Friday, September 04, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਹਰਿਆਣਾ

ਹਰਿਆਣਾ ਸਰਕਾਰ ਨੇ ਗੰਨੇ ਦੇ ਕਿਸਾਨਾਂ ਲਈ ਸਬਸਿਡੀ ਯੋਜਨਾਵਾਂ ਦਾ ਕੀਤਾ ਐਲਾਨ,

September 03, 2026 09:40 PM

ਹਰਿਆਣਾ, 3 ਸਤੰਬਰ 2026: ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਾਲ 2026-27 ਲਈ 'ਗੰਨਾ ਤਕਨੀਕੀ ਉਦੇਸ਼ ਪਰਿਯੋਜਨਾ' ਤਹਿਤ ਕਿਸਾਨਾਂ ਦੇ ਹਿੱਤ ਵਿੱਚ ਇੱਕ ਮਹੱਤਵਪੂਰਨ ਪਹਿਲ ਸ਼ੁਰੂ ਕੀਤੀ ਗਈ ਹੈ। ਇਸ ਯੋਜਨਾ ਤਹਿਤ ਰਾਜ ਦੇ ਪ੍ਰਮੁੱਖ ਗੰਨਾ ਉਤਪਾਦਕ ਖੇਤਰਾਂ—ਯਮੁਨਾਨਗਰ, ਨਾਰਾਇਣਗੜ੍ਹ, ਸ਼ਾਹਾਬਾਦ, ਕਰਨਾਲ, ਅਸੰਧ, ਭਾਦਸੋਂ, ਪਾਣੀਪਤ, ਕੈਥਲ, ਰੋਹਤਕ, ਸੋਨੀਪਤ, ਜੀਂਦ, ਪਲਵਲ, ਭੂਨਾ, ਗੋਹਾਣਾ ਅਤੇ ਮਹਿਮ ਦੇ ਸਹਾਇਕ ਗੰਨਾ ਵਿਕਾਸ ਅਧਿਕਾਰੀਆਂ ਦੇ ਅਧਿਕਾਰ ਖੇਤਰ ਵਿੱਚ ਆਉਣ ਵਾਲੇ ਕਿਸਾਨਾਂ ਨੂੰ ਗ੍ਰਾਂਟ ਰਾਸ਼ੀ ਪ੍ਰਦਾਨ ਕੀਤੀ ਜਾਵੇਗੀ।

ਵਿਭਾਗ ਦੇ ਬੁਲਾਰੇ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਗ੍ਰਾਂਟ ਰਾਸ਼ੀ ਗੰਨੇ ਦੀਆਂ ਸੂਚਿਤ ਅਤੇ ਸਿਫ਼ਾਰਸ਼ ਕੀਤੀਆਂ ਕਿਸਮਾਂ ਦੀ ਬਿਜਾਈ ਆਧੁਨਿਕ ਵੀਧੀਆਂ, ਜਿਵੇਂ ਕਿ "ਪ੍ਰਮੋਸ਼ਨ ਆਫ਼ ਵਾਈਡ ਰੋ ਸਪੇਸਿੰਗ (4 ਫੁੱਟ)", ਸਿੰਗਲ-ਬਡ, ਬਡ-ਚਿੱਪ ਵਿਧੀ, ਫਾਊਂਡੇਸ਼ਨ ਸੀਡ ਨਰਸਰੀ/ਬੀਜ ਉਪਚਾਰ, ਅਤੇ 4 ਫੁੱਟ ਦੀ ਚੌੜੀ ਕਤਾਰ ਦੀ ਦੂਰੀ ਵਿੱਚ ਪੇੜੀ-ਪ੍ਰਬੰਧਨ (Ratoon Management) ਰਾਹੀਂ ਪ੍ਰਦਰਸ਼ਨ-ਪਲਾਟ ਲਗਾਉਣ 'ਤੇ ਦਿੱਤੀ ਜਾਵੇਗੀ।

ਬੁਲਾਰੇ ਨੇ ਅਰਜ਼ੀਆਂ ਦੀ ਸਮਾਂ-ਸੀਮਾ ਦੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜਿਹੜੇ ਕਿਸਾਨ ਭਰਾਵਾਂ ਨੇ ਆਪਣਾ ਗੰਨਾ ਬਸੰਤ ਜਾਂ ਗਰਮੀ ਦੀ ਰੁੱਤ (ਅਪ੍ਰੈਲ ਤੋਂ ਬਾਅਦ) ਵਿੱਚ ਲਗਾਇਆ ਹੈ, ਉਹ ਇਸ ਯੋਜਨਾ ਦਾ ਲਾਭ ਲੈਣ ਲਈ 30 ਸਤੰਬਰ 2026 ਤੱਕ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਉੱਥੇ ਹੀ, ਜੋ ਕਿਸਾਨ ਸਰਦੀ ਦੀ ਰੁੱਤ (ਆਗਾਮੀ ਅਕਤੂਬਰ-ਨਵੰਬਰ) ਵਿੱਚ ਗੰਨੇ ਦੀ ਬਿਜਾਈ ਕਰਨ ਵਾਲੇ ਹਨ, ਉਨ੍ਹਾਂ ਲਈ ਅਰਜ਼ੀ ਦੀ ਮਿਤੀ 1 ਅਕਤੂਬਰ 2026 ਤੋਂ 31 ਦਸੰਬਰ 2026 ਤੱਕ ਨਿਰਧਾਰਤ ਕੀਤੀ ਗਈ ਹੈ। ਇੱਛੁਕ ਕਿਸਾਨ ਵਿਭਾਗ ਦੀ ਅਧਿਕਾਰਤ ਵੈੱਬਸਾਈਟ www.agriharyana.gov.in 'ਤੇ ਜਾ ਕੇ ਆਪਣੀ ਆਨਲਾਈਨ ਅਰਜ਼ੀ ਪੇਸ਼ ਕਰ ਸਕਦੇ ਹਨ।

ਇਸ ਤੋਂ ਇਲਾਵਾ, ਰਾਜ ਸਰਕਾਰ ਖੇਤੀਬਾੜੀ ਖੇਤਰ ਵਿੱਚ ਮਸ਼ੀਨੀਕਰਨ ਨੂੰ ਉਤਸ਼ਾਹਤ ਕਰਨ ਲਈ "Mechanization in Sugarcane Implements" ਯੋਜਨਾ ਤਹਿਤ ਵੀ ਵੱਖ-ਵੱਖ ਖੇਤੀਬਾੜੀ ਯੰਤਰਾਂ 'ਤੇ ਸਬਸਿਡੀ ਦੇ ਰਹੀ ਹੈ।

ਬੁਲਾਰੇ ਨੇ ਅੱਗੇ ਦੱਸਿਆ ਕਿ ਪਾਵਰ ਆਪਰੇਟਿਡ ਗੰਨਾ ਸੈੱਟ ਟ੍ਰੀਟਮੈਂਟ ਡਿਵਾਈਸ (30-120 ਲੀਟਰ ਸਮਰੱਥਾ), ਪਾਵਰ ਵੀਡਰ (ਇੰਜਣ ਦੁਆਰਾ ਸੰਚਾਲਿਤ 5 ਤੋਂ 7.5 BHP ਤੱਕ), ਗੰਨਾ ਰਟੂਨ ਮੈਨੇਜਰ, ਵਾਈਡ-ਰੋ ਰਿਜ/ਰਿਜ, ਰੋਟਾਵੇਟਰ (4 ਫੁੱਟ), ਟਰੈਕਟਰ ਦੁਆਰਾ ਸੰਚਾਲਿਤ ਸਪ੍ਰੇਅਰ, ਸਬ-ਸੋਇਲਰ/ਚਿਸਲਰ, ਗੰਨਾ ਕਟਰ/ਸਟ੍ਰਿਪਰ/ਪਲਾਂਟਰ ਅਤੇ ਮਿੰਨੀ ਟਰੈਕਟਰ ਵਰਗੇ ਆਧੁਨਿਕ ਖੇਤੀਬਾੜੀ ਯੰਤਰਾਂ ਦਾ ਲਾਭ ਲੈਣ ਲਈ ਵੀ ਕਿਸਾਨ 30 ਸਤੰਬਰ 2026 ਦੇ ਵਿਚਕਾਰ ਖੇਤੀਬਾੜੀ ਵਿਭਾਗ ਦੀ ਵੈੱਬਸਾਈਟ 'ਤੇ ਆਨਲਾਈਨ ਅਰਜ਼ੀ ਦੇ ਸਕਦੇ ਹਨ। ਯੋਜਨਾ ਨਾਲ ਸਬੰਧਤ ਵਿਸਤ੍ਰਿਤ ਜਾਣਕਾਰੀ ਅਤੇ ਜ਼ਰੂਰੀ ਦਿਸ਼ਾ-ਨਿਰਦੇਸ਼ ਵੀ ਵਿਭਾਗ ਦੀ ਅਧਿਕਾਰਤ ਵੈੱਬਸਾਈਟ 'ਤੇ ਉਪਲਬਧ ਕਰਵਾ ਦਿੱਤੇ ਗਏ ਹਨ।

 

Have something to say? Post your comment

 

ਹੋਰ ਹਰਿਆਣਾ ਖ਼ਬਰਾਂ

ਹਰਿਆਣਾ ਸਰਕਾਰ 5 ਸਤੰਬਰ ਨੂੰ ਸੂਬੇ ਦੇ 79 ਅਧਿਆਪਕਾਂ ਨੂੰ ਕਰੇਗੀ ਸਨਮਾਨਿਤ

ਯੂਨੀਵਰਸਿਟੀਆਂ ਦੀ ਗੈਸਟ ਫੈਕਲਟੀ ਨੂੰ ਮਿਲੇਗੀ ਸੇਵਾ ਸੁਰੱਖਿਆ, ਹਰਿਆਣਾ ਸਰਕਾਰ ਲਿਆ ਰਹੀ ਹੈ ਨਵਾਂ ਐਕਟ

ਹਰਿਆਣਾ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਆਖ਼ਰੀ ਦਿਨ 11 ਬਿੱਲ ਪਾਸ

ਹਰਿਆਣਾ ਵਿਧਾਨ ਸਭਾ ਵੱਲੋਂ ਹਰਿਆਣਾ ਰਾਈਟ ਟੂ ਬਿਜ਼ਨਸ ਬਿੱਲ 2026 ਪਾਸ

ਹਰਿਆਣਾ ਮਾਨਸੂਨ ਸੈਸ਼ਨ ਦੇ ਦੂਜੇ ਦਿਨ ਵਿਧਾਨ ਸਭਾ ਨੇ ਸਦਨ ‘ਚ ਵਿਛੜੀਆਂ ਰੂਹਾਂ ਨੂੰ ਸ਼ਰਧਾਜਲੀ ਕੀਤੀ ਭੇਟ

ਭੁਪਿੰਦਰ ਸਿੰਘ ਹੁੱਡਾ ਦੀ ਅਗਵਾਈ ਹੇਠ ਵਫ਼ਦ ਹਰਿਆਣਾ ਰਾਜਪਾਲ ਨਾਲ ਕਰੇਗਾ ਮੁਲਾਕਾਤ, ਕਥਿਤ ਦੁਰਵਿਵਹਾਰ ਦਾ ਦੋਸ਼

ਅੰਬਾਲਾ 'ਚ ਸਬ-ਇੰਸਪੈਕਟਰ ਦੀ ਪੁਲਿਸ ਸਟੇਸ਼ਨ 'ਚ ਗੋਲੀ ਲੱਗਣ ਨਾਲ ਮੌਤ

ਹਰਿਆਣਾ 'ਚ ਗੈਸਟ ਟੀਚਰਾਂ ਨੂੰ ਰੈਗੂਲਰ ਕਰਨ ਦੀ ਪ੍ਰਕਿਰਿਆ ਤੇਜ਼

ਹਰਿਆਣਾ ਸਰਕਾਰ ਵੱਲੋਂ 4 HCS ਅਧਿਕਾਰੀਆਂ ਦੇ ਤਬਾਦਲੇ

ਹਰਿਆਣਾ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ 'ਚ ਚਾਰ ਅਹਿਮ ਬਿੱਲ ਪੇਸ਼

 
 
 
 
Subscribe