Wednesday, September 16, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਅਮਰੀਕਾ

Covid-19 : ਰਾਸ਼ਟਰਪਤੀ ਡੋਨਾਲਡ ਟਰੰਪ ਦੀ ਟੈਸਟ ਰਿਪੋਰਟ ਆਈ ਸਾਹਮਣੇ

October 13, 2020 11:22 AM

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕੋਵਿਡ -19 ਟੈਸਟ ਦੀ ਰਿਪੋਰਟ ਨਕਾਰਾਤਮਕ ਆ ਗਈ ਹੈ। ਇਹ ਜਾਣਕਾਰੀ ਉਨ੍ਹਾਂ ਦੇ ਵ੍ਹਾਈਟ ਹਾਊਸ ਦੇ ਡਾਕਟਰ ਨੇ ਦਿੱਤੀ ਹੈ। ਦੱਸ ਦੇਈਏ ਕਿ ਰਾਸ਼ਟਰਪਤੀ ਟਰੰਪ 10 ਦਿਨ ਪਹਿਲਾਂ ਕੋਰੋਨਾ ਨਾਲ ਸੰਕਰਮਿਤ ਹੋਏ ਸਨ। ਉਨ੍ਹਾਂ ਦੇ ਡਾਕਟਰ ਸੀਨ ਕੌਨਲੀ ਨੇ ਕਿਹਾ, "ਮੈਂ ਤੁਹਾਡੇ ਨਾਲ ਸਾਂਝੀ ਕਰ ਸਕਦਾ ਹਾਂ ਕਿ ਟਰੰਪ ਦੀ ਕੋਰੋਨਾ ਰਿਪੋਰਟ ਨਕਾਰਾਤਮਕ ਆ ਗਈ ਹੈ।" ਇਸ ਤੋਂ ਪਹਿਲਾਂ, ਵ੍ਹਾਈਟ ਹਾਊਸ ਦੇ ਡਾਕਟਰ ਸ਼ੀਨ ਕੌਨਲੀ ਨੇ ਸ਼ਨੀਵਾਰ ਦੇਰ ਰਾਤ ਕਿਹਾ ਸੀ, "ਮੈਂ ਤੁਹਾਨੂੰ ਅੱਜ ਸ਼ਾਮ ਨੂੰ ਇਹ ਦੱਸ ਕੇ ਖੁਸ਼ ਹਾਂ ਕਿ ਰਾਸ਼ਟਰਪਤੀ ਟਰੰਪ ਤੋਂ ਹੁਣ ਕਿਸੇ ਨੂੰ ਕੋਰੋਨਾ ਹੋਣ ਦਾ ਜੋਖਮ ਨਹੀਂ ਹੈ।" 

ਉਨ੍ਹਾਂ ਨੇ ਕਿਹਾ ਕਿ ਹੁਣ ਉਹ ਜਨਤਕ ਜੀਵਨ ਵਿੱਚ ਵਾਪਿਸ ਆ ਸਕਦੇ ਹਨ। ਰਾਸ਼ਟਰਪਤੀ ਨੂੰ ਪਿੱਛਲੇ ਹਫਤੇ ਸ਼ੁੱਕਰਵਾਰ ਤੋਂ ਬੁਖਾਰ ਨਹੀਂ ਹੋਇਆ ਸੀ। ਰਾਸ਼ਟਰਪਤੀ ਟਰੰਪ ਦਾ ਡਾਕਟਰਾਂ ਦੀ ਟੀਮ ਦੁਆਰਾ ਕੋਵਿਡ -19 ਦਾ ਇਲਾਜ਼ ਪੂਰਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਨੂੰ ਕੋਰੋਨਾ ਹੋਣ ਬਾਰੇ ਪਿੱਛਲੇ ਹਫਤੇ ਪਤਾ ਲੱਗਿਆ ਸੀ ਅਤੇ ਇਸ ਸ਼ਨੀਵਾਰ ਨੂੰ ਇਸ ਦੇ 10 ਦਿਨ ਪੂਰੇ ਹੋਏ ਸਨ।

ਇਹ ਵੀ ਪੜ੍ਹੋ : ਜਾਨਸਨ ਐਂਡ ਜਾਨਸਨ ਕੰਪਨੀ ਨੇ ਰੋਕਿਆ ਕੋਰੋਨਾ ਵੈਕਸੀਨ ਦਾ ਟਰਾਇਲ

ਡਾਕਟਰ ਕੌਨਲੀ ਨੇ ਕਿਹਾ ਕਿ ਸ਼ਨੀਵਾਰ ਤੱਕ ਜਨਤਕ ਜੀਵਨ ਵਿੱਚ ਵਾਪਿਸ ਆਉਣਾ ਉਨ੍ਹਾਂ ਲਈ ਸੁਰੱਖਿਅਤ ਰਹੇਗਾ। ਇੱਕ ਇੰਟਰਵਿਊ ਵਿੱਚ ਟਰੰਪ ਨੇ ਕਿਹਾ ਕਿ ਉਹ ਚੰਗਾ ਮਹਿਸੂਸ ਕਰ ਰਹੇ ਹਨ ਅਤੇ ਰੈਲੀਆਂ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ, "ਮੈਂ ਚੰਗਾ ਮਹਿਸੂਸ ਕਰਦਾ ਹਾਂ, ਬਹੁਤ ਚੰਗਾ, ਬਲਕਿ ਬਹੁਤ ਵਧੀਆਂ ਮਹਿਸੂਸ ਕਰ ਰਿਹਾ ਹਾਂ। ਮੈਂ ਤਿਆਰ ਹਾਂ, ਮੈਂ ਰੈਲੀਆਂ ਕਰਨਾ ਚਾਹੁੰਦਾ ਹਾਂ।"

 

Have something to say? Post your comment

 
 
 
 
 
Subscribe