ਭਾਰਤੀ ਲੋਕਤੰਤਰ ਦੇ ਮੰਦਰ ਸੰਸਦ ਭਵਨ 'ਤੇ ਹੋਏ ਅੱਤਵਾਦੀ ਹਮਲੇ ਦੀ ਅੱਜ ਯਾਨੀ ਕਿ ਬੁੱਧਵਾਰ ਨੂੰ 22ਵੀਂ ਬਰਸੀ ਹੈ। ਅੱਤਵਾਦੀਆਂ ਨੇ ਅੱਜ ਦੇ ਦਿਨ 13 ਦਸੰਬਰ 2001 ਨੂੰ ਸੰਸਦ ਭਵਨ 'ਤੇ ਹਮਲਾ ਕੀਤਾ ਸੀ। ਅੱਜ ਵੀ ਇਸ ਕਾਇਰਾਨਾ ਅੱਤਵਾਦੀ ਹਮਲੇ ਦੀਆਂ ਯਾਦਾਂ ਭਾਰਤੀਆਂ ਦੇ ਦਿਲੋਂ-ਦਿਮਾਗ ਵਿਚ ਤਾਜ਼ਾ ਹਨ। 22 ਸਾਲ ਪਹਿਲਾਂ ਅੱਜ ਦੇ ਹੀ ਦਿਨ ਇਸ ਹਮਲੇ ਵਿਚ 9 ਜਵਾਨ ਸ਼ਹੀਦ ਹੋ ਗਏ ਸਨ, ਜਿਸ ਵਿਚ ਦਿੱਲੀ ਪੁਲਸ ਦੇ 5 ਜਵਾਨ ਸ਼ਾਮਲ ਸਨ। ਸੁਰੱਖਿਆ ਬਲਾਂ ਨੇ 5 ਅੱਤਵਾਦੀਆਂ ਨੂੰ ਮਾਰ ਡਿਗਾਇਆ ਸੀ।
ਅੱਤਵਾਦੀ ਹਮਲੇ ਦੀ ਬਰਸੀ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉਪ ਰਾਸ਼ਟਰਪਤੀ ਜਗਦੀਪ ਧਨਖੜ, ਲੋਕ ਸਭਾ ਸੰਸਦ ਮੈਂਬਰ ਓਮ ਬਿਰਲਾ, ਅਮਿਤ ਸ਼ਾਹ ਸਮੇਤ ਕਈ ਸੰਸਦ ਮੈਂਬਰਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।