Wednesday, September 16, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਅਮਰੀਕਾ

ਅੰਟਾਰਟਿਕਾ ’ਚ ਵੱਡਾ ਬਰਫ਼ ਦਾ ਹਿੱਸਾ ਟੁੱਟ ਕੇ ਹੋਇਆ ਅੱਡ

March 02, 2021 05:20 PM

ਵਾਸ਼ਿੰਗਟਨ (ਏਜੰਸੀਆਂ) : ਅੰਟਾਰਟਿਕਾ ਕੋਲ ਇਕ ਵਿਸ਼ਾਲ ਆਈਸਬਰਗ ਟੁੱਟ ਕੇ ਅੱਡ ਹੋ ਗਿਆ ਹੈ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਤੋਂ ਪਹਿਲਾਂ ਜਦੋਂ ਇਸ ਦਾ ਹਵਾਈ ਸਰਵੇ ਕੀਤਾ ਗਿਆ ਸੀ, ਉਸ ਸਮੇਂ ਇਹ ਪੂਰੀ ਤਰ੍ਹਾਂ ਨਾਲ ਅਲੱਗ ਨਹੀਂ ਹੋਇਆ ਸੀ ਪਰ ਹੁਣ ਇਹ ਪੂਰੀ ਤਰ੍ਹਾਂ ਨਾਲ ਅਲੱਗ ਹੋ ਚੱੁਕਿਆ ਹੈ। ਬਿ੍ਰਟਿਸ਼ ਹੈਲੀ-6 ਰਿਸਰਚ ਸਟੇਸ਼ਨ ਇਸ ’ਤੇ ਲਗਾਤਾਰ ਨਿਗ੍ਹਾ ਰੱਖ ਰਹੇ ਹਨ। ਇਸ ਅਨੁਸਾਰ ਇਹ ਲਗਾਤਾਰ ਅੱਗੇ ਵੱਧ ਰਹੇ ਹਨ। ਇਸ ਦੀ ਵਜ੍ਹਾ ਇਸ ’ਚ ਆਈ ਵਿਸ਼ਾਲ ਦਰਾੜ ਹੈ। ਇਸ ਦਾ ਆਕਾਰ ਲਗਪਗ ਗ੍ਰੇਟਰ ਲੰਡਨ ਦੇ ਬਰਾਬਰ ਦੱਸਿਆ ਗਿਆ ਹੈ। ਬਿ੍ਰਟਿਸ਼ ਅੰਟਾਰਟਿਕਾ ਸਰਵੇ ਰਿਸਰਚ ਸੈਂਟਰ ਕੋਲ ਵੱਖ ਹੋਏ ਇਸ ਵਿਸ਼ਾਲ ਹਿਮਖੰਡ ਦਾ ਪਤਾ 16 ਫਰਵਰੀ ਨੂੰ ਇਕ ਹਵਾਈ ਸਰਵੇ ਦੌਰਾਨ ਲੱਗਿਆ ਸੀ। ਬਿ੍ਰਟਿਸ਼ ਅੰਟਾਰਟਿਕਾ ਸਰਵੇ ਰਿਸਰਚ ਸੈਂਟਰ ਦੇ ਡਾਇਰੈਕਟਰ ਜੇਨ ਫਰਾਂਸਿਸ ਦਾ ਕਹਿਣਾ ਹੈ ਕਿ ਇਹ ਬ੍ਰੰਟ ਆਈਸਸ਼ੈਲਫ਼ ਦੇ ਨੇੜੇ ਆ ਰਿਹਾ ਹੈ। ਇਸ ਰਿਸਰਚ ਟੀਮ ਅਨੁਸਾਰ ਇਹ ਕਰੀਬ 1270 ਵਰਗ ਕਿਮੀ ਵੱਡਾ ਹੈ। ਇਸ ਦੀ ਮੋਟਾਈ ਦੀ ਗੱਲ ਕਰੀਏ ਤਾਂ ਇਹ ਕਰੀਬ 150 ਮੀਟਰ ਹੈ। ਵਿਗਿਆਨੀ ਅੰਟਾਰਟਿਕਾ ’ਤੇ ਹੋਣ ਵਾਲੀ ਇਸ ਘਟਨਾ ਨੂੰ ਕਾਲਵਿੰਗ ਕਹਿੰਦੇ ਹਨ।
ਇਸ ਰਿਸਰਚ ਟੀਮ ਨੂੰ ਇਕ ਦਹਾਕਾ ਪਹਿਲਾਂ ਵੀ ਇਸ ਤਰ੍ਹਾਂ ਦੀ ਘਟਨਾ ਦੇਖਣ ਨੂੰ ਮਿਲੀ ਸੀ। ਇਸ ਤੋਂ ਪਹਿਲਾਂ ਇਥੇ ਹਿਮਖੰਡ ’ਤੇ ਦਰਾੜ ਦੇਖੀ ਗਈ ਸੀ। ਬੀਏਐੱਸ ਡਾਇਰੈਕਟਰ ਦਾ ਇਹ ਵੀ ਕਹਿਣਾ ਹੈ ਕਿ ਉਹ ਇਸ ਲਈ ਲਗਾਤਾਰ ਤਿਆਰੀਆਂ ਕਰ ਰਹੇ ਸਨ।

 

Have something to say? Post your comment

 
 
 
 
 
Subscribe