Thursday, May 01, 2025
 

ਜੰਮੂ ਕਸ਼ਮੀਰ

ਜੰਮੂ ਸਰਹੱਦ ‘ਤੇ ਗੋਲੀ ਲੱਗਣ ਕਾਰਨ ਅਮਿ੍ਰਤਸਰ ਦਾ ਜਵਾਨ ਸ਼ਹੀਦ

October 02, 2020 05:22 PM

ਜੰਮੂ : ਭਾਰਤ ਪਾਕਿਸਤਾਨ ਸਰਹੱਦ ‘ਤੇ ਜੰਮੂ ਕਸ਼ਮੀਰ ਵਾਲੇ ਖੇਤਰ ਵਿੱਚ ਅੰਮ੍ਰਿਤਸਰ ਦਾ ਜਵਾਨ ਸ਼ਹੀਦ ਹੋ ਗਿਆ। ਮਿਲੀ ਜਾਣਕਾਰੀ ਦੇ ਅਨੁਸਾਰ ਜੰਮੂ ਕਸ਼ਮੀਰ ਦੇ ਨੌਗਾਮ ਸੈਕਟਰ ‘ਚ ਕੰਟਰੋਲ ਲਾਈਨ ‘ਤੇ ਪਾਕਿ ਵੱਲੋਂ ਗੋਲੀਬਾਰੀ ਕੀਤੀ ਗਈ। ਇਸ ਦੌਰਾਨ ਅੰਮ੍ਰਿਤਸਰ ਦੇ ਅਜਨਾਲਾ ਦਾ ਰਹਿਣ ਵਾਲਾ ਫੌਜੀ ਹੌਲਦਾਰ ਕੁਲਦੀਪ ਸਿੰਘ ਸ਼ਹੀਦ ਹੋ ਗਿਆ। ਉਹ 15 ਸਿੱਖ ਰੈਜੀਮੈਂਟ ਵਿਚ ਆਪਣੀ ਸੇਵਾ ਨਿਭਾਅ ਰਹੇ ਸਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰੰਦਰ ਸਿੰਘ ਨੇ ਟਵੀਟਰ ‘ਤੇ ਦੁੱਖ ਜ਼ਾਹਿਰ ਕਰਦੇ ਹੋਏ ਸ਼ਹੀਦ ਕੁਲਦੀਪ ਸਿੰਘ ਦੇ ਪਰਿਵਾਰ ਨੂੰ 50 ਲੱਖ ਰੁਪਏ ਦੀ ਸਹਾਇਤਾ ਤੇ ਉਨ੍ਹਾਂ ਦੇ ਪਰਿਵਾਰ ਵਿਚੋਂ ਕਿਸੇ ਇੱਕ ਸ਼ਖ਼ਸ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਸੰਗਰੂਰ ਦਾ ਜਵਾਨ ਸ਼ਹੀਦ ਹੋਇਆ ਸੀ। 

 

Have something to say? Post your comment

 

ਹੋਰ ਜੰਮੂ ਕਸ਼ਮੀਰ ਖ਼ਬਰਾਂ

ਪਾਕਿਸਤਾਨ ਨਾਪਾਕ ਗਤੀਵਿਧੀਆਂ ਤੋਂ ਨਹੀਂ ਹਟ ਰਿਹਾ, ਫਿਰ ਜੰਗਬੰਦੀ ਤੋੜੀ; ਉੜੀ ਸਮੇਤ ਤਿੰਨ ਸੈਕਟਰਾਂ ਵਿੱਚ ਗੋਲੀਬਾਰੀ

ਫੌਜ ਨੇ ਲਾਸਾਨਾ ਜੰਗਲੀ ਖੇਤਰ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ

ਪਹਿਲਗਾਮ ਅੱਤਵਾਦੀ ਹਮਲਾ: "ਸਮਾਂ ਰੁਕ ਗਿਆ ਸੀ, ਗੋਲੀਬਾਰੀ 20 ਮਿੰਟ ਚੱਲੀ" — ਚਸ਼ਮਦੀਦਾਂ ਨੇ ਦੱਸਿਆ ਦਿਲ ਦਹਿਲਾ ਦੇਣ ਵਾਲਾ ਮੰਜਰ

ਪਹਿਲਗਾਮ ਅੱਤਵਾਦੀ ਹਮਲਾ: "ਸਮਾਂ ਰੁਕ ਗਿਆ ਸੀ, ਗੋਲੀਬਾਰੀ 20 ਮਿੰਟ ਚੱਲੀ" — ਚਸ਼ਮਦੀਦਾਂ ਨੇ ਦੱਸਿਆ ਦਿਲ ਦਹਿਲਾ ਦੇਣ ਵਾਲਾ ਮੰਜਰ

ਵਿਦਿਆਰਥੀਆਂ ਨਾਲ ਭਰੀ ਬੱਸ ਪਲਟੀ

ਪੁਣਛ ਨੇੜੇ ਪਾਕਿਸਤਾਨ ਵੱਲੋਂ ਗੋਲੀਬਾਰੀ

ਉੱਤਰੀ ਕਸ਼ਮੀਰ ਦੇ ਬਾਰਾਮੂਲਾ ਵਿੱਚ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼

Jammu Kashmir : ਬੈਂਕ ਗਬਨ ਮਾਮਲੇ 'ਚ ACB ਨੇ ਕੀਤੀ ਕਈ ਥਾਵਾਂ 'ਤੇ ਛਾਪੇਮਾਰੀ

ਜੰਮੂ-ਕਸ਼ਮੀਰ: ਸੜਕ ਹਾਦਸੇ 'ਚ 4 ਲੋਕਾਂ ਦੀ ਮੌਤ

J&K : ਸੁਰੱਖਿਆ ਬਲਾਂ ਨੇ 'ਸ਼ੱਕੀ ਹਰਕਤ' ਦੇਖਣ ਤੋਂ ਬਾਅਦ ਪੁੰਛ 'ਚ ਸ਼ੁਰੂ ਕੀਤੀ ਤਲਾਸ਼ੀ ਮੁਹਿੰਮ

 
 
 
 
Subscribe