Friday, May 02, 2025
 

ਅਮਰੀਕਾ

ਫੇਕ ਨਿਊਜ ਅਤੇ ਸੂਚਨਾਵਾਂ ਦੇਣ ਵਾਲੇ ਇਸ਼ਤਿਹਾਰਾਂ 'ਤੇ ਕਾਰਵਾਈ ਕਰੇਗਾ ਫੇਸਬੁੱਕ

October 02, 2020 04:37 PM

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਚੋਣਾਂ ਦੀ ਪਹਿਲੀ ਬਹਿਸ ਦੇ ਠੀਕ ਬਾਅਦ ਫੇਸਬੁੱਕ ਨੇ ਅਪਣੇ ਸਾਰੇ ਪਲੇਟਫਾਰਮਾਂ 'ਤੇ ਅਜਿਹੇ ਕੋਈ ਵੀ ਸਿਆਸੀ ਇਸ਼ਤਿਹਾਰ ਪੋਸਟ ਨਾ ਕਰਨ ਦਾ ਫ਼ੈਸਲਾ ਲਿਆ ਹੈ ਜੋ ਚੋਣ 'ਤੇ ਸਵਾਲ ਚੁੱਕਦਾ ਹੋਵੇ। ਯਾਨੀ ਜਿਹੜੇ ਮਾਮਲਿਆਂ ਨੂੰ ਲੈ ਕੇ ਚੋਣਾਂ ਵਿਚ ਵੱਡੀ ਧੋਖਾਧੜੀ ਦੀ ਚਰਚਾ ਹੁੰਦੀ ਹੈ ਉਨ੍ਹਾਂ ਨੂੰ ਫੇਸਬੁੱਕ ਰੋਕ ਦੇਵੇਗਾ। ਚੋਣਾਂ ਤੋਂ ਠੀਕ ਇੱਕ ਮਹੀਨੇ ਪਹਿਲਾਂ ਗ਼ਲਤ ਸੂਚਨਾ ਨਾਲ ਨਿਪਟਣ ਲਈ ਇਸ ਪਹਿਲ ਨੂੰ ਅਹਿਮ ਦੱਸਿਆ ਗਿਆ ਹੈ।

ਇਹ ਵੀ ਪੜ੍ਹੋ : ਕਿ੍ਰਕਟ ਖੇਡਣ ਗਏ ਵਿਅਕਤੀ ਦੀ ਸੜਕ ਹਾਦਸੇ ‘ਚ ਮੌਤ

ਫੇਸਬੁੱਕ ਨੇ ਅਮਰੀਕੀ ਚੋਣ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕਰਨ ਦੇ ਲਈ ਸਿਆਸੀ ਇਸ਼ਤਿਹਾਰ 'ਤੇ ਪਾਬੰਦੀ ਲਾ ਕੇ ਵੱਡਾ ਕਦਮ ਚੁੱਕਿਆ ਹੈ। ਸੋਸ਼ਲ ਮੀਡੀਆ ਸਾਈਟ ਨੇ ਇਹ ਫ਼ੈਸਲਾ ਤਦ ਲਿਆ ਹੈ ਜਦ ਪ੍ਰੈਜ਼ੀਡੈਂਸ਼ੀਅਲ ਡਿਬੇਟ ਵਿਚ ਟਰੰਪ ਨੇ ਪੋਸਟਲ ਵੋਟਿੰਗ 'ਤੇ ਸ਼ੱਕ ਜਤਾਇਆ।

ਇਹ ਵੀ ਪੜ੍ਹੋ : ਜੰਮੂ ਸਰਹੱਦ ‘ਤੇ ਗੋਲੀ ਲੱਗਣ ਕਾਰਨ ਅਮਿ੍ਰਤਸਰ ਦਾ ਜਵਾਨ ਸ਼ਹੀਦ

ਫੇਸਬੁੱਕ ਨੇ ਐਲਾਨ ਕੀਤਾ ਹੈ ਕਿ ਉਹ ਇੰਸਟਾਗ੍ਰਾਮ ਸਣੇ ਅਪਣੀਆਂ ਸਾਰੀਆਂ ਵੈਬਸਾਈਟਾਂ ਦੇ ਅਜਿਹੇ ਇਸ਼ਤਿਹਾਰਾਂ 'ਤੇ ਪਾਬੰਦੀ ਲਗਾ ਰਿਹਾ ਹੈ ਜੋ ਕਥਿਤ ਤੌਰ 'ਤੇ ਚੋਣ ਵਿਚ ਧਾਂਦਲੀ ਦਾ ਦਾਅਵਾ ਕਰ ਰਹੇ ਹਨ। ਉਸ ਨੇ ਬਲਾਗ ਪੋਸਟ ਵਿਚ ਲਿਖਿਆ ਅਸੀਂ ਇਸ ਸਾਲ ਚੋਣਾਂ ਦੀ ਅਖੰਡਤਾ ਦੀ ਰੱਖਿਆ ਦੇ ਲਈ ਚੌਕਸੀ ਵਰਤਣ ਦੇ ਰੂਪ ਵਿਚ ਇਹ ਫੈਸਲਾ ਲਿਆ ਹੈ।

 ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੇ ਘਰ ਹਰੀਸ਼ ਰਾਵਤ ਨੇ ਬੰਦ ਕਮਰਾ ਕੀਤੀ ਮੀਟਿੰਗ

 

Have something to say? Post your comment

 

ਹੋਰ ਅਮਰੀਕਾ ਖ਼ਬਰਾਂ

 
 
 
 
Subscribe