Wednesday, September 16, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਅਮਰੀਕਾ

ਟਰੰਪ ਨੇ ਕੀਤਾ ਫਿਰ ਤੋਂ ਚੋਣ ਰੈਲੀਆਂ ਸ਼ੁਰੂ ਕਰਨ ਦਾ ਐਲਾਨ

June 11, 2020 10:23 PM

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਓਕਲਾਹੋਮਾ ਸੂਬੇ ਤੋਂ ਅਪਣੀਆਂ ਚੋਣ ਰੈਲੀਆਂ ਦੀ ਫਿਰ ਤੋਂ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਬਾਅਦ ਉਹ ਟੈਕਸਾਸ, ਫਲੋਰੀਡਾ, ਐਰੀਜੋਨਾ ਅਤੇ ਉੱਤਰੀ ਕੈਰੋਲਾਈਨਾ ਸੂਬਿਆਂ ਵਿਚ ਵੀ ਰੈਲੀਆਂ ਕਰਨਗੇ। ਵਿਸ਼ਵ ਮਹਾਂਮਾਰੀ ਕੋਰੋਨਾ ਵਾਇਰਸ ਕਾਰਨ ਤਿੰਨ ਮਹੀਨੇ ਤੋਂ ਉਨ੍ਹਾਂ ਨੇ ਚੋਣ ਰੈਲੀਆਂ ਮੁਲਤਵੀ ਕਰ ਰੱਖੀਆਂ ਸਨ।
 ਟਰੰਪ (77) ਨਵੰਬਰ ਵਿਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿਚ ਮੁੜ ਮੈਦਾਨ ਵਿਚ ਉੱਤਰੇ ਹਨ। ਵਿਰੋਧੀ ਦਲ ਡੈਮੋਕ੍ਰੇਟਿਕ ਪਾਰਟੀ ਤੋਂ ਉਨ੍ਹਾਂ ਦੇ ਮੁੱਖ ਵਿਰੋਧੀ ਸਾਬਕਾ ਉਪ ਰਾਸ਼ਟਰਪਤੀ ਜੋਅ ਬਿਡੇਨ ਹਨ। ਉਨ੍ਹਾਂ ਨੇ ਵ੍ਹਾਈਟ ਹਾਊਸ ਵਿਚ ਪੱਤਰਕਾਰਾਂ ਨੂੰ ਕਿਹਾ, ''ਅਸੀਂ ਹੁਣ ਅਪਣੀਆਂ ਰੈਲੀਆਂ ਫਿਰ ਤੋਂ ਸ਼ੁਰੂ ਕਰਨ ਜਾ ਰਹੇ ਹਾਂ। ਅਸੀਂ ਰੈਲੀਆਂ ਵਿਚ ਜ਼ਬਰਦਸਤ ਵਾਧਾ ਦਰਜ ਕੀਤਾ ਹੈ।''  ਉਨ੍ਹਾਂ ਕਿਹਾ, ''ਅਸੀਂ ਓਕਲਹਾਮਾ ਦੇ ਟੁਲਸਾ ਤੋਂ ਸ਼ੁਰੂਆਤ ਕਰਾਂਗੇ। ਓਕਲਾਹੋਮਾ ਇਕ ਖ਼ੂਬਸੂਰਤ ਸਥਾਨ ਹੈ।'' ਟਰੰਪ ਨੇ ਕਿਹਾ, ''ਅਸੀਂ ਫਲੋਰੀਡਾ ਵੀ ਜਾ ਰਹੇ ਹਾਂ, ਫਲੋਰੀਡਾ, ਟੈਕਸਾਸ ਵਿਚ ਰੈਲੀਆਂ ਕਰਾਂਗੇ। ਇਹ ਸਾਰੀਆਂ ਵੱਡੀਆਂ ਰੈਲੀਆਂ ਹੋਣਗੀਆਂ। ਅਸੀਂ ਐਰੀਜੋਨਾ ਵੀ ਜਾਵਾਂਗੇ। ਅਸੀਂ ਸਹੀ ਸਮਾਂ ਆਉਣ 'ਤੇ ਉੱਤਰੀ ਕੈਰੋਲਾਈਨਾ ਜਾਵਾਂਗੇ।''  ਅਮਰੀਕਾ ਦੇ 45ਵੇਂ ਰਾਸ਼ਟਰਪਤੀ ਅਪਣੀ ਰਿਪਬਲਿਕਨ ਪਾਰਟੀ ਲਈ ਭੀੜ ਇਕੱਠੀ ਕਰਨ ਵਾਲੇ ਸੱਭ ਤੋਂ ਵੱਡੇ ਨੇਤਾ ਰਹੇ ਹਨ ਅਤੇ ਹੁਣ ਤਕ ਉਹ ਅਪਣੇ ਮੁੱਖ ਵਿਰੋਧੀ ਬਿਡੇਨ ਦੇ ਮੁਕਾਬਲੇ ਵਧੇਰੇ ਗਿਣਤੀ ਵਿਚ ਭੀੜ ਇਕੱਠੇ ਕਰ ਚੁੱਕੇ ਹਨ। ਟਰੰਪ ਨੇ ਕਿਹਾ ਕਿ ਕਈ ਸੂਬੇ ਸੰਮੇਲਨ ਦੀ ਮੇਜ਼ਬਾਨੀ ਕਰਨਾ ਚਾਹੁੰਦੇ ਹਨ ਜਿਨ੍ਹਾਂ ਵਿਚ ਪ੍ਰਮੁੱਖ ਟੈਕਸਾਸ, ਜਾਰਜਿਅਅ ਅਤੇ ਫ਼ਲੋਰੀਡਾ ਹਨ। ਟਰੰਪ ਦੀ ਆਖ਼ਰੀ ਰੈਲੀ ਦੋ ਮਾਰਚ  ਨੂੰ ਚਾਲਾਰਟ ਵਿਚ ਹੋਈ ਸੀ।

 

Have something to say? Post your comment

 
 
 
 
 
Subscribe