Friday, May 02, 2025
 

ਉੱਤਰ ਪ੍ਰਦੇਸ਼

ਹੈਰੋਇਨ ਸਮੇਤ 3 ਦਬੋਚੇ

December 05, 2020 08:26 AM

ਸੋਨਭੱਦਰ : ਪੁਲਿਸ ਨੇ ਉੱਤਰ ਪ੍ਰਦੇਸ਼ ਦੇ ਸੋਨਭੱਦਰ ਜ਼ਿਲ੍ਹੇ ਦੇ ਚੋਪਨ ਥਾਣਾ ਖੇਤਰ ਤੋਂ ਪੰਜਾਹ ਲੱਖ ਰੁਪਏ ਦੀ ਹੈਰੋਇਨ ਸਣੇ ਤਿੰਨ ਮੁਲਜ਼ਮਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਸ਼ੁਕਰਵਾਰ ਸਵੇਰੇ ਹੈਰੋਇਨ ਨਾਲ ਮਿਰਜਾਪੁਰ ਜ਼ਿਲ੍ਹੇ ਦੇ ਮਡੀਹਾਨ ਥਾਣਾ ਇਲਾਕੇ ਦੇ ਸਰਸੋ ਪਿੰਡ ਨਿਵਾਸੀ ਨੀਰਜ ਕੁਮਾਰ ਸਿੰਘ ਅਤੇ ਮਹੇਸ਼ ਬਿੰਦ ਅਤੇ ਸੋਨਭਦਰ ਜ਼ਿਲ੍ਹੇ ਦੇ ਸ਼ਾਹਗੰਜ ਥਾਣਾ ਇਲਾਕੇ ਦੇ ਰਾਏਪੁਰ ਕੋਟਵਾ ਨਿਵਾਸੀ ਰਵੀ ਸੋਨਕਰ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ : ਵੀਡਿਓ ਕਾਲ ਰਾਹੀਂ ਕੀਤਾ ਕੰਨਿਆਦਾਨ


ਸੋਨਭੱਦਰ ਸੁਪਰਡੈਂਟ ਆਫ਼ ਪੁਲਿਸ ਅਮਰੇਂਦਰ ਪ੍ਰਸਾਦ ਸਿੰਘ ਨੇ ਪੱਤਰਕਾਰਾਂ ਨੂੰ ਦਸਿਆ ਕਿ ਸ਼ੁਕਰਵਾਰ ਸਵੇਰੇ 7.10 ਵਜੇ ਪੁਲਿਸ ਦੀ ਸਵੈਟ, ਐਸਓਜੀ ਅਤੇ ਸਰਵਿਲਾਂਸ ਟੀਮ ਅਤੇ ਚੋਪਨ ਥਾਣਾ ਦੀ ਪੁਲਿਸ ਨੇ ਮੁਖਬਰ ਤੋਂ ਮਿਲੀ ਸੂਚਨਾ ਦੇ ਆਧਾਰ ਉੱਤੇ ਚੋਪਨ ਰੇਣੁਕੂਟ ਮਾਰਗ ਉੱਤੇ ਬੱਘਾ ਨਾਲੇ ਕੋਲ ਤਿੰਨ ਲੋਕਾਂ ਨੂੰ ਫੜ ਕੇ ਉਨ੍ਹਾਂ ਦੀ ਤਲਾਸ਼ੀ ਲਈ।
ਸਿੰਘ ਅਨੁਸਾਰ ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ, ਜਿਸ ਦੀ ਕੀਮਤ ਪੰਜਾਹ ਲੱਖ ਰੁਪਏ ਰੱਖੀ ਗਈ ਹੈ।

 

Have something to say? Post your comment

 
 
 
 
 
Subscribe