Wednesday, September 16, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਅਮਰੀਕਾ

ਮਹਿਲਾ ਪ੍ਰੋਫੈਸਰਾਂ ਨਾਲ ਕੀਤਾ ਵਿਤਕਰਾ, ਹੁਣ ਪ੍ਰਿੰਸਟਨ ਯੂਨੀਵਰਸਿਟੀ ਨੂੰ ਦੇਣੇ ਹੋਣਗੇ 9 ਕਰੋੜ ਰੁਪਏ

October 17, 2020 09:41 AM

ਪ੍ਰਿੰਸਟਨ : ਮਹਿਲਾ ਪ੍ਰੋਫੈਸਰਾਂ ਨੂੰ ਮਰਦਾਂ ਦੇ ਮੁਕਾਬਲੇ ਘੱਟ ਤਨਖਾਹ ਦੇਣ ਦੇ ਖੁਲਾਸੇ ਤੋ ਬਾਅਦ ਪ੍ਰਿੰਸਟਨ ਯੂਨੀਵਰਸਿਟੀ ਉਨ੍ਹਾਂ ਬਕਾਇਆ ਦੇਣ ਦੇ  ਲਈ ਤਿਆਰ ਹੋ ਗਈ ਹੈ। ਯੂਨੀਵਰਸਿਟੀ ਦੇ ਇਸ ਤਰ੍ਹਾਂ ਦੇ ਭੇਦਭਾਵ ਦਾ ਵਿਵਹਾਰ ਅਮਰੀਕੀ ਕਿਰਤ ਵਿਭਾਗ ਦੀ ਜਾਂਚ ਵਿਚ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਯੂਨੀਵਰਸਿਟੀ ਹੁਣ ਮਹਿਲਾ ਪ੍ਰਫੈਸਰਾਂ ਨੂੰ 9 ਕਰੋੜ ਰੁਪਏ ਦੇਵੇਗੀ। ਜਾਂਚ ਵਿਚ ਦੇਖਿਆ ਗਿਆ ਕਿ ਯੁਨਵਰਸਿਟੀ ਨੇ 106 ਮਹਿਲਾ ਪ੍ਰੋਫੈਸਰਾਂ ਨੂੰ 2012-14 ਦੇ ਵਿਚ ਮਰਦ ਪ੍ਰੋਫੈਸਰਾਂ ਦੀ ਤੁਲਨਾ ਵਿਚ ਘੱਟ ਤਨਖਾਹ ਦਿੱਤੀ ਸੀ।

ਇਹ ਵੀ ਪੜ੍ਹੋ : ਦੋ ਸਿੱਖ ਔਰਤਾਂ ਨੇ ਲਗਾਏ ਆਨਲਾਈਨ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼

ਹਾਲਾਂਕਿ ਸ਼ੁਰੂ ਵਿਚ ਯੂਨੀਵਰਸਿਟੀ ਪ੍ਰਬੰਧਨ ਨੇ ਅਪਣੀ ਗਲਤੀ ਮੰਨਣ ਤੋਂ ਇਨਕਾਰ ਕਰ ਦਿੱਤਾ ਲੇਕਿਨ ਫੇਰ ਮੁਕੱਦਮੇਬਾਜ਼ੀ ਦੇ ਡਰ ਕਾਰਨ ਉਹ ਅਧਿਕਾਰੀਆਂ ਦੇ ਸਾਹਮਣੇ ਸਮਝੌਤਾ ਕਰਨ ਦੇ ਲਈ ਤਿਆਰ ਹੋ ਗਈ। ਇਸ ਸਮਝੌਤੇ ਦੇ ਤਹਿਤ ਫਿਲਹਾਲ ਮਹਿਲਾ ਪ੍ਰੋਫੈਸਰਾਂ ਨੂੰ ਬਕਾਇਆ ਦੇ ਰੂਪ ਵਿਚ 6.80 ਕਰੋੜ ਰੁਪਏ ਅਤੇ ਕਰੀਬ ਦੋ ਕਰੋੜ ਰੁਪਏ ਭਵਿੱਖ ਵਿਚ ਸੈਲਰੀ ਦੇ ਨਾਲ ਦਿੱਤੇ ਜਾਣਗੇ। 

ਇਹ ਵੀ ਪੜ੍ਹੋ : ਤਾਈਵਾਨ ਦੀ ਰਾਸ਼ਟਰਪਤੀ ਸਾਈ ਇੰਗ-ਵੇਨ ਭਾਰਤੀ ਭੋਜਨ ਦੀ ਮੁਰੀਦ

ਕਰੌਨਿਕਲ ਅਫਾ ਹਾਇਰ ਐਜੂਕੇਸ਼ਨ ਦੇ ਤਾਜ਼ਾ ਅਕੰੜਿਆਂ ਮੁਤਾਬਕ 2018 ਵਿਚ ਪ੍ਰਿੰਸਟਨ ਯੂਨੀਵਰਸਿਟੀ ਵਿਚ ਮਹਿਲਾ ਪ੍ਰੋਫੈਸਰਾਂ ਨੂੰ 1.72 ਕਰੋੜ ਰੁਪਏ ਮਿਲੇ ਤਾਂ ਮਰਦਾਂ ਨੇ 1.85 ਕਰੋੜ ਕਮਾਏ ਸੀ। ਇਹ ਲਿੰਗ ਭੇਦ ਸਾਹਮਣੇ ਆਉਣ 'ਤੇ ਯੂਨੀਵਰਿਸਟੀ ਨੇ ਭਵਿੱਖ ਵਿਚ ਬਰਾਬਰ ਤਨਖਾਹ ਦੇਣ ਦੇ ਲਈ ਕਦਮ ਚੁੱਕਣ 'ਤੇ ਸਹਿਮਤੀ ਜਤਾਈ ਹੈ। ਭਰਤੀ ਤੋਂ ਲੈ ਕੇ ਸਲਾਨਾ ਤਨਖਾਹ ਵਾਧੇ ਵਿਚ ਮਹਿਲਾਵਾਂ ਦਾ ਬਰਾਬਰ ਧਿਆਨ ਰੱਖਿਆ ਜਾਵੇਗਾ।

 

Have something to say? Post your comment

 
 
 
 
 
Subscribe