Sunday, August 03, 2025
 

ਹੋਰ ਦੇਸ਼

ਮੈਕਸੀਕੋ 'ਚ ਗੋਲੀਬਾਰੀ, 13 ਲੋਕਾਂ ਦੀ ਮੌਤ

April 20, 2019 08:39 PM

ਮਿਨਾਟੀਤਲਾਨ (ਮੈਕਸੀਕੋ), (ਏਜੰਸੀ): ਮੈਕਸੀਕੋ ਦੇ ਵੇਰਾਕਰੂਜ਼ ਵਿਚ ਹੋ ਰਹੀ ਇਕ ਪਾਰਟੀ ਦੌਰਾਨ ਕੁਝ ਅਣਪਛਾਤੇ ਬੰਦੂਕਧਾਰੀਆਂ ਨੇ ਸ਼ੁਕਰਵਾਰ ਨੂੰ ਗੋਲੀਬਾਰੀ ਕੀਤੀ। ਇਸ ਗੋਲੀਬਾਰੀ ਵਿਚ ਇਕ ਬੱਚੇ ਸਮੇਤ 13 ਲੋਕਾਂ ਦੀ ਮੌਤ ਹੋ ਗਈ। ਜਨਤਕ ਸੁਰੱਖਿਆ ਸਕੱਤਰੇਤ ਨੇ ਦਸਿਆ ਕਿ ਬੰਦੂਕਧਾਰੀ ਮਿਨਾਟੀਤਲਾਨ ਵਿਚ ਇਕ ਪਰਿਵਾਰਕ ਸਮਾਗਮ ਵਿਚ ਪਹੁੰਚੇ ਅਤੇ ਉਨ੍ਹਾਂ ਨੇ ਉੱਥੇ ਅਲ ਬੇਕੀ ਨਾਮ ਦੇ ਵਿਅਕਤੀ ਨਾਲ ਮਿਲਣ ਦੀ ਗੱਲ ਕਹੀ। ਇਹ ਵਿਅਕਤੀ ਸਥਾਨਕ ਬਾਰ ਦਾ ਮਾਲਕ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਗੋਲੀਬਾਰੀ ਸ਼ੁਰੂ ਕਰ ਦਿਤੀ। ਸਕੱਤਰੇਤ ਨੇ ਦਸਿਆ ਕਿ ਗੋਲੀਬਾਰੀ ਵਿਚ 7 ਪੁਰਸ਼, 5 ਔਰਤਾਂ ਅਤੇ ਇਕ ਬੱਚੇ ਦੀ ਮੌਤ ਹੋ ਗਈ ਅਤੇ 4 ਹੋਰ ਜ਼ਖ਼ਮੀ ਹਨ। ਹਾਲੇ ਤਕ ਗੋਲੀਬਾਰੀ ਦੇ ਮਕਸਦ ਪਤਾ ਨਹੀਂ ਚੱਲਿਆ ਹੈ। ਵੈਰਾਕਰੂਜ਼ ਅਪਰਾਧ ਅਤੇ ਨਸ਼ੀਲੇ ਪਦਾਰਥਾਂ ਗਿਰੋਹਾਂ ਵਿਚਾਲੇ ਹਿੰਸਾ ਨਾਲ ਪ੍ਰਭਾਵਿਤ ਖੇਤਰ ਹੈ।

 

Have something to say? Post your comment

Subscribe