Thursday, May 01, 2025
 

ਉੱਤਰ ਪ੍ਰਦੇਸ਼

ਭਾਜਪਾ ਵਿਧਾਇਕ ਜਨਮੇਜੈਅ ਸਿੰਘ ਦਾ ਇੰਤਕਾਲ

August 22, 2020 09:20 AM

ਲਖਨਉ : ਉਤਰ ਪ੍ਰਦੇਸ਼ 'ਚ ਦੇਵਰੀਆ ਜ਼ਿਲ੍ਹੇ ਦੀ ਸਦਰ ਸੀਟ ਤੋਂ ਭਾਜਪਾ ਵਿਧਾਇਕ ਜਨਮੇਜੈਅ ਸਿੰਘ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਹ 75 ਸਾਲ ਦੇ ਸਨ। ਮਹਿਰੂਮ ਵਿਧਾਇਕ ਨੂੰ ਸ਼ਰਧਾਂਜਲੀ ਦੇਣੇ ਦੇ ਬਾਅਦ ਉਤਰ ਪ੍ਰਦੇਸ਼ ਵਿਧਾਨਸਭਾ ਦੀ ਕਾਰਵਾਈ ਦਿਨ ਭਰ ਲਈ ਸਥਗਿਤ ਕਰ ਦਿਤੀ ਗਈ। ਸਿੰਘ ਨੂੰ ਵੀਰਵਾਰ ਰਾਤ ਸਿਹਤ ਖ਼ਰਾਬ ਹੋਣ 'ਤੇ ਸਿਵਲ ਹਸਪਤਾਲ  ਲਿਜਾਇਆ ਗਿਆ ਸੀ। ਇਸ ਦੇ ਬਾਅਦ ਰਾਤ ਦਸ ਵਜੇ ਹਾਲਤ ਖ਼ਰਾਬ ਹੋਣ 'ਤੇ ਉਨ੍ਹਾਂ ਨੂੰ ਲੋਹੀਆ ਸੰਸਥਾਨ ਰੈਫ਼ਰ ਕਰ ਦਿਤਾ ਗਿਆ। ਲੋਹੀਆ ਸੰਸਥਾਨ ਦੇ ਬੁਲਾਰੇ ਅਤੇ ਡਾ. ਵਿਕਰਮ ਸਿੰਘ ਮੁਤਾਬਕ ਪੇਸ ਮੇਕਰ ਲਗਾਉਂਦੇ ਸਮੇਂ ਉਨ੍ਹਾਂ ਦੀ ਮੌਤ ਹੋ ਗਈ। ਸਿਵਲ ਹਸਪਤਲਾ 'ਚ ਉਨ੍ਹਾਂ ਦੀ ਜਾਂਚ ਕੀਤੀ ਗਈ ਜਿਸ 'ਚ ਉਨ੍ਹਾਂ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਨਹੀਂ ਹੋਈ ਸੀ। ਇਸ ਦੌਰਾਨ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ, ਵਿਧਾਨਸਭਾ ਸਪੀਕਰ ਹਿਰਦੇ ਨਾਰਾਇਣ ਦੀਕਸ਼ਿਤ ਅਤੇ ਪ੍ਰਦੇਸ਼ ਭਾਜਪਾ ਪ੍ਰਧਾਨ ਸਵਤੰਤਰ ਦੇਵ ਸਿੰਘ ਨੇ ਵਿਧਾਇਕ ਦੇ ਦਿਹਾਂਤ 'ਤੇ ਦੁਖ ਪ੍ਰਗਟਾਇਆ।

 

Have something to say? Post your comment

 
 
 
 
 
Subscribe