Sunday, August 03, 2025
 

ਖੇਡਾਂ

ਤੇਜ਼ ਗੇਂਦਬਾਜ਼ ਪੰਕਜ ਸਿੰਘ ਨੇ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਲਿਆ ਸੰਨਿਆਸ

July 11, 2021 05:42 PM

ਜੈਪੁਰ : ਰਾਜਸਥਾਨ ਦੇ ਤੇਜ਼ ਗੇਂਦਬਾਜ਼ ਪੰਕਜ ਸਿੰਘ ਨੇ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈ ਲਿਆ ਹੈ। ਰਾਜਸਥਾਨ ਦੀ 2010-11 ਤੇ 2011-12 ਵਿਚ ਲਗਾਤਾਰ ਰਣਜੀ ਦੀ ਖ਼ਿਤਾਬੀ ਜਿੱਤ ਦੇ ਸੂਤਰਧਾਰ ਰਹੇ ਪੰਕਜ ਨੇ ਭਾਰਤ ਵਲੋਂ 2 ਟੈਸਟ ਤੇ ਇਕ ਇਕ ਰੋਜ਼ਾ ਖੇਡਿਆ ਹੈ। ਉਹ ਇਸ ਤੋਂ ਇਲਾਵਾ ਆਈ. ਪੀ. ਐਲ. ਦੇ 5 ਸੈਸ਼ਨਾਂ ਵਿਚ ਖੇਡਿਆ ਤੇ 20 ਮੈਚਾਂ ਵਿਚ 11 ਵਿਕਟਾਂ ਹਾਸਲ ਕੀਤੀਆਂ।
ਪੰਕਜ ਨੇ ਇਕ ਬਿਆਨ ਵਿਚ ਕਿਹਾ, ‘‘ਇਹ ਇਕ ਆਸਾਨ ਫੈਸਲਾ ਨਹੀਂ ਸੀ ਪਰ ਹਰ ਖਿਡਾਰੀ ਦੀ ਜ਼ਿੰਦਗੀ ਵਿਚ ਅਜਿਹਾ ਸਮਾਂ ਆਉਂਦਾ ਹੈ, ਜਦੋਂ ਉਸ ਨੂੰ ਸੰਨਿਆਸ ਲੈਣਾ ਪੈਂਦਾ ਹੈ ਤੇ ਮਿਕਸਡ ਭਾਵਨਾਵਾਂ ਨਾਲ ਮੈਂ ਅਧਿਕਾਰਤ ਤੌਰ ’ਤੇ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰਦਾ ਹਾਂ। ਮੇਰੇ ਲਈ ਅੱਜ ਦਾ ਦਿਨ ਬਹੁਤ ਮੁਸ਼ਕਲ ਹੈ ਪਰ ਇਹ ਭਾਵਨਾਵਾਂ ਤੇ ਸਨਮਾਨ ਨੂੰ ਜ਼ਾਹਿਰ ਕਰਨ ਦਾ ਵੀ ਦਿਨ ਹੈ। ਆਰ. ਸੀ. ਏ., ਬੀ. ਸੀ. ਸੀ. ਆਈ., ਆਈ. ਪੀ. ਐਲ. ਤੇ ਸੀ. ਏ. ਪੀ. ਲਈ ਖੇਡਣਾ ਮੇਰੇ ਲਈ ਵੱਡਾ ਸਨਮਾਨ ਰਿਹਾ ਹੈ। ਮੈਂ 15 ਸਾਲਾਂ ਤਕ ਆਰ. ਸੀ. ਏ. ਦਾ ਹਿੱਸਾ ਰਿਹਾ ਹਾਂ ਤੇ ਮੈਂ ਕਈ ਰਿਕਾਰਡ ਹਾਸਲ ਕੀਤੇ ਹਨ ਤੇ ਆਰ. ਸੀ. ਏ. ਦੀ ਛੱਤ ਦੇ ਹੇਠਾਂ ਮੈਂ ਵੱਡਾ ਤਜਰਬਾ ਹਾਸਲ ਕੀਤਾ। ਆਰ. ਸੀ. ਏ. ਦੇ ਨਾਲ ਮੇਰਾ ਸਫ਼ਰ ਹਮੇਸ਼ਾ ਮੇਰੇ ਲਈ ਯਾਦਗਾਰ ਰਹੇਗਾ।’’ 

 

Have something to say? Post your comment

 

ਹੋਰ ਖੇਡਾਂ ਖ਼ਬਰਾਂ

ਬੈਂਗਲੁਰੂ ਭਗਦੜ: ਕੀ RCB 'ਤੇ ਪਾਬੰਦੀ ਲੱਗੇਗੀ ? BCCI ਵੱਡਾ ਫੈਸਲਾ ਲੈ ਸਕਦਾ ਹੈ

ਨਿਊਜ਼ੀਲੈਂਡ ਕ੍ਰਿਕਟ ਟੀਮ ਨੂੰ ਨਵਾਂ ਮੁੱਖ ਕੋਚ ਮਿਲਿਆ, ਰੌਬ ਵਾਲਟਰ ਤਿੰਨ ਸਾਲਾਂ ਲਈ ਨਿਯੁਕਤ

ਬੰਗਲੌਰ ਵਿੱਚ RCB ਈਵੈਂਟ ਦੌਰਾਨ ਹੋਏ ਹਾਦਸੇ 'ਤੇ ਵਿਰਾਟ ਕੋਹਲੀ ਦੀ ਪ੍ਰਤੀਕਿਰਿਆ, ਕਿਹਾ- ...

ਮੁੱਲਾਂਪੁਰ ਵਿੱਚ IPL ਐਲੀਮੀਨੇਟਰ- ਰਾਇਲ ਚੈਲੇਂਜਰਸ- ਪੰਜਾਬ ਦਾ ਮੁਕਾਬਲਾ ਅੱਜ

इंडिया कप सीजन 3: प्रीमियर टेनिस बॉल क्रिकेट लीग लाखों लोगों को लुभाने के लिए तैयार

ਕੀ ਵਿਰਾਟ ਕੋਹਲੀ ਨੇ BCCI ਦੇ ਰਵੱਈਏ ਤੋਂ ਦੁਖੀ ਹੋ ਕੇ ਸੰਨਿਆਸ ਲੈ ਲਿਆ?

ਮੁੰਬਈ ਇੰਡੀਅਨਜ਼ ਦਾ ਸਾਬਕਾ ਖਿਡਾਰੀ ਸ਼ਿਵਾਲਿਕ ਸ਼ਰਮਾ ਜੋਧਪੁਰ ਵਿੱਚ ਬਲਾਤਕਾਰ ਦੇ ਦੋਸ਼ 'ਚ ਗ੍ਰਿਫ਼ਤਾਰ

ਕੁਲਦੀਪ ਯਾਦਵ-ਰਿੰਕੂ ਸਿੰਘ ਵਿਵਾਦ: ਥੱਪੜਾਂ ਦਾ ਵੀਡੀਓ ਵਾਇਰਲ

Gautam ਗੰਭੀਰ ਨੂੰ 'ISIS ਕਸ਼ਮੀਰ' ਵੱਲੋਂ ਈਮੇਲ ਰਾਹੀਂ ਧਮਕੀ, ਦਿੱਲੀ ਪੁਲਿਸ ਦੀ ਜਾਂਚ ਜਾਰੀ

चेन्नई लायंस ने इंडियनऑयल अल्टीमेट टेबल टेनिस नीलामी में चीनी पैडलर फैन सिकी को सबसे अधिक कीमत पर खरीदा

 
 
 
 
Subscribe