Wednesday, September 16, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਅਮਰੀਕਾ

ਭਾਰਤ ਕੋਰੋਨਾ ਨਾਲ ਮਰਨ ਵਾਲਿਆਂ ਦੀ ਸਹੀ ਗਿਣਤੀ ਨਹੀਂ ਦੱਸਦਾ : ਟਰੰਪ

October 01, 2020 12:06 AM

ਨਿਊਯਾਰਕ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਭਾਰਤ ਕੋਰੋਨਾ ਨਾਲ ਮਰਨ ਵਾਲਿਆਂ ਦੀ ਸਹੀ ਗਿਣਤੀ ਨਹੀਂ ਦੱਸਦਾ। ਰਾਸ਼ਟਰਪਤੀ ਚੋਣ ਦੇ ਸੰਬੰਧ ਵਿਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਟਰੰਪ ਤੇ ਡੈਮੋਕਰੇਟਿਕ ਪਾਰਟੀ ਦੇ ਉਮੀਦਵਾਰ ਜੋਇ ਬਿਡੇਨ ਵਿਚਾਲੇ ਪਹਿਲੀ ਸਿੱਧੀ ਬਹਿਸ ਕੋਰੋਨਾ ਨਾਲ ਹੋਈਆਂ ਮੌਤਾਂ 'ਤੇ ਕੇਂਦਰਤ ਰਹੀ।

ਇਹ ਵੀ ਪੜ੍ਹੋ : ਬਿਨਾ ਕਾਰਬਨ ਦੀ ਨਿਕਾਸੀ ਦੇ ਜਪਾਨ ਬਣਾਉਣ ਜਾ ਰਿਹਾ ਬਿਜਲੀ, ਜਾਣੋ ਕਿਵੇਂ

ਬਿਡੇਨ ਨੇ ਕਿਹਾ ਕਿ ਅਮਰੀਕਾ ਵਿਚ 2 ਲੱਖ ਲੋਕ ਮਰ ਗਏ, ਜੋ ਕਿ ਦੁਨੀਆ ਵਿਚ ਮਰੇ 10 ਲੱਖ ਲੋਕਾਂ ਦਾ 20 ਫੀਸਦੀ ਬਣਦੇ ਹਨ, ਜਦਕਿ ਅਮਰੀਕਾ ਦੀ ਆਬਾਦੀ ਦੁਨੀਆ ਦੀ ਆਬਾਦੀ ਦਾ ਸਿਰਫ 4 ਫੀਸਦੀ ਹੈ। ਟਰੰਪ ਨੇ ਕਿਹਾ, ''ਜਦੋਂ ਤੁਸੀਂ ਮਰਨ ਵਾਲਿਆਂ ਦੀ ਗਿਣਤੀ ਦੀ ਗੱਲ ਕਰਦੇ ਹੋ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਚੀਨ ਵਿਚ ਕਿੰਨੇ ਮਰੇ? ਰੂਸ ਵਿਚ ਕਿੰਨੇ ਮਰੇ? ਤੁਹਾਨੂੰ ਨਹੀਂ ਪਤਾ ਕਿ ਭਾਰਤ ਵਿਚ ਕਿੰਨੇ ਮਰੇ। ਉਹ ਸਹੀ ਗਿਣਤੀ ਨਹੀਂ ਦੱਸਦਾ।'' ਉਨ੍ਹਾ ਅੱਗੇ ਕਿਹਾ ਕਿ ਮਹਾਂਮਾਰੀ ਲਈ ਚੀਨ ਜ਼ਿੰਮੇਦਾਰ ਹੈ, ਪਰ ਬਿਡੇਨ ਚੀਨ ਵੱਲੋਂ ਧਿਆਨ ਪਾਸੇ ਲਿਜਾ ਕੇ ਹੋਣ ਵਾਲੀ ਤਬਾਹੀ ਲਈ ਟਰੰਪ ਨੂੰ ਦੋਸ਼ੀ ਠਹਿਰਾਉਣਾ ਚਾਹੁੰਦੇ ਹਨ। ਫੌਕਸ ਨਿਊਜ਼ ਦੇ ਕ੍ਰਿਸ ਵਾਲੇਸ ਵੱਲੋਂ ਕਰਵਾਈ ਗਈ ਬਹਿਸ ਘਰੇਲੂ ਮੁੱਦਿਆਂ ਬਾਰੇ ਸੀ, ਪਰ ਭਾਰਤ, ਰੂਸ ਤੇ ਚੀਨ ਦਾ ਨਾਂਅ ਕੋਰੋਨਾ ਕਰਕੇ ਵਿਚ ਆ ਗਿਆ। ਇਸ ਤੋਂ ਪਹਿਲਾਂ ਨਿਊਜ਼ ਕਾਨਫਰੰਸਾਂ ਵਿਚ ਟਰੰਪ ਕਹਿੰਦੇ ਰਹੇ ਹਨ ਕਿ ਟੈੱਸਟ ਕਰਨ ਦੇ ਮਾਮਲੇ ਵਿਚ ਭਾਰਤ ਅਮਰੀਕਾ ਤੋਂ ਬਾਅਦ ਦੂਜੇ ਨੰਬਰ 'ਤੇ ਹੈ।

 

Have something to say? Post your comment

 
 
 
 
 
Subscribe