Friday, May 02, 2025
 

ਉੱਤਰ ਪ੍ਰਦੇਸ਼

ਯੂਪੀ ਵਿਚ ਟੀਵੀ ਪੱਤਰਕਾਰ ਦੀ ਗੋਲੀ ਮਾਰ ਕੇ ਹਤਿਆ

August 26, 2020 08:40 AM

ਬਲੀਆ : ਯੂਪੀ ਦੇ ਬਲੀਆ ਜ਼ਿਲ੍ਹੇ ਵਿਚ ਬੀਤੀ ਰਾਤ ਨਿਜੀ ਹਿੰਦੀ ਟੀਵੀ ਚੈਨਲ 'ਤੇ ਪੱਤਰਕਾਰ ਰਤਨ ਸਿੰਘ ਦੀ ਗੋਲੀ ਮਾਰ ਕੇ ਹਤਿਆ ਕਰ ਦਿਤੀ ਗਈ। ਇਸ ਮਾਮਲੇ ਵਿਚ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਅਧਿਕਾਰੀ ਸੰਜੇ ਯਾਦਵ ਨੇ ਦਸਿਆ ਕਿ 45 ਸਾਲਾ ਰਤਨ ਸਿੰਘ ਦੀ ਸੋਮਵਾਰ ਰਾਤ ਫੇਫਨਾ ਪਿੰਡ ਵਿਚ ਗੋਲੀ ਮਾਰ ਕੇ ਹਤਿਆ ਕਰ ਦਿਤੀ ਗਈ। ਘਟਨਾ ਸਮੇਂ ਉਹ ਘਰ ਵਲ ਜਾ ਰਹੇ ਸਨ।
     ਹਤਿਆ ਦੇ ਮਾਮਲੇ ਵਿਚ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਦੀ ਪਛਾਣ ਅਰਵਿੰਦ ਸਿੰਘ, ਦਿਨੇਸ਼ ਸਿੰਘ ਅਤੇ ਸੁਨੀਲ ਕੁਮਾਰ ਸਿੰਘ ਵਜੋਂ ਹੋਈ ਹੈ। ਇਸ ਤੋਂ ਪਹਿਲਾਂ ਪੁਲਿਸ ਨੇ ਦਸਿਆ ਕਿ ਪੱਤਰਕਾਰ ਦਾ ਅਪਣੇ ਗੁਆਂਢੀ ਨਾਲ ਜ਼ਮੀਨ ਦਾ ਝਗੜਾ ਚੱਲ ਰਿਹਾ ਸੀ। ਸ਼ਾਮ ਸਮੇਂ ਦੋਹਾਂ ਧਿਰਾਂ ਵਿਚਾਲੇ ਝਗੜਾ ਹੋਇਆ ਸੀ ਤੇ ਗੁਆਂਢੀ ਨੇ ਉਸ ਨੂੰ ਗੋਲੀ ਮਾਰ ਦਿਤੀ। ਮੁਲਜ਼ਮ ਦਿਨੇਸ਼ ਸਿੰਘ ਉਸ ਦਾ ਦੂਰ ਦਾ ਰਿਸ਼ਤੇਦਾਰ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਹੈ। ਰਤਨ ਸਿੰਘ ਨਿਜੀ ਹਿੰਦੀ ਟੀਵੀ ਚੈਨਲ ਦਾ ਪੱਤਰਕਾਰ ਸੀ। 

 

Have something to say? Post your comment

 
 
 
 
 
Subscribe