Thursday, May 01, 2025
 

ਫ਼ਿਲਮੀ

covid-19 : ਮਲਾਇਕਾ ਅਰੋੜਾ ਦੀ ਬਿਲਡਿੰਗ ਸੀਲ

June 11, 2020 09:18 AM

ਨਵੀਂ ਦਿੱਲੀ  : ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਦੀ ਮੁੰਬਈ ਦੇ ਬਾਂਦਰਾ ਇਲਾਕੇ 'ਚ ਸਥਿਤ ਇਮਾਰਤ ਟਸਕਨੀ ਅਪਾਰਟਮੈਂਟ ਨੂੰ ਕੋਰੋਨਾ ਵਾਇਰਸ ਦਾ ਮਰੀਜ਼ ਮਿਲਣ ਤੋਂ ਬਾਅਦ ਸੀਲ ਕਰ ਦਿੱਤਾ ਗਿਆ ਹੈ।

ਇੱਕ ਰਿਪੋਰਟ ਅਨੁਸਾਰ, 'ਕੰਟੇਨਮੈਂਟ ਜ਼ੋਨ' ਆਖੇ ਜਾਣ ਵਾਲੇ ਬੈਨਰ ਨਾਲ ਇਮਾਰਤ ਦੀ ਤਸਵੀਰ ਵੀ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ। ਮਾਰਚ 'ਚ ਤਾਲਾਬੰਦੀ (lockdown) ਦੇ ਸ਼ੁਰੂ ਹੋਣ ਤੋਂ ਬਾਅਦ ਹੀ ਮਲਾਇਕਾ ਅਰੋੜਾ ਦੇ ਬੇਟੇ ਅਰਹਾਨ ਤੇ ਆਪਣੇ ਪਾਲਤੂ ਜਾਨਵਰ ਕੈਸਪਰ ਨਾਲ ਸੈਲਫ-ਆਈਸੋਲੇਸ਼ਨ (self-isolation)  'ਚ ਹੈ। ਇਸ ਦੌਰਾਨ ਉਹ ਆਪਣੇ ਜੀਵਨ ਬਾਰੇ ਅਪਡੇਟ ਦਿੰਦੀ ਰਹੀ।
ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨਾਲ ਆਪਣੇ ਘਰ, ਖਾਣਾ ਪਕਾਉਣ, ਯੋਗਾ ਕਰਨ ਤੇ ਕਈ ਥਰੋ ਬੈਕ ਤਸਵੀਰਾਂ ਦੀ ਝਲਕ ਵੀ ਸਾਂਝੀ ਕੀਤੀ ਹੈ। ਮਲਾਇਕਾ ਅਰੋੜਾ ਕਈ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਉਹ ਇਨ੍ਹੀਂ ਦਿਨੀਂ ਫ਼ਿਲਮ ਅਭਿਨੇਤਾ ਅਰਜੁਨ ਕਪੂਰ ਨਾਲ ਅਫੇਅਰ 'ਚ ਹੈ। ਉਨ੍ਹਾਂ ਨੇ ਹਾਲ ਹੀ 'ਚ ਅਭਿਨੇਤਾ ਅਰਬਾਜ਼ ਖਾਨ ਨੂੰ ਤਲਾਕ ਦਿੱਤਾ ਹੈ। ਉਨ੍ਹਾਂ ਦਾ ਇੱਕ ਬੇਟਾ ਵੀ ਹੈ। ਅਰਜੁਨ ਕਪੂਰ ਤੇ ਮਲਾਇਕਾ ਅਰੋੜਾ ਸੋਸ਼ਲ ਮੀਡੀਆ 'ਤੇ ਇਕ-ਦੂਜੇ ਦੀ ਕਾਫ਼ੀ ਤਾਰੀਫ ਕਰਦੇ ਨਜ਼ਰ ਆਉਂਦੇ ਹਨ। ਇਸ ਤੋਂ ਇਲਾਵਾ ਦੋਵੇਂ ਕਈ ਤਰ੍ਹਾਂ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਹਨ। ਦੋਵੇਂ ਜਲਦ ਹੀ ਵਿਆਹ ਵੀ ਕਰਨ ਵਾਲੇ ਹਨ। 
ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਮੁੰਬਈ 'ਤੇ ਹੀ ਪਿਆ ਹੈ ਤੇ ਇਥੇ ਕਈ ਲੋਕਾਂ ਨੂੰ ਕੋਰੋਨਾ ਹੋਇਆ ਹੈ। ਇਸ ਦੇ ਚਲਦੇ ਕਈ ਮਜ਼ਦੂਰ ਵੀ ਸ਼ਹਿਰ ਛੱਡਣ ਨੂੰ ਮਜਬੂਰ ਹੋ ਗਏ। ਇਸ ਦੇ ਬਾਅਦ ਵੀ ਕਈ ਕਲਾਕਾਰਾਂ ਨੇ ਇਸ ਤੋਂ ਸਬਕ ਨਹੀਂ ਲਿਆ ਹੈ ਤੇ ਹਾਲ ਹੀ 'ਚ ਸੈਫ ਅਲੀ ਖ਼ਾਨ, ਤੈਮੁਰ ਤੇ ਮਲਿਕਾ ਸ਼ੇਰਾਵਤ ਨੂੰ ਬਿਨਾਂ ਮਾਸਕ ਦੇ ਟਹਿਲਦੇ ਹੋਏ ਦੇਖਿਆ ਗਿਆ ਸੀ। 

 

Have something to say? Post your comment

Subscribe