Saturday, August 02, 2025
 

ਕਾਰੋਬਾਰ

ਜੀ.ਐਸ.ਟੀ ਕਾਰਨ ਟੈਕਸ ਦਰਾਂ ਘਟੀਆਂ, ਕਰਦਾਤਿਆਂ ਦੀ ਗਿਣਤੀ ਦੁਗਣੀ ਹੋਈ : ਵਿੱਤ ਮੰਤਰਾਲਾ

August 25, 2020 08:40 AM

ਨਵੀਂ ਦਿੱਲੀ : ਵਿੱਤ ਮੰਤਰਾਲੇ ਨੇ ਕਿਹਾ ਹੈ ਕਿ ਮਾਲ ਅਤੇ ਸੇਵਾ ਕਰ (ਜੀਐਸਟੀ) ਕਾਰਨ ਟੈਕਸ ਦਰਾਂ ਘਟੀਆਂ ਹਨ, ਜਿਸ ਨਾਲ ਮਾਲੀਆਂ ਵਧਾਉਣ ਵਿਚ ਮਦਦ ਮਿਲੀ। ਇਸ ਦੇ ਨਾਲ ਹੀ ਇਸ ਕਾਰਨ ਕਰਦਾਤਿਆਂ ਦਾ ਆਧਾਰ ਦੁਗਣਾ ਹੋ ਕੇ 1.24 ਕਰੋੜ 'ਤੇ ਪਹੁੰਚ ਗਿਆ ਹੈ। ਸਾਬਕਾ ਵਿੱਤ ਮੰਤਰੀ ਸਵਰਗੀ ਅਰੁਣ ਜੇਟਲੀ ਦੀ ਪਹਿਲੀ ਬਰਸੀ 'ਤੇ ਵਿੱਤ ਮੰਤਰਾਲੇ ਨੇ ਸੋਮਵਾਰ ਨੂੰ ਕਈ ਟਵੀਟ ਕੀਤੇ। ਮੰਤਰਾਲੇ ਨੇ ਕਿਹਾ ਕਿ ਜੀਐਸਟੀ ਤੋਂ ਪਹਿਲਾਂ ਵੈਟ, ਉਤਪਾਦ ਟੈਕਸ ਅਤੇ ਵਿਕਰੀ ਟੈਕਸ ਦੇਣਾ ਪੈਦਾ ਸੀ। ਸਮੂਹਕ ਰੂਪ ਨਾਲ ਇਸ ਕਾਰਨ ਟੈਕਸ ਦੀ ਦਰ 31 ਫ਼ੀ ਸਦੀ ਤਕ ਪਹੁੰਚ ਜਾਂਦੀ ਸੀ। ਮੰਤਰਾਲੇ ਨੇ ਕਿਹਾ, ''ਹੁਣ ਵਿਆਪਕ ਰੂਪ ਨਾਲ ਸਾਰੇ ਮੰਨਦੇ ਹਨ ਕਿ ਜੀਐਸਟੀ ਗਾਹਕਾਂ ਅਤੇ ਕਰਦਾਤਿਆਂ ਦੋਹਾਂ ਦੇ ਅਨੁਰੂਪ ਹੈ। GST ਤੋਂ ਪਹਿਲਾਂ ਟੈਕਸ ਦੀ ਉਚੀ ਦਰ ਕਾਰਨ ਲੋਕ ਟੈਕਸਾਂ ਦਾ ਭੁਗਤਾਨ ਕਰਨ ਵਿਚ ਪ੍ਰੇਸ਼ਾਨ ਹੁੰਦੇ ਸਨ ਪਰ GST  ਤਹਿਤ ਨਿਚਲੀਆਂ ਦਰਾਂ ਨਾਲ ਟੈਕਸ ਦੀ ਪਾਲਣਾ ਵਧੀ ਹੈ।  ਮੰਤਰਾਲੇ ਨੇ ਕਿਹਾ ਜਿਸ ਸਮੇਂ GST ਲਾਗੂ ਕੀਤਾ ਗਿਆ ਸੀ ਉਸ ਸਮੇਂ ਇਸ ਤਹਿਤ ਆਉਣ ਵਾਲੇ ਕਰਦਾਤਿਆਂ ਦੀ ਗਿਣਤੀ 65 ਲੱਖ ਸੀ। ਅੱਜ ਇਹ ਅੰਕੜਾ ਵੱਧ ਕੇ 1.24 ਕਰੋੜ ਤਕ ਪਹੁੰਚ ਗਿਆ ਹੈ। ਜੀਐਸਟੀ ਵਿਚ 17 ਸਥਾਨਕ ਟੈਕਸ ਸ਼ਾਮਲ ਹੋਏ ਹਨ। ਦੇਸ਼ ਵਿਚ GST ਨੂੰ ਇਕ ਜੁਲਾਈ, 2017 ਵਿਚ ਲਾਗੂ ਕੀਤਾ ਗਿਆ ਸੀ।

 

Have something to say? Post your comment

 

ਹੋਰ ਕਾਰੋਬਾਰ ਖ਼ਬਰਾਂ

1 ਅਗਸਤ ਤੋਂ ਬਦਲਣਗੇ ਇਹ ਨਿਯਮ

महाराष्ट्र में आरएंडबी का पहला और भारत में 26वां स्टोर ठाणे में खुला

कच्चा लेमन प्रोडक्शंस ने बोल्ड क्रिएटिव विजन के साथ लॉन्च किए कई प्रोजेक्ट्स

रसना ने मशहूर ब्रांड जम्पिन का अधिग्रहण कर रेडी-टु-ड्रिंक मार्केट में रखा कदम

ਜੇਨਸੋਲ ਇੰਜੀਨੀਅਰਿੰਗ ਦੇ CEO ਨੇ ਦਿੱਤਾ ਅਸਤੀਫ਼ਾ

ਸੋਨੇ ਦੀ ਕੀਮਤ 'ਚ ਭਾਰੀ ਗਿਰਾਵਟ:

ਭਾਰਤ 'ਚ 300 ਤੋਂ ਵੱਧ ਉਡਾਣਾਂ ਰੱਦ, 25 ਹਵਾਈ ਅੱਡੇ ਅਸਥਾਈ ਤੌਰ 'ਤੇ ਬੰਦ, ਜਾਣੋ ਕਿੰਨਾ ਸਮਾਂ ਰਹਿਣਗੇ ਬੰਦ

आज़ाद इंजीनियरिंग के लीन मैनुफैक्चरिंग युनिट का उद्घाटन

ਅੱਜ ਦੀ ਸੋਨੇ ਦੀ ਕੀਮਤ: 10 ਵੱਡੇ ਸ਼ਹਿਰਾਂ ਵਿੱਚ ਹੋਈ ਕਮੀ, ਨਿਵੇਸ਼ ਦਾ ਸਹੀ ਮੌਕਾ

महाराष्ट्र के राज्यपाल ने मुंबई में आदित्य ज्योत आई हॉस्पिटल ए यूनिट ऑफ डॉ. अग्रवाल्स आई हॉस्पिटल का उद्घाटन किया

 
 
 
 
Subscribe