Thursday, May 01, 2025
 

ਉੱਤਰ ਪ੍ਰਦੇਸ਼

ਛੇੜਛਾੜ ਮਾਮਲੇ ਵਿੱਚ ਪੁਲਿਸ ਨੇ ਮ੍ਰਿਤ ਔਰਤ ਨੂੰ ਬਣਾਇਆ ਗਵਾਹ , ਦਰਜ ਕੀਤਾ ਬਿਆਨ

October 08, 2020 08:41 AM

ਕਾਨਪੁਰ : ਕਾਨਪੁਰ ਪੁਲਿਸ ਨੇ ਇੱਕ ਛੇੜਛਾੜ ਮਾਮਲੇ ਵਿੱਚ ਚਾਰਟਸ਼ੀਟ ਦਾਖਲ ਕਰਨ ਲਈ ਇੱਕ ਸਾਲ ਪਹਿਲਾਂ ਮਰੀ ਹੋਈ ਔਰਤ ਦਾ ਬਿਆਨ ਗਵਾਹ ਦੇ ਰੂਪ ਵਿੱਚ ਦਰਜ ਕਰ ਲਿਆ। ਪੀੜਿਤਾ ਨੇ ਮ੍ਰਤੀਕਾ ਦੀ ਮੌਤ ਦਾ ਪ੍ਰਮਾਣ ਪੱਤਰ ਸਬੂਤ ਵਜੋਂ ਅਧਿਕਾਰੀ ਕੋਲ ਜਮਾਂ ਵੀ ਕਰਾਇਆ ਹੈ। ਜਦੋਂ ਇਹ ਮਾਮਲਾ ਸੋਸ਼ਲ ਮੀਡਿਆ 'ਤੇ ਵਾਇਰਲ ਹੋਇਆ ਤੱਦ SP ਸਾਊਥ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਵਿੱਚ ਲੱਗ ਗਏ। ਮਾਮਲਾ ਕਾਨਪੁਰ ਦੇ ਨੌਬਸਤਾ ਖੇਤਰ ਦਾ ਹੈ। ਪੀੜਤ ਔਰਤ ਨੇ ਦੱਸਿਆ ਕਿ 17 ਮਾਰਚ ਨੂੰ ਉਹ ਸਕੂਟੀ 'ਤੇ ਆਪਣੀ ਧੀ ਨੂੰ ਸਕੂਲ ਤੋਂ ਲੈ ਕੇ ਘਰ ਆ ਰਹੀ ਸੀ। ਇਲਾਕੇ ਦੇ ਚਾਰ ਪੰਜ ਨੌਜਵਾਨਾਂ ਨੇ ਛੇੜਛਾੜ ਕੀਤੀ ਅਤੇ ਮਾਰ ਕੁੱਟ ਕਰ ਕਪੜੇ ਵੀ ਪਾੜ ਦਿੱਤੇ ਸਨ।

ਇਹ ਵੀ ਪੜ੍ਹੋ : 16 ਸਾਲਾ ਕੁੜੀ ਇਕ ਦਿਨ ਲਈ ਬਣੀ ਪ੍ਰਧਾਨ ਮੰਤਰੀ

ਮੁਹੱਲੇ ਦੀਆਂ ਔਰਤਾਂ ਨੇ ਉਨ੍ਹਾਂ ਨੌਜਵਾਨਾਂ ਤੋਂ ਉਸ ਨੂੰ ਬਚਾਇਆ ਸੀ। ਡੀਆਈਜੀ ਦੇ ਨਿਰਦੇਸ਼ ਤੋਂ ਬਾਅਦ ਨੌਬਸਤਾ ਪੁਲਿਸ ਨੇ ਦੋਸ਼ੀਆਂ ਦੇ ਖ਼ਿਲਾਫ਼ ਛੇੜਛਾੜ ਸਹਿਤ ਹੋਰ ਧਾਰਾਵਾਂ ਤਹਿਤ FIR ਦਰਜ ਕੀਤੀ ਸੀ। ਪੀੜਿਤਾ ਦਾ ਇਲਜ਼ਾਮ ਹੈ ਕਿ ਦੋਸ਼ੀਆਂ ਦੇ ਖ਼ਿਲਾਫ਼ ਜਦੋਂ ਕੋਰਟ ਵਿੱਚ ਚਾਰਟਸ਼ੀਟ ਦਾਖਲ ਕੀਤੀ ਗਈ ਤੱਦ ਪੁਲਿਸ ਨੇ ਉਸ ਵਿਚੋਂ ਛੇੜਛਾੜ ਦੀ ਧਾਰਾ ਹਟਾ ਦਿੱਤੀ ਸੀ।

ਇਹ ਵੀ ਪੜ੍ਹੋ : ਸਾਬਕਾ DGP ਅਸ਼ਵਨੀ ਕੁਮਾਰ ਵੱਲੋਂ ਖ਼ੁਦਕੁਸ਼ੀ

ਇਸ ਦਾ ਕਾਰਨ ਜਾਨਣ ਲਈ ਵਕੀਲ ਵਲੋਂ ਚਾਰਟਸ਼ੀਟ ਦੀ ਕਾਪੀ ਕਢਵਾਈ ਤਾਂ ਉਸ ਵਿੱਚ ਦੋਸ਼ੀਆਂ ਦੇ ਪੱਖ ਵਿੱਚ ਪੁਲਿਸ ਨੇ ਮਹੱਲੇ ਦੀਆਂ ਔਰਤਾਂ ਦੇ ਬਿਆਨ ਦਿਖਾਏ ਸਨ। ਜਿਸ ਵਿੱਚ ਇੱਕ ਚਾਂਦਤਾਰਾ ਨਾਮ ਦੀ ਔਰਤ ਦੀ ਜੁਲਾਈ 2019 ਵਿੱਚ ਹੀ ਮੌਤ ਹੋ ਚੁੱਕੀ ਸੀ। ਪੀੜਿਤਾ ਨੇ ਗਿਆਨੀ ਦੇ ਉੱਤੇ ਇਹ ਇਲਜ਼ਾਮ ਲਗਾਇਆ ਹੈ ਕਿ ਉਸ ਨੇ ਦੋਸ਼ੀਆਂ ਨੂੰ ਬਚਾਉਣ ਲਈ ਗਲਤ ਬਿਆਨ ਦਰਜ ਕਰਾਏ ਹਨ। ਪੀੜਿਤਾ ਨੇ ਮ੍ਰਿਤ ਔਰਤ ਦੀ ਮੌਤ ਦਾ ਪ੍ਰਮਾਣ ਪੱਤਰ ਗਵਾਹੀ ਅਧਿਕਾਰੀ ਦੇ ਕੋਲ ਜਮ੍ਹਾ ਕਰਾਇਆ ਹੈ।

ਇਹ ਵੀ ਪੜ੍ਹੋ :  ਪੰਜਾਬ ਅੰਦਰ ਗੈਰ ਪੰਜਾਬੀਆਂ ਵੱਲੋਂ ਜ਼ਮੀਨ ਖਰੀਦਣ 'ਤੇ ਪਾਬੰਦੀ ..

ਨੌਬਸਤਾ ਇੰਸਪੇਕਟਰ ਨੇ ਦੱਸਿਆ ਕਿ ਕਿਸੇ ਨੇ ਚਾਲ ਦੇ ਤਹਿਤ ਫਸਾਇਆ ਹੈ। ਇਸ ਦੀ ਜਾਂਚ SP ਸਾਊਥ ਦੀਵਾ ਭੂਕਰ ਕਰ ਰਹੇ ਹਨ। SP ਦੀਵਾ ਦਾ ਕਹਿਣਾ ਹੈ ਕਿ ਅਜਿਹੇ ਮਾਮਲਿਆਂ ਵਿੱਚ ਬਿਆਨ ਦਰਜ ਕਰਦੇ ਸਮੇਂ ਜਾਂਚ ਅਧਿਕਾਰੀ ਨੂੰ ਬਿਆਨ ਦਰਜ ਕਰਾਉਣ ਵਾਲਿਆਂ ਦੀ ਪਹਿਚਾਣ ਦਾ ਸੱਚ ਜ਼ਰੂਰ ਜਾਣ ਲੈਣਾ ਚਾਹੀਦਾ ਹੈ। ਜੇਕਰ ਦੋਸ਼ੀਆਂ ਨਾਲ ਕਿਸੇ ਵੀ ਤਰ੍ਹਾਂ ਮਿਲੀਭੁਗਤ ਪਾਈ ਜਾਂਦੀ ਹੈ ਤਾਂ ਉਨ੍ਹਾਂ ਖ਼ਿਲਾਫ਼ ਜ਼ਰੂਰ ਕਾਰਵਾਈ ਕੀਤੀ ਜਾਵੇਗੀ। ਇਸ ਦੀ ਜਾਂਚ ਕੀਤੀ ਜਾ ਰਹੀ ਹੈ।

 

Have something to say? Post your comment

 
 
 
 
 
Subscribe