Wednesday, September 16, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਅਮਰੀਕਾ

ਕਈ ਮਹੀਨਿਆਂ ਬਾਅਦ ਅੰਟਾਰਕਟਿਕਾ ਪਹੁੰਚੀ ਪਹਿਲੀ ਅਮਰੀਕੀ ਉਡਾਣ

September 15, 2020 07:50 AM

ਵੈਲਿੰਗਟਨ : ਕੋਰੋਨਾ ਵਾਇਰਸ ਤੋਂ ਬਚਣ ਲਈ ਵਾਧੂ ਬਚਾਅ ਉਪਾਅ ਅਪਣਾਉਂਦੇ ਹੋਏ ਕਈ ਮਹੀਨਿਆਂ ਤੋਂ ਬਾਅਦ ਸੋਮਵਾਰ ਨੂੰ ਪਹਿਲੀ ਅਮਰੀਕੀ ਉਡਾਣ ਅੰਟਾਰਕਟਿਕਾ ਪਹੁੰਚੀ। ਅੰਟਾਰਟਿਕਾ ਪਹਿਲਾ ਅਜਿਹਾ ਮਹਾਦੀਪ ਹੈ ਜਿੱਥੇ ਕੋਰੋਨਾ ਦਾ ਇਕ ਵੀ ਮਾਮਲਾ ਸਾਹਮਣੇ ਨਹੀਂ ਹੈ ਅਤੇ ਇਹ ਯਕੀਨੀ ਕੀਤਾ ਗਿਆ ਹੈ ਕਿ ਇਥੇ ਆਉਣ ਵਾਲੇ ਵਿਗਿਆਨੀ ਅਤੇ ਕਰਮਚਾਰੀ ਅਪਣੇ ਨਾਲ ਇਹ ਜਾਨਲੇਵਾ ਬਿਮਾਰੀ ਨਾ ਲਿਆਉਣ।

ਅੰਟਾਰਕਟਿਕ ਪਹਿਲਾ ਮਹਾਂਦੀਪ ਹੈ ਜਿਥੇ ਨਹੀਂ ਹੈ ਕੋਰੋਨਾ

ਯਾਤਰਾ ਤੋਂ ਪਹਿਲਾਂ ਸਾਰੇ ਯਾਤਰੀਆਂ ਅਤੇ ਕਰੂ ਮੈਂਬਰਾਂ ਦਾ ਕੋਰੋਨਾ ਟੈਸਟ ਕੀਤਾ ਗਿਆ।  ਏਜੰਸੀ ਦੇ ਮੁਤਾਬਕ, ਕਰੀਬ 1, 000 ਵਿਗਿਆਨੀ ਅਤੇ ਹੋਰ ਲੋਕ ਇਸ ਬਰਫੀਲੀ ਜਗ੍ਹਾ 'ਤੇ ਰਹਿੰਦੇ ਹਨ। ਜਿਹਨਾਂ ਨੇ ਕਈ ਮਹੀਨਿਆਂ ਦੇ ਬਾਅਦ ਹੁਣ ਸੂਰਜ ਦੇਖਿਆ ਹੈ। ਨਿਊਜ਼ੀਲੈਂਡ ਵਿਚ ਅਮਰੀਕੀ ਅੰਟਾਰਕਟਿਕ ਪ੍ਰੋਗਰਾਮ ਦੇ ਮੈਂਬਰ ਟੋਨੀ ਜਰਮਨ ਨੇ ਦਸਿਆ ਕਿ ਅਮਰੀਕੀ ਹਵਾਈ ਫ਼ੌਜ ਦੀ ਉਡਾਣ ਸੋਮਵਾਰ  ਨੂੰ 106 ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਲੈ ਕੇ ਕ੍ਰਾਈਸਟਚਰਚ ਦੇ ਗੇਟਵੇਅ ਸ਼ਹਿਰ ਤੋਂ ਰਵਾਨਾ ਹੋਈ। ਉਨ੍ਹਾਂ ਦਸਿਆ ਕਿ ਵੱਡੇ ਤੂਫ਼ਾਨਾਂ ਕਾਰਨ ਤਿੰਨ ਹਫ਼ਤੇ ਦੀ ਦੇਰੀ ਹੋਈ। ਉਨ੍ਹਾਂ ਦਸਿਆ ਕਿ ਚਾਲਕ ਦਲ ਦੇ ਮੈਂਬਰ ਚਾਰ ਦਿਨਾਂ ਲਈ ਸੈਨ ਫ੍ਰਾਂਸਿਸਕੋ ਵਿਚ ਇਕਾਂਤਵਾਸ ਵਿਚ ਸਨ ਅਤੇ ਫਿਰ ਨਿਊਜ਼ੀਲੈਂਡ ਵਿਚ ਪੰਜ ਹਫ਼ਤੇ ਇਕਾਂਤਵਾਸ ਵਿਚ ਰਹੇ। 

 

Have something to say? Post your comment

 
 
 
 
 
Subscribe