Saturday, August 02, 2025
 

ਉੱਤਰ ਪ੍ਰਦੇਸ਼

ਤੇਜ਼ ਰਫ਼ਤਾਰ ਕਾਰ ਪਲਟੀ, 4 ਦੀ ਮੌਤ

October 31, 2020 11:50 AM

ਬਿਜਨੌਰ : ਉੱਤਰ ਪ੍ਰਦੇਸ਼ 'ਚ ਬਿਜਨੌਰ ਦੇ ਨਹਿਟੌਰ ਖੇਤਰ 'ਚ ਤੇਜ਼ ਰਫ਼ਤਾਰ ਕਾਰ ਦੇ ਅਚਾਨਕ ਪਲਟਣ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ, ਜਦੋਂ ਇਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਪੁਲਸ ਸੂਤਰਾਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਬਰੇਲੀ ਦੇ ਬਾਰਾਦਰੀ ਖੇਤਰ ਦੇ ਰਵੜੀ ਟੋਲਾ ਵਾਸੀ 5 ਲੋਕ ਸ਼ੁੱਕਰਵਾਰ ਰਾਤ ਇਕ ਕਾਰ 'ਚ ਸਵਾਰ ਹੋ ਕੇ ਰੂੜਕੀ ਜਾ ਰਹੇ ਸਨ। ਇਸ ਵਿਚ ਨਹਿਟੌਰ ਖੇਤਰ 'ਚ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਖੱਡ 'ਚ ਡਿੱਗ ਗਈ। ਉਨ੍ਹਾਂ ਨੇ ਦੱਸਿਆ ਕਿ ਇਸ ਹਾਦਸੇ 'ਚ 4 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਇਕ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਸੂਚਨਾ 'ਤੇ ਪਹੁੰਚੀ ਪੁਲਸ ਨੇ ਕਾਰ 'ਚ ਫਸੇ ਜ਼ਖਮੀ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ। ਲਾਸ਼ਾਂ ਦੀ ਪਛਾਣ ਬਰੇਲੀ ਵਾਸੀ ਇਨਸਕਾਰ, ਰਾਜੂ, ਤਨਵੀਰ ਅਤੇ ਛੋਟੂ ਦੇ ਰੂਪ 'ਚ ਕੀਤੀ ਗਈ। ਗੰਭੀਰ ਰੂਪ ਨਾਲ ਜ਼ਖਮੀ ਹਨੀਫ਼ ਉਰਫ਼ ਬੱਬਲੂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ ਕਾਰ ਸਵਾਰ ਸਾਰੇ ਲੋਕ ਬਰੇਲੀ ਤੋਂ ਰੂੜਕੀ ਜਾ ਰਹੇ ਸਨ। ਪੁਲਸ ਨੇ ਸੰਭਾਵਨਾ ਜਤਾਈ ਕਿ ਤੇਜ਼ ਰਫ਼ਤਾਰ ਕਾਰ ਅਚਾਨਕ ਮੋੜ ਆਉਣ ਕਾਰਨ ਹਾਦਸੇ ਦਾ ਸ਼ਿਕਾਰ ਹੋਈ ਹੈ। ਹਾਦਸਾ ਰਾਤ ਇਕ ਵਜੇ ਦੇ ਨੇੜੇ-ਤੇੜੇ ਹੋਇਆ ਹੈ।

 

Have something to say? Post your comment

 
 
 
 
 
Subscribe