Friday, March 20, 2026
BREAKING NEWS
ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (20 ਮਾਰਚ 2026)ਪੰਜਾਬ-ਚੰਡੀਗੜ੍ਹ 'ਚ ਮੌਸਮ ਦਾ ਮਿਜ਼ਾਜ ਵਿਗੜਿਆਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (19 ਮਾਰਚ 2026)ਬੇਰੂਤ 'ਚ ਕਿਆਮਤ ਦਾ ਮੰਜ਼ਰ: ਇਜ਼ਰਾਈਲੀ ਮਿਜ਼ਾਈਲ ਨੇ ਮਿੰਟਾਂ 'ਚ ਜ਼ਮੀਨਦੋਜ਼ ਕੀਤੀ ਬਹੁ-ਮੰਜ਼ਿਲਾ ਇਮਾਰਤ, 6 ਮੌਤਾਂ ਤੋਂ ਬਾਅਦ ਲੇਬਨਾਨ 'ਚ ਦਹਿਸ਼ਤਅੰਮ੍ਰਿਤਸਰ ਲਈ ਵੱਡੀ ਸੌਗਾਤ: 11 ਨਵੇਂ 'ਆਮ ਆਦਮੀ ਕਲੀਨਿਕਾਂ' ਨੂੰ ਹਰੀ ਝੰਡੀ, 4 ਕਰੋੜ ਦੇ ਫੰਡ ਜਾਰੀEPFO ਪੈਨਸ਼ਨ ਅਤੇ PF ਕਲੇਮ ਰੱਦ ਹੋਣ ਤੋਂ ਕਿਵੇਂ ਬਚੀਏ? ਅਪਲਾਈ ਕਰਨ ਤੋਂ ਪਹਿਲਾਂ ਇਨ੍ਹਾਂ ਜ਼ਰੂਰੀ ਗੱਲਾਂ ਦਾ ਰੱਖੋ ਖ਼ਾਸ ਧਿਆਨਕੈਨੇਡਾ ਤੋਂ ਆਈ ਰੂਹ ਕੰਬਾਊ ਖ਼ਬਰ: ਦੋਸਤਾਨਾ ਇਸ਼ਾਰਾ ਕਰਕੇ ਪੰਜਾਬੀ ਗੱਭਰੂ ਦੇ ਗਰਦਨ 'ਚ ਮਾਰੀ ਗੋਲੀ, ਮਾਪਿਆਂ ਦੇ ਇਕਲੌਤੇ ਪੁੱਤ ਦੀ ਹਾਈਵੇਅ 'ਤੇ ਦਰਦਨਾਕ ਮੌਤ"Ramdas Athawale is Evergreen": Laughter Echoes During PM Modi's Farewell Speech in Rajya Sabha (Video)ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (18 ਮਾਰਚ 2026)ਆਰਥਿਕ ਸੰਕਟ ਵਿਚਾਲੇ ਹਿਮਾਚਲ ਸਰਕਾਰ ਦਾ ਵੱਡਾ ਫੈਸਲਾ: ਸਾਰੇ ਕੈਬਨਿਟ ਰੈਂਕ ਖਤਮ, ਤਨਖਾਹਾਂ 'ਤੇ ਵੀ ਲਗਾਈ ਰੋਕ

ਕੈਨਡਾ

ਲਓ ਜੀ ਨਵੀਂ ਖੋਜ : ਜ਼ਿਆਦਾ ਦੇਰ ਧੁੱਪ ਰਹਿਣ ਕਾਰਨ ਕੋਰੋਨਾ ਦੇ ਮਾਮਲਿਆਂ 'ਚ ਵਾਧਾ

June 10, 2020 10:13 PM

ਟੋਰਾਂਟੋ  : ਇਕ ਪਾਸੇ ਜ਼ਿਆਦਾ ਗਰਮੀ ਅਤੇ ਨਮੀ ਨਾਲ ਕੋਵਿਡ-19 ਦੀ ਇਨਫੈਕਸ਼ਨ ਦੀ ਰਫਤਾਰ ਘੱਟ ਹੋਣ ਦੀ ਗੱਲ ਆਖੀ ਜਾ ਰਹੀ ਹੈ, ਉਥੇ ਇਕ ਅਧਿਐਨ ਵਿਚ ਇਸ 'ਤੇ ਇਸ਼ਾਰਾ ਕੀਤਾ ਗਿਆ ਹੈ ਕਿ ਜ਼ਿਆਦਾ ਸਮੇਂ ਤੱਕ ਧੁੱਪ ਨਿਕਲੀ ਰਹਿਣ ਕਾਰਨ ਮਹਾਮਾਰੀ ਦੇ ਮਾਮਲੇ ਵੱਧਣ ਦੀ ਗੱਲ ਦੇਖੀ ਗਈ। ਮੈਗਜ਼ੀਨ 'ਜਿਓਗ੍ਰਾਫਿਕਲ ਐਨਾਲੈਸਿਸ' ਵਿਚ ਪ੍ਰਕਾਸ਼ਿਤ ਅਧਿਐਨ ਮੁਤਾਬਕ ਧੁੱਪ ਨਿਕਲਣ ਨਾਲ ਲੋਕ ਵੱਡੀ ਗਿਣਤੀ ਵਿਚ ਬਾਹਰ ਨਿਕਲਣ ਲੱਗਦੇ ਹਨ ਅਤੇ ਇਨਫੈਕਸ਼ਨ ਦਾ ਖਤਰਾ ਵਧ ਜਾਂਦਾ ਹੈ।

ਕੈਨੇਡਾ ਦੀ ਮੈਕਮਾਸਟਰ ਯੂਨੀਵਰਸਿਟੀ ਦੀ ਅਗਵਾਈ ਵਿਚ ਹੋਏ ਅਧਿਐਨ ਵਿਚ ਖੋਜਕਾਰਾਂ ਨੇ ਇਸ ਬਾਰੇ ਵਿਚ ਵਿਆਪਕ ਵਿਗਿਆਨ ਬਹਿਸ ਨੂੰ ਲੈ ਕੇ ਜਾਣਕਾਰੀ ਦਿੱਤੀ ਹੈ ਕਿ ਮੌਸਮ ਵਿਚ ਬਦਲਾਅ ਨਾਲ ਖਾਸ ਕਰਕੇ ਗਰਮੀ ਦੇ ਮੌਸਮ ਨਾਲ ਕੋਵਿਡ-19 ਦੇ ਫੈਲਣ ਦੀ ਰਫਤਾਰ 'ਤੇ ਕੀ ਅਸਰ ਪੈਂਦਾ ਹੈ। ਖੋਜਕਾਰ ਦੱਸਦੇ ਹਨ ਕਿ ਇਨਫਲੂਐਨਜ਼ਾ ਅਤੇ ਸਾਰਸ ਜਿਹੇ ਵਾਇਰਸ ਰੋਗ ਘੱਟ ਤਾਪਮਾਨ ਅਤੇ ਨਮੀ ਵਿਚ ਪ੍ਰਫੁੱਲਤ ਹੁੰਦੇ ਹਨ, ਉਥੇ ਕੋਵਿਡ-19 ਫੈਲਾਉਣ ਵਾਲੇ ਵਾਇਰਸ ਸਾਰਸ-ਸੀ. ਓ. ਵੀ.-2 ਨੂੰ ਲੈ ਕੇ ਇਸ ਬਾਰੇ ਵਿਚ ਘੱਟ ਹੀ ਜਾਣਕਾਰੀ ਹੈ। ਉਨ੍ਹਾਂ ਆਖਿਆ ਕਿ ਅਰਥ ਵਿਵਸਥਾ ਨੂੰ ਮੁੜ ਤੋਂ ਖੋਲ੍ਹਣ ਦਾ ਬਹੁਤ ਦਬਾਅ ਹੈ ਅਤੇ ਕਈ ਲੋਕ ਜਾਣਨਾ ਚਾਹੁੰਦੇ ਹਨ ਕਿ ਕੀ ਗਰਮੀਆਂ ਦੇ ਮਹੀਨਿਆਂ ਵਿਚ ਇਹ ਸੁਰੱਖਿਅਤ ਹੋਵੇਗਾ। ਮੈਕਮਾਸਟਰ ਯੂਨੀਵਰਸਿਟੀ ਵਿਚ ਪ੍ਰੋਫੈਸਰ ਅਤੇ ਪ੍ਰਮੁੱਖ ਖੋਜਕਾਰ ਐਂਟੋਨੀਓ ਪਾਏਜ਼ ਨੇ ਆਖਿਆ ਕਿ ਅੰਸ਼ਕ ਰੂਪ ਨਾਲ ਆਵਾਜਾਈ ਪਾਬੰਦੀਆਂ 'ਤੇ ਨਿਰਭਰ ਕਰਦਾ ਹੈ ਕਿ ਮੌਸਮ ਵਿਚ ਬਦਲਾਅ ਨਾਲ ਸਾਰਸ-ਸੀ. ਓ. ਵੀ.-2 'ਤੇ ਕੀ ਪ੍ਰਭਾਵ ਪਵੇਗਾ।
ਦੁਨੀਆ ਭਰ ਵਿਚ ਹੁਣ ਪਾਬੰਦੀਆਂ ਵਿਚ ਢਿੱਲ ਦੇਣਾ ਸ਼ੁਰੂ ਕਰ ਦਿੱਤਾ ਗਿਆ ਹੈ। ਪਾਏਜ਼ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਸਪੇਨ ਦੇ ਹੋਰਨਾਂ ਸੂਬਿਆਂ ਵਿਚ ਕੋਵਿਡ-19 ਫੈਲਣ ਵਿਚ ਜਲਵਾਯੂ ਸਬੰਧੀ ਕਾਰਕਾਂ ਦੀ ਭੂਮਿਕਾ ਦੀ ਜਾਂਚ ਕੀਤੀ। ਉਨ੍ਹਾਂ ਨੇ ਐਮਰਜੰਸੀ ਸਥਿਤੀ ਦੇ ਐਲਾਨ ਤੋਂ ਠੀਕ ਪਹਿਲਾਂ 30 ਦਿਨ ਦੀ ਮਿਆਦ ਵਿਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਅਤੇ ਮੌਸਮ ਸਬੰਧੀ ਜਾਣਕਾਰੀ ਇਕੱਠੀ ਕੀਤੀ ਅਤੇ ਉਸ ਦਾ ਵਿਸ਼ਲੇਸ਼ਣ ਕੀਤਾ। ਖੋਜਕਾਰਾਂ ਨੇ ਪਾਇਆ ਕੀ ਜ਼ਿਆਦਾ ਗਰਮੀ ਅਤੇ ਨਮੀ ਵਿਚ ਇਕ ਫੀਸਦੀ ਦਾ ਵਾਧਾ ਹੋਣ 'ਤੇ ਕੋਵਿਡ-19 ਦੇ ਮਾਮਲਿਆਂ ਵਿਚ 3 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ, ਜਿਸ ਕਾਰਨ ਜ਼ਿਆਦਾ ਤਾਪਮਾਨ ਕਾਰਨ ਵਾਇਰਸ ਦੀ ਸਮਰੱਥਾ ਘੱਟ ਹੋਣਾ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾ ਧੁੱਪ ਦੀ ਸਥਿਤੀ ਵਿਚ ਓਲਟੀ ਹੀ ਗੱਲ ਦੇਖਣ ਵਿਚ ਆਈ। ਜ਼ਿਆਦਾ ਦੇਰ ਸੂਰਜ ਨਿਕਲਣ ਵਿਚ ਮਾਮਲੇ ਜ਼ਿਆਦਾ ਹੁੰਦੇ ਦੇਖੇ ਗਏ। ਖੋਜਕਾਰਾਂ ਦਾ ਅੰਦਾਜ਼ਾ ਹੈ ਕਿ ਇਸ ਕਾਰਨ ਮਨੁੱਖੀ ਵਿਵਹਾਰ ਨਾਲ ਜੁੜਿਆ ਹੋ ਸਕਦਾ ਹੈ ਕਿ ਧੁੱਖ ਖਿੜੀ ਹੋਣ ਨਾਲ ਲੋਕਾਂ ਦੇ ਲਾਕਡਾਊਨ ਦੇ ਨਿਯਮਾਂ ਨੂੰ ਤੋੜਦੇ ਹੋਏ ਬਾਹਰ ਨਿਕਲਣਾ ਹੋ ਸਕਦਾ ਹੈ।

 

Have something to say? Post your comment

 

ਹੋਰ ਕੈਨਡਾ ਖ਼ਬਰਾਂ

ਕੈਨੇਡਾ ਤੋਂ ਆਈ ਰੂਹ ਕੰਬਾਊ ਖ਼ਬਰ: ਦੋਸਤਾਨਾ ਇਸ਼ਾਰਾ ਕਰਕੇ ਪੰਜਾਬੀ ਗੱਭਰੂ ਦੇ ਗਰਦਨ 'ਚ ਮਾਰੀ ਗੋਲੀ, ਮਾਪਿਆਂ ਦੇ ਇਕਲੌਤੇ ਪੁੱਤ ਦੀ ਹਾਈਵੇਅ 'ਤੇ ਦਰਦਨਾਕ ਮੌਤ

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ 'ਚ ਖ਼ੂਨੀ ਖੇਡ: ਹਾਈ ਸਕੂਲ ਵਿੱਚ ਗੋਲੀਬਾਰੀ ਦੌਰਾਨ 10 ਲੋਕਾਂ ਦੀ ਮੌਤ, ਹਮਲਾਵਰ ਨੇ ਖੁਦ ਨੂੰ ਮਾਰੀ ਗੋਲੀ

ਕੈਨੇਡਾ ਦੇ ਸਕੂਲ ਵਿੱਚ ਹੋਈ ਗੋਲੀਬਾਰੀ

ਕੈਨੇਡਾ 'ਚ ਦਹਿਸ਼ਤ: ਕਰਨਾਟਕ ਦੇ ਸਾਫਟਵੇਅਰ ਇੰਜੀਨੀਅਰ ਦਾ ਦਿਨ-ਦਿਹਾੜੇ ਕਤਲ, ਕਾਰ ਗੋਲੀਆਂ ਨਾਲ ਛਲਣੀ

ਕੈਨੇਡਾ 'ਚ ਨਸਲੀ ਤਣਾਅ: ਸਿੱਖ ਸੁਰੱਖਿਆ ਗਾਰਡ ਨਾਲ ਬਦਸਲੂਕੀ ਅਤੇ ਹਿੰਸਕ ਝੜਪ ਦੀ ਵੀਡੀਓ ਵਾਇਰਲ

ਕੈਨੇਡਾ 'ਚ ਪੰਜਾਬੀ ਕੈਬ ਡਰਾਈਵਰ ਦਾ ਕਮਾਲ: -23 ਡਿਗਰੀ ਦੀ ਹੱਡ-ਚੀਰਵੀਂ ਠੰਢ 'ਚ ਬਚਾਈ ਗਰਭਵਤੀ ਮਾਂ ਤੇ ਬੱਚੇ ਦੀ ਜਾਨ

ਕੈਨੇਡਾ ਵਿੱਚ ਭਾਰਤੀ ਔਰਤ ਹਿਮਾਂਸ਼ੀ ਖੁਰਾਨਾ ਦਾ ਬੇਰਹਿਮੀ ਨਾਲ ਕਤਲ: ਦੋਸ਼ੀ ਅਬਦੁਲ ਗਫੂਰੀ ਵਿਰੁੱਧ ਦੇਸ਼ ਵਿਆਪੀ ਵਾਰੰਟ ਜਾਰੀ

Canadian Police Release Photos of Punjabi-Origin Gangsters, Warn Public to Stay Away

Shots Fired at Surrey Business, No Injuries Reported; Extortion Suspected

🇨🇦 ਕੈਨੇਡਾ ਤੋਂ ਸ਼ਰਮਨਾਕ ਖ਼ਬਰ: ਪੋਤੇ ਨੂੰ ਮਿਲਣ ਗਏ ਭਾਰਤੀ ਬਜ਼ੁਰਗ ਨੂੰ ਸਕੂਲੀ ਕੁੜੀਆਂ ਨੂੰ ਤੰਗ ਕਰਨ 'ਤੇ ਭਾਰਤ ਡਿਪੋਰਟ ਕਰਨ ਦਾ ਹੁਕਮ

 
 
 
 
Subscribe