ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸਰਕਾਰ ਨੇ ਸਭ ਤੋਂ ਪਹਿਲਾਂ ਕਿਸਾਨਾਂ ਅਤੇ ਉਦਯੋਗਪਤੀਆਂ ਨੂੰ ਤਬਾਹੀ ਦੇ ਕੰਢੇ 'ਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਮਜੀਠੀਆ ਨੇ ਕਿਹਾ ਕਿ ਹਾਲਾਤ ਇਹ ਹਨ ਕਿ ਜਦੋਂ ਫਸਲਾਂ ਪੱਕਣ ਦਾ ਸਮਾਂ ਨੇੜੇ ਆ ਚੁੱਕਿਆ ਹੈ ਅਤੇ ਝੋਨੇ ਦੀ ਬੱਲੀ ਨਿਸਰਨੀ ਸ਼ੁਰੂ ਹੋ ਗਈ ਹੈ, ਉਦੋਂ ਖੇਤਾਂ 'ਚ ਪਾਣੀ ਖੜ੍ਹਨ ਦੀ ਬਜਾਏ ਜ਼ਮੀਨ ਸੁੱਕ ਕੇ ਪਾਟ ਗਈ ਹੈ।