Wednesday, September 16, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਅਮਰੀਕਾ

Covid-19 : ਅਮਰੀਕਾ ’ਚ ਟੀਕਾਕਰਨ ਦੀ ਚਾਲ ਉਮੀਦ ਤੋਂ ਘੱਟ

December 25, 2020 09:52 AM

ਵਾਸ਼ਿੰਗਟਨ : ਆਲਮੀ ਅਲਾਮਤ ਕੋਰੋਨਾ ਵਾਇਰਸ ਨੂੰ ਰੋਕਣ ਲਈ ਟੀਕਾਕਰਨ ਦੀ ਮੁਹਿੰਮ ਜ਼ੋਰ ਸ਼ੋਰਾਂ ਤੇ ਚੱਲ ਰਹੀ ਹੈ। ‘ਆਪਰੇਸ਼ਨ ਵਾਰਪ ਸਪੀਡ’ ਦੇ ਅਧਿਕਾਰੀ ਜਨਰਲ ਗਸ ਪੇਰਨਾ ਨੇ ਪ੍ਰੈਸ ਕਾਨਫਰੰਸ ’ਚ ਦੱਸਿਆ ਕਿ ਸਾਰੇ ਸੂਬਿਆਂ ’ਚ ਟੀਕੇ ਦੀ ਖ਼ੁਰਾਕ ਦੇਣ ਦੀ ਰਫ਼ਤਾਰ ਚੰਗੀ ਹੈ ਅਤੇ ਕਾਫ਼ੀ ਗਿਣਤੀ ’ਚ ਲੋਕਾਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਨਾਲ ਜੁੜੇ ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਜਨਵਰੀ ਦੇ ਪਹਿਲੇ ਹਫ਼ਤੇ ਤੱਕ ਕੋਵਿਡ 19 ਤੋਂ ਬਚਾਅ ਲਈ ਟੀਕੇ ਦੀ ਦੋ ਕਰੋੜ ਖ਼ੁਰਾਕ ਮੁਹਈਆ ਕਰਾਉਣ ਲਈ ਕੰਮ ਕੀਤਾ ਜਾ ਰਿਹਾ ਹੈ, ਪਰ ਕਿੰਨੀ ਜਲਦੀ ਲੋਕਾਂ ਨੂੰ ਇਹ ਟੀਕਾ ਲਗਾਇਆ ਜਾ ਸਕੇਗਾ ਇਹ ਸਪੱਸ਼ਟ ਨਹੀਂ ਹਨ। ਹਾਲਾਂਕਿ ਅਮਰੀਕਾ ’ਚ ਟੀਕਾਕਰਨ ਮੁਹਿੰਮ ਲਈ ਮੁੱਖ ਵਿਗਿਆਨਿਕ ਸਲਾਹਕਾਰ ਨੇ ਕਿਹਾ, ‘‘ਅਸੀ ਜੋ ਸੋਚਿਆ ਸੀ ਉਸ ਦੇ ਮੁਕਾਬਲੇ ’ਚ ਚਾਲ ਕੁੱਝ ਘੱਟ ਹੈ।’’ ਦੱਸ ਦਈਏ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਅਮਰੀਕਾ ’ਚ ਦਵਾਈ ਕੰਪਨੀ ਫ਼ਾਈਜ਼ਰ-ਬਾਇਓਨਟੈਕ ਅਤੇ ਮਾਡਰਨਾ ਦੇ ਟੀਕੇ ਦੀ ਸਪਲਾਈ ਕੀਤੀ ਜਾ ਰਹੀ ਹੈ।
ਬਿਮਾਰੀ ਰੋਕਥਾਮ ਅਤੇ ਨਿਵਾਰਨ ਕੇਂਦਰ (ਸੀਡੀਸੀ) ਦੇ ਅੰਕੜਿਆਂ ਮੁਤਾਬਕ ਬੁਧਵਾਰ ਸਵੇਰੇ ਤਕ 95 ਲੱਖ ਟੀਕਿਆਂ ਦੀ ਸਪਲਾਈ ਕਰ ਦਿਤੀ ਗਈ, ਜਿਸ ਵਿਚੋਂ ਕਰੀਬ ਦਸ ਲੱਖ ਖ਼ੁਰਾਕ ਲੋਕਾਂ ਨੂੰ ਦਿਤੀ ਜਾ ਚੁਕੀ ਹੈ। ਹਾਲਾਂਕਿ ਪੇਰਨਾ ਨੇ ਕਿਹਾ ਕਿ ਟੀਕਾਕਰਨ ਬਾਰੇ ’ਚ ਸੂਚਨਾਵਾਂ ਦੇਰੀ ਨਾਲ ਮੁਹਈਆ ਕਰਾਈ ਜਾ ਰਹੀ ਹੈ।

 

Have something to say? Post your comment

 
 
 
 
 
Subscribe