ਇਸਲਾਮਾਬਾਦ : ਪਾਕਿਸਤਾਨ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਵੀਰਵਾਰ ਨੂੰ ਕੋਰੋਨਾ ਵਾਇਰਸ ਦੇ 2, 076 ਨਵੇਂ ਮਾਮਲੇ ਸਾਹਮਣੇ ਆਏ,  ਜਿਸ ਨਾਲ ਪੀੜਤਾਂ ਦੀ ਗਿਣਤੀ 61, 227 ਹੋ ਗਈ। ਦੇਸ਼ ਵਿਚ ਇਸ ਵਾਇਰਸ ਕਾਰਨ ਹੁਣ ਤੱਕ 1, 240 ਮੌਤਾਂ ਹੋਈਆਂ ਹਨ। ਕੁੱਲ ਮਾਮਲਿਆਂ ਵਿਚੋਂ ਸਿੰਧ ਵਿਚ 24, 206,  ਪੰਜਾਬ ਵਿਚ 22, 037,  ਖੈਬਰ-ਪਖਤੂਨਖਵਾ ਵਿਚ 8, 483,  ਬਲੋਚਿਸਤਾਨ ਵਿਚ 3, 616,  ਇਸਲਾਮਾਬਾਦ ਵਿਚ 2, 015,  ਗਿਲਗਿਤ-ਬਾਲਟਿਸਤਾਨ ਵਿਚ 651 ਅਤੇ ਮਕਬੂਜ਼ਾ ਕਸ਼ਮੀਰ ਵਿਚ 219 ਮਾਮਲੇ ਸਾਹਮਣੇ ਆਏ ਹਨ। ਪਾਕਿਸਤਾਨ ਵਿਚ ਇਸ ਬੀਮਾਰੀ ਦੇ ਸ਼ਿਕਾਰ 20, 231 ਲੋਕ ਠੀਕ ਵੀ ਹੋਏ ਹਨ। ਇਸ ਤੋਂ ਇਲਾਵਾ ਹੁਣ ਤਕ 508, 086 ਟੈਸਟ ਕੀਤੇ ਜਾ ਚੁੱਕੇ ਹਨ। ਇਸ ਤੋਂ ਪਹਿਲਾਂ ਅੱਜ ਪਾਕਿਸਤਾਨ ਵਿਚ ਬ੍ਰਿਟਿਸ਼ ਹਾਈ ਕਮਿਸ਼ਨਰ ਕ੍ਰਿਸ਼ਚੀਅਨ ਟਰਨਰ ਨੇ ਕਿਹਾ ਕਿ ਦੇਸ਼ ਵਿਚ ਸਮਾਜਿਕ ਦੂਰੀ ਦੇ ਬਾਵਜੂਦ ਯੂਨਾਈਟਿਡ ਕਿੰਗਡਮ ਸੰਪਤੀ ਕੇਂਦਰ ਖੋਲ੍ਹ ਰਿਹਾ ਹੈ ਤਾਂ ਜੋ ਲੋਕ ਦੇਸ਼ ਵਿਚ ਆਪਣੇ ਅਜ਼ੀਜ਼ਾਂ ਨੂੰ ਪੈਸੇ ਭੇਜਣਾ ਜਾਰੀ ਰੱਖ ਸਕਣ। ਜੀਓ ਨਿਊਜ਼ ਦੇ ਹਵਾਲੇ ਨਾਲ ਟਰਨਰ ਨੇ ਕਿਹਾ, “ਸਾਨੂੰ ਖੁਸ਼ੀ ਹੋ ਰਹੀ ਹੈ ਕਿ ਇਹ ਸਮਾਜਿਕ ਦੂਰੀ ਵਾਲੇ ਉਪਾਅ ਸਾਨੂੰ ਹੋਰ ਵੀ ਨੇੜੇ ਲਿਆ ਰਹੇ ਹਨ।''