Wednesday, September 16, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਅਮਰੀਕਾ

ਟਰੰਪ ਵਲੋਂ ਸੋਸ਼ਲ ਮੀਡੀਆ ਨੂੰ ਬੰਦ ਕਰਨ ਦੀ ਧਮਕੀ

May 28, 2020 09:30 PM

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ (american president donald trump) ਨੇ ਟਵਿੱਟਰ ਵਿਰੁਧ ਨਵੇਂ ਸਖ਼ਤ ਨਿਯਮ ਲਿਆਉਣ ਜਾਂ ਉਸ ਨੂੰ ਬੰਦ ਕਰਨ ਦੀ ਧਮਕੀ ਦਿਤੀ ਹੈ। ਟਵਿੱਟਰ ਵਲੋਂ ਰਾਸ਼ਟਰਪਤੀ ਦੇ ਦੋ ਟਵੀਟ 'ਤੇ 'ਫ਼ੈਕਟ ਚੈਕ' (fact check) ਦੀ ਚਿਤਾਵਨੀ ਦੇਣ ਦੇ ਬਾਅਦ ਟਰੰਪ ਨੇ ਇਹ ਧਮਕੀ ਦਿਤੀ ਹੈ।

ਰਾਸ਼ਟਰਪਤੀ ਹਾਲਾਂਕਿ ਖੁਦ ਕੰਪਨੀਆਂ ਨੂੰ ਨਿਸਮਤ ਜਾਂ ਬੰਦ ਨਹੀਂ ਕਰ ਸਕਦੇ। ਅਜਿਹਾ ਕੋਈ ਵੀ ਕਦਮ ਚੁੱਕਣ ਲਈ ਕਾਂਗਰਸ ਵਲੋਂ ਹੀ ਕਾਰਵਾਈ ਕੀਤੀ ਜਾ ਸਕਦੀ ਹੈ। ਸੰਘੀ ਸੰਚਾਰ ਕਮਿਸ਼ਨ ਨੂੰ ਟੈਕਨੋਲਾਜੀ ਕੰਪਨੀਆਂ ਨੂੰ ਨਿਯਮਤ ਕਰਨ ਦਾ ਅਧਿਕਾਰ ਦੇਣ ਵਾਲੇ ਇਕ ਪ੍ਰਸਤਾਵਿਤ ਕਾਰਜਕਾਰੀ ਆਦੇਸ਼ ਨੂੰ ਉਨ੍ਹਾਂ ਦੇ ਪ੍ਰਸ਼ਾਸ਼ਨ ਨੇ ਰੱਦ ਵੀ ਕਰ ਦਿਤਾ ਹੈ। ਪਰ ਇਸ ਦੇ ਬਾਵਜੂਦ ਵੀ ਟਰੰਪ ਟਵਿੱਟਰ ਨੂੰ ਚਿਤਾਵਨੀ ਦੇਣ ਤੋਂ ਨਹੀਂ ਰੁੱਕ ਰਹੇ। ਟਰੰਪ ਨੇ ਟਵੀਟ ਕੀਤਾ, ''ਕੰਪਨੀ ਰੂੜੀਵਾਦੀ ਸ਼ੋਰ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਅਸੀਂ ਅਜਿਹਾ ਹੋਣ ਤੋਂ ਪਹਿਲਾਂ ਸਖ਼ਤ ਨਿਯਮ ਬਣਾਵਾਂਗੇ ਜਾਂ ਇਸ ਨੂੰ ਬੰਦ ਕਰ ਦਿਆਂਗੇ।'' ਉਨ੍ਹਾਂ ਨੇ ਮੁੜ ਇਕ ਹੋਰ ਟਵੀਟ ਕੀਤਾ, ''ਵੱਡੀ ਕਾਰਵਾਈ ਕੀਤੀ ਜਾਵੇਗੀ।'' ਟਰੰਪ ਇਥੇ ਹੀ ਨਹੀਂ ਰੁਕੇ ਦੇਰ ਰਾਤ ਉਨ੍ਹਾਂ ਨੇ ਮੁੜ ਟਵੀਟ (tweet)  ਕੀਤਾ, ''ਟੈਕ ਕੰਪਨੀ ਪੂਰੀ ਤਰ੍ਹਾਂ ਪਾਗਲ ਹੁੰਦੀ ਜਾ ਰਹੀ ਹੈ। ਦੇਖਦੇ ਰਹੋ।'' ਇਸ ਦੌਰਾਨ, ਪ੍ਰੈਸ ਸਕੱਤਰ ਮੇਕਏਨੀ ਨੇ ਪੱਤਰਕਾਰਾਂ ਨੂੰ ਦਸਿਆ ਕਿ ਟਰੰਪ ਸੋਸ਼ਲ ਮੀਡੀਆ (social media) ਕੰਪਨੀਆਂ ਨਾਲ ਜੁੜੇ ਇਕ ਕਾਰਜਕਾਰੀ ਆਦੇਸ਼ 'ਤੇ ਦਸਤਖ਼ਤ ਕਰਣਗੇ।

 

Have something to say? Post your comment

 
 
 
 
 
Subscribe