ਗੁਹਾਟੀ :  ਆਸਾਮ 'ਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਇਕ 50 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਉਸ 'ਤੇ ਦੋਸ਼ ਹੈ ਕਿ ਉਸ ਨੇ 14 ਸਾਲ ਦੀ ਕੁੜੀ,  ਜਿਸ ਦੀ ਸ਼ੱਕੀ ਹਾਲਤ 'ਚ ਮੌਤ ਹੋ ਗਈ ਸੀ। ਉਸ ਦੀ ਲਾਸ਼ ਨਾਲ ਜਿਸਮਾਨੀ ਸ਼ੋਸ਼ਣ (tried to rape with dead body) ਕਰਨ ਦੀ ਕੋਸ਼ਿਸ਼ ਕੀਤੀ। ਇਕ ਦਿਨ ਪਹਿਲਾਂ ਹੀ ਪਰਿਵਾਰ ਵਾਲਿਆਂ ਨੇ ਕੁੜੀ ਦੀ ਲਾਸ਼ ਨੂੰ ਦਫਨਾਇਆ ਸੀ। ਇਹ ਘਟਨਾ ਧੇਮਾਜੀ ਜ਼ਿਲੇ ਦੇ ਦੇਵਗਾਂਵ,  ਸਿਲਾਪਧਾਰ ਪੁਲਸ ਸਟੇਸ਼ਨ ਦੀ ਹੈ। ਰਿਪੋਰਟ ਅਨੁਸਾਰ ਨਾਬਾਲਗ ਕੁੜੀ ਦੀ ਮੌਤ 17 ਮਈ ਦੀ ਰਾਤ ਸ਼ੱਕੀ ਹਾਲਾਤ 'ਚ ਹੋਈ ਸੀ। ਜਿਸ   ਮਗਰੋਂ ਪਰਿਵਾਰ ਅਤੇ ਪਿੰਡ ਦੇ ਲੋਕਾਂ ਨੇ ਮਿਲ ਕੇ ਲਾਸ਼ ਨੂੰ ਸੀਮਨ ਨਦੀ ਦੇ ਕਿਨਾਰੇ ਦਫਨਾ ਦਿੱਤਾ ਸੀ। 18 ਮਈ ਨੂੰ ਉੱਥੇ ਦੇ ਕੁਝ ਸਥਾਨਕ ਮਛੇਰਿਆਂ ਨੇ ਨੋਟਿਸ ਕੀਤਾ ਕਿ ਅਕਾਨ ਸਾਈਕੀਆ ਨਾਂ ਦਾ ਸ਼ਖਸ ਲਾਸ਼ ਨਾਲ ਰੇਪ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।
ਇਹ ਖਬਰ ਵੀ ਦੇਖੋ : ਮਲੇਸ਼ੀਆ ਤੋਂ 95 ਪੰਜਾਬੀ ਵਤਨ ਪਹੁੰਚੇ,  ਏਕਾਂਤਵਾਸ ਕੇਂਦਰ ਭੇਜਿਆ ਜਾਵੇਗਾ
ਦੋਸ਼ ਹੈ ਕਿ ਇਸ ਸ਼ਖਸ ਨੇ ਟੋਇਆ ਕਰ ਕੇ ਪਹਿਲਾਂ ਲਾਸ਼ ਨੂੰ ਬਾਹਰ ਕੱਢਿਆ,  ਫਿਰ ਉਸ ਨਾਲ ਬਲਾਤਕਾਰ ਦੀ ਕੋਸ਼ਿਸ਼ ਕੀਤੀ,  ਜਿਸ ਤੋਂ ਬਾਅਦ ਪਿੰਡ ਵਾਲਿਆਂ ਨੇ ਉਸ ਨੂੰ ਰੰਗੇਂ ਹੱਥੀਂ ਫੜ ਲਿਆ। ਧੇਮਾਜੀ ਦੇ ਪੁਲਸ ਸੁਪਰਡੈਂਟ ਧਨੰਜਯ ਘਨਾਵਤ ਨੇ ਦੱਸਿਆ ਕਿ ਦੋਸ਼ੀ ਨੂੰ ਗ੍ਰਿਫਤਾਰ ਕਰ ਉਸ ਵਿਰੁੱਧ ਸਿਲਾਪਥਾਰ ਪੁਲਸ ਸਟੇਸ਼ਨ (police station) 'ਚ ਆਈ.ਪੀ.ਸੀ. ਦੀ ਧਾਰਾ 306,  307 ਅਤੇ ਸੈਕਸ਼ਨ 8 (ਪੋਕਸੋ) ਦੇ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ।