ਼ ਵੀ ਦਮਦਾਰ ਰੋਲ ’ਚ ਦਿਖਾਈ ਦੇ ਰਹੀ ਹੈ। ਜਦਕਿ ਐਕਟਰੈੱਸ ਸੋਨਮ ਬਾਜਵਾ ਕਾਫੀ ਗਲੈਮਰਸ ਦਿਖੀ ਹੈ। ਟ੍ਰੇਲਰ ‘ਚ ਦਿਖਾਇਆ ਗਿਆ ਹੈ ਕਿ ਸ਼ਹਿਨਾਜ਼, ਦਿਲਜੀਤ ਦੇ ਬੱਚੇ ਦੀ ਮਾਂ ਬਣ ਜਾਂਦੀ ਹੈ, ਪਰ ਉਹ ਬੱਚੇ ਨੂੰ ਦਿਲਜੀਤ ਨੂੰ ਸੌਂਪ ਕੇ ਚਲੀ ਜਾਂਦੀ ਹੈ।

ਸ਼ਹਿਨਾਜ਼ ਦੇ ਚਲੇ ਜਾਣ ਤੋਂ ਬਾਅਦ ਕਈ ਪਰੇਸ਼ਾਨੀਆਂ ਨੂੰ ਝੱਲਦਿਆਂ ਦਿਲਜੀਤ ਆਪਣੇ ਬੇਟੇ ਨੂੰ ਪਾਲਦੇ ਹਨ। ਇਸਤੋਂ ਬਾਅਦ ਉਨ੍ਹਾਂ ਦੀ ਲਾਈਫ ’ਚ ਸੋਨਮ ਦੀ ਐਂਟਰੀ ਹੁੰਦੀ ਹੈ ਪਰ ਤਦ ਸ਼ਹਿਨਾਜ਼ ਵੀ ਵਾਪਸ ਆ ਜਾਂਦੀ ਹੈ। ਟ੍ਰੇਲਰ ਟਵਿੱਸਟ ਨਾਲ ਭਰਿਆ ਹੈ, ਅੱਗੇ ਕੀ ਹੁੰਦਾ ਹੈ ਕਹਾਣੀ ’ਚ ਇਸਦੇ ਲਈ ਫੈਨਜ਼ ਨੂੰ ਫਿਲਮ ਦਾ ਇੰਤਜ਼ਾਰ ਰਹੇਗਾ।

ਇਹ ਫਿਲਮ 15 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਹੈ। ਟ੍ਰੇਲਰ ਤੋਂ ਬਾਅਦ ਹੁਣ ਫੈਨਜ਼ ਨੂੰ ਫਿਲਮ ਦਾ ਹੋਰ ਵੀ ਬੇਸਬਰੀ ਨਾਲ ਇੰਤਜ਼ਾਰ ਹੈ। ਟ੍ਰੇਲਰ ਆਉਣ ਤੋਂ ਪਹਿਲਾਂ ਦਿਲਜੀਤ ਨੇ ਫਿਲਮ ਦਾ ਇਕ ਪੋਸਟ ਸ਼ੇਅਰ ਕੀਤਾ ਸੀ, ਜਿਸ ’ਚ ਉਨ੍ਹਾਂ ਦੇ ਹੱਥ ’ਚ ਇਕ ਬੱਚਾ ਹੈ ਅਤੇ ਉਨ੍ਹਾਂ ਦੇ ਨਾਲ ਸ਼ਹਿਨਾਜ਼ ਅਤੇ ਸੋਨਮ ਖੜ੍ਹੀਆਂ ਹਨ। ਦੱਸ ਦੇਈਏ ਕਿ ‘ਹੌਂਸਲਾ ਰੱਖ’ ’ਚ ਗਿੱਪੀ ਗਰੇਵਾਲ ਦਾ ਬੇਟਾ ਸ਼ਿੰਡਾ ਗਰੇਵਾਲ ਵੀ ਦਿਖਾਈ ਦੇਵੇਗਾ।

 

Have something to say? Post your comment

 

ਹੋਰ ਮਨੋਰੰਜਨ ਖ਼ਬਰਾਂ

दर्शकों को एक आलीशान क्रूज़ के सफ़र पर ले जाएगी 'हाउसफुल 5' 

अभिनेत्री पारुल यादव ने वेटिकन सिटी के पोप फ्रांसिस को भावभीनी श्रद्धांजलि दी

जब सेलिब्रिटी न्यूट्रिशनिस्ट पायल रंगार ने सलमान खान को प्रभावित किया

वेरोनिका वनिज ने अपने पॉडकास्ट से अभिनेत्री मंदाकिनी का दिल जीता

दर्शक देखेंगे अब तन्वी द ग्रेट में 'शुभांगी' का जादू

ਭਾਰਤ ਵਿੱਚ ਰਿਲੀਜ਼ ਨਹੀਂ ਹੋਵੇਗੀ 'ਅਬੀਰ ਗੁਲਾਲ'

मुंबई के एफएबी शो 2025 में टेक्सटाइल्स और अपैरल सेक्टर के विकास को तेज़ करने की पहल

बड़े पर्दे पर लौट रही है शाह बानो केस की कहानी

कपिल शर्मा-अनुराग कश्‍यप की जोड़ी ने मचाया धमाल

ਪਹਿਲਗਾਮ ਵਿੱਚ ਅੱਤਵਾਦੀ ਹਮਲੇ ਤੋਂ 2 ਦਿਨ ਪਹਿਲਾਂ ਅਨੁਰਾਗ ਕਸ਼ਯਪ ਦੀ ਧੀ ਆਪਣੇ ਪਤੀ ਨਾਲ ਸੀ

 
 
 
 
Subscribe