Thursday, May 01, 2025
 

ਆਸਟ੍ਰੇਲੀਆ

Covid-19 : ਵਿਦੇਸ਼ਾਂ 'ਚ ਫਸੇ ਆਸਟ੍ਰੇਲੀਆ ਵਾਸੀ ਘਰਾਂ ਨੂੰ ਆਉਣ ਨੂੰ ਕਾਹਲੇ

December 12, 2020 09:40 AM

ਮੈਲਬੌਰਨ : ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਕੋਵਿਡ 19 ਮਹਾਂਮਾਰੀ ਕਾਰਨ ਤਕਰੀਬਨ 39 ਹਜ਼ਾਰ ਆਸਟ੍ਰੇਲੀਆਈ ਵਿਦੇਸ਼ਾਂ ਵਿਚ ਫਸੇ ਹਨ ਅਤੇ ਜੋ ਅਪਣੇ ਦੇਸ਼ ਵਾਪਸ ਪਰਤਣਾ ਚਾਹੁੰਦੇ ਹਨ, ਇਨ੍ਹਾਂ ਵਿੱਚੋਂ ਸੱਭ ਤੋਂ ਵੱਧ ਤਕਰੀਬਨ 10 ਹਜ਼ਾਰ ਭਾਰਤ ਵਿਚ ਹੀ ਹਨ।
ਕੋਵਿਡ-19 ਮਹਾਂਮਾਰੀ ਦੇ ਬਾਅਦ ਅਰਥਵਿਵਸਥਾ ਨੂੰ ਦੁਬਾਰਾ ਪਟੜੀ 'ਤੇ ਲਿਆਉਣ ਲਈ ਇੱਥੇ ਹੋਈ 32ਵੀਂ ਰਾਸ਼ਟਰੀ ਕੈਬਨਿਟ ਦੀ ਬੈਠਕ ਦੇ ਬਾਅਦ ਪੱਤਰਕਾਰਾਂ ਨੂੰ ਮਾਰਿਸਨ ਨੇ ਦਸਿਆ ਕਿ ਇਸ ਸਾਲ 18 ਸਤੰਬਰ ਤੋਂ ਹੁਣ ਤਕ 45, 950 ਆਸਟ੍ਰੇਲੀਆਈ ਨਾਗਰਿਕਾਂ ਨੂੰ ਵਾਪਸ ਲਿਆਂਦਾ ਗਿਆ ਹੈ ਜਦਕਿ ਤਕਰੀਬਨ 39 ਹਜ਼ਾਰ ਬਾਕੀ ਹਨ, ਜਿਨ੍ਹਾਂ ਨੇ ਵਾਪਸ ਦੇਸ਼ ਵਿਚ ਆਉਣ ਲਈ ਰਜਿਸਟ੍ਰੇਸ਼ਨ ਕਰਵਾਈ ਹੈ।
ਉਨ੍ਹਾਂ ਦੱਸਿਆ ਕਿ ਸੱਭ ਤੋਂ ਵੱਧ 10 ਹਜ਼ਾਰ ਲੋਕ ਭਾਰਤ ਤੋਂ ਵਾਪਸ ਆਉਣਾ ਚਾਹੁੰਦੇ ਹਨ ਜਦਕਿ ਬ੍ਰਿਟੇਨ ਤੋਂ ਵਾਪਸ ਆਉਣ ਦੇ ਇਛੁੱਕ ਆਸਟ੍ਰੇਲੀਆਈ ਨਾਗਰਿਕਾਂ ਦੀ ਗਿਣਤੀ ਤਕਰੀਬਨ 5 ਹਜ਼ਾਰ ਹੈ, ਬਾਕੀ ਹੋਰ ਦੇਸ਼ਾਂ ਦੇ ਹਨ। ਅਸੀਂ ਲਗਾਤਾਰ ਆਸਟ੍ਰੇਲੀਆਈ ਨਾਗਰਿਕਾਂ ਦੀ ਨਿਗਰਾਨੀ ਕਰ ਰਹੇ ਹਾਂ ਜੋ ਵਾਪਸ ਅਪਣੇ ਘਰ ਪਰਤਣਾ ਚਾਹੁੰਦੇ ਹਨ। ਵਾਪਸ ਪਰਦਣ ਦੇ ਇਛੁੱਕ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਸੰਬੰਧ 'ਚ ਮਾਰਿਸਨ ਨੇ ਕਿਹਾ ਕਿ ਸੰਘੀ ਸਰਕਾਰ ਸੱਭ ਤੋਂ ਪਹਿਲਾਂ ਅਪਣੇ ਨਾਗਰਿਕਾਂ ਅਤੇ ਵਸਨੀਕਾਂ ਨੂੰ ਤਰਜੀਹ ਦੇਵੇਗੀ।
ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਵਿਚ ਕੋਰੋਨਾ ਦੇ 28, 011 ਮਰੀਜ਼ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 908 ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ ਇਸ ਸਮੇਂ ਤਕਰੀਬਨ 50 ਵਾਇਰਸ ਪੀੜਤ ਹੀ ਇਲਾਜ ਅਧੀਨ ਹਨ। ਪਿਛਲੇ ਹਫਤੇ ਤੋਂ ਇਥੇ ਕੋਰੋਨਾ ਦਾ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ।

 

Have something to say? Post your comment

 

ਹੋਰ ਆਸਟ੍ਰੇਲੀਆ ਖ਼ਬਰਾਂ

 
 
 
 
Subscribe