Sunday, August 03, 2025
 

ਮਨੋਰੰਜਨ

ਸਿੱਧੂ ਮੂਸੇਵਾਲਾ ਨੇ ਪਾਕਿਸਤਾਨੀ ਫੈਨਜ਼ ਨੂੰ ਦਿੱਤਾ ਨਵਾਂ ਸਰਪ੍ਰਾਈਜ਼

July 04, 2021 04:51 PM

ਚੰਡੀਗੜ੍ਹ : ਸਿੱਧੂ ਮੂਸੇਵਾਲਾ ਦਾ ਇਸ ਸਮੇਂ ਪੰਜਾਬੀ ਇੰਡਸਟਰੀ ਵਿੱਚ ਪੂਰਾ ਦਬਦਬਾ ਹੈ। ਸਿੱਧੂ ਨੇ ਹਾਲ ਹੀ ਵਿੱਚ ਆਪਣੀ ਐਲਬਮ ਮੂਸਟੇਪ ਰਿਲੀਜ਼ ਕੀਤੀ ਹੈ। ਮੂਸਟੇਪ ਨੂੰ ਸਿੱਧੂ ਮੂਸੇਵਾਲਾ ਦੇ ਕਰੀਅਰ ਦਾ ਸਭ ਤੋਂ ਵੱਡਾ ਪ੍ਰੋਜੈਕਟ ਮੰਨਿਆ ਜਾ ਰਿਹਾ ਹੈ। ਮੂਸਟੇਪ ਦੀ ਸਕਸੈਸ 'ਤੇ ਸਿੱਧੂ ਨੇ ਲਾਈਵ ਆ ਕੇ ਸਭ ਦਾ ਧੰਨਵਾਦ ਕੀਤਾ ਤੇ ਆਪਣੇ ਫੈਨਜ਼ ਨਾਲ ਇੱਕ ਹੋਰ ਸਰਪ੍ਰਾਈਜ਼ ਸ਼ੇਅਰ ਵੀ ਕੀਤਾ। ਸਿੱਧੂ ਨੇ ਖੁਲਾਸਾ ਕੀਤਾ ਕਿ ਮੂਸਟੇਪ ਟੂਰ ਹੋਣ ਜਾ ਰਿਹਾ ਹੈ। ਉਸ ਨੇ ਕਿਹਾ ਕਿ ਵਰਲਡ ਟੂਰ ਦੀ ਅਨਾਊਸਮੈਂਟ ਜਲਦੀ ਕੀਤੀ ਜਾਏਗੀ। ਦੱਸ ਦਈਏ ਕਿ ਕਰੀਬ 7 ਦੇਸ਼ਾਂ ਵਿੱਚ ਇਹ ਟੂਰ ਕੀਤਾ ਜਾਵੇਗਾ ਜਿਸ ਵਿੱਚ ਪਾਕਿਸਤਾਨ ਵੀ ਸ਼ਾਮਲ ਹੋਵੇਗਾ। ਪਾਕਿਸਤਾਨ ਵਿੱਚ ਵੀ ਸਿੱਧੂ ਦੀ ਵੱਡੀ ਫੈਨ ਫੌਲੋਇੰਗ ਹੈ। ਆਪਣਾ ਪਾਕਿਸਤਾਨ ਦਾ ਟੂਰ ਐਲਾਨ ਕਰਕੇ ਸਿੱਧੂ ਨੇ ਆਪਣੇ ਪਾਕਿਸਤਾਨ ਦੇ ਫੈਨਜ਼ ਦੀ ਐਕਸਾਈਟਮੈਂਟ ਨੂੰ ਹੋਰ ਵਧਾਇਆ ਹੈ। ਸਿੱਧੂ ਮੂਸੇਵਾਲਾ ਹੁਣ ਤਕ ਕਈ ਦੇਸ਼ਾਂ ਵਿੱਚ ਆਪਣਾ ਲਾਈਵ ਕੌਂਸਰਟ ਕਰ ਚੁੱਕਾ ਹੈ। ਇਹ ਪਹਿਲੀ ਵਾਰ ਹੈ ਜਦ ਸਿੱਧੂ ਪਾਕਿਸਤਾਨ ਵਿੱਚ ਆਪਣਾ ਸ਼ੋਅ ਕਰੇਗਾ। ਕੋਵਿਡ ਕਰਕੇ ਫਿਲਹਾਲ ਇਸ ਟੂਰ ਨੂੰ ਸਮਾਂ ਲੱਗ ਸਕਦਾ ਹੈ। ਉਮੀਦ ਇਹ ਕੀਤੀ ਜਾ ਰਹੀ ਹੈ ਕਿ ਮੂਸਟੇਪ ਐਲਬਮ ਦੇ ਐਂਡ ਤੋਂ ਬਾਅਦ ਜਲਦੀ ਹੀ ਟੂਰ ਸ਼ੈਡਿਊਲ ਕੀਤਾ ਜਾਏਗਾ।ਬੱਸ ਹੁਣ ਸਭ ਨੂੰ ਇੰਤਜ਼ਾਰ ਰਹੇਗਾ ਜਦ ਇਸ ਦੀ ਆਫੀਸ਼ੀਅਲ ਅਨਾਊਸਮੈਂਟ ਹੋਵੇਗੀ।

 

Have something to say? Post your comment

 

ਹੋਰ ਮਨੋਰੰਜਨ ਖ਼ਬਰਾਂ

सिद्धांत-तृप्ति स्टारर 'धड़क 2' और 'सन ऑफ सरदार 2' में 1 अगस्त को बॉक्स ऑफिस क्लैश

जियोहॉटस्टार के अनोखे शो 'द सोसाइटी' में में होगा मेरा नया अवतार-खुशी मुखर्जी

क्या रंग लाएगी निर्माता शेख फाज़िल और साउथ एक्ट्रेस रेजिना कैसंड्रा की केमिस्ट्री!

18 जुलाई को रिलीज़ के लिए तैयार है फिल्म "आराध्य"

7 लाख के रेड ब्लेजर अवतार में इंटरनेट पर तहलका मचाती उर्वशी रौतेला

राणा नायडू सीज़न 2 में दमदार प्रदर्शन करने के लिए तैयार हैं तनुज विरवानी

फ्लिपकार्ट के ग्लैम अप फेस्ट 2025 में तमन्ना भाटिया, तारा सुतारिया और वामिका गब्बी का जलवा

आमिर खान की ‘सितारे ज़मीन पर’ देख सुधा मूर्ति हुईं भावुक

25 सितम्बर को सिनेमाघरों में धूम मचाएगी पवन कल्याण स्टारर ‘’ओजी"

ज्योतिका तांगरी और प्रिंस नरूला ने "हार्ट वाली बाजी" में दिलों की धड़कनें बढ़ाई

 
 
 
 
Subscribe