Monday, November 24, 2025
BREAKING NEWS
ਰਾਜਸਥਾਨ ਵਿੱਚ ਅਚਾਨਕ ਫੈਲੀ ਜ਼ਹਿਰੀਲੀ ਹਵਾ: 15 ਬੱਚਿਆਂ ਸਮੇਤ 22 ਲੋਕ ਹਸਪਤਾਲ ਵਿੱਚ ਦਾਖਲਜਿਓ ਸਟੂਡੀਓਜ਼ ਅਤੇ ਬੀ62 ਸਟੂਡੀਓਜ਼ ਨੇ ਜਾਰੀ ਕੀਤਾ ‘ਧੁਰੰਧਰ’ ਦਾ ਧਮਾਕੇਦਾਰ ਟ੍ਰੇਲਰਭਾਰਤ ਅਤੇ ਯੂਰਪ ਵਿਚਕਾਰ ਆਸਾਨ ਹੋਵੇਗੀ Digital Paymentਦਿੱਲੀ ਧਮਾਕਿਆਂ ਪਿੱਛੇ ਵੱਡੀ ਸਾਜ਼ਿਸ਼ ਦਾ ਪਰਦਾਫਾਸ਼, ਪੜ੍ਹੋ, ਹੁਣ ਕੀ ਹੋਇਆ ਖੁਲਾਸਾਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (23 ਨਵੰਬਰ 2025)ਦਿੱਲੀ ਬੰਬ ਧਮਾਕਿਆਂ ਤੋਂ ਬਾਅਦ 'ਬੰਦੂਕ' ਸਾਜ਼ਿਸ਼ ਦਾ ਖੁਲਾਸਾ: ISI ਦੇ ਨੈੱਟਵਰਕ ਵਿੱਚ ਚੀਨ, ਤੁਰਕੀ ਅਤੇ ਪਾਕਿਸਤਾਨ ਸ਼ਾਮਲਵਿਜੀਲੈਂਸ ਨੇ ਬਟਾਲਾ ਦੇ SDM ਵਿਕਰਮਜੀਤ ਸਿੰਘ ਨੂੰ ਕੀਤਾ ਗ੍ਰਿਫ਼ਤਾਰਹੁਣ, ਉੱਤਰਾਖੰਡ ਵਿੱਚ ਮਿਲਿਆ ਬਾਰੂਦਚੱਕਰਵਾਤੀ ਤੂਫ਼ਾਨ 'ਸੇਨੌਰ' ਅਤੇ ਸੀਤ ਲਹਿਰ: ਮੌਸਮ ਦਾ ਹਾਲ ਜਾਣੋU.S. Sanctions on Russian Oil Expire — Will India Halt All Russian Crude Purchases?

ਹਿਮਾਚਲ

ਹਿਮਾਚਲ ਜਾਣ ਤੋਂ ਪਹਿਲਾਂ ਪੜ੍ਹੋ

August 20, 2024 09:51 AM

ਲੈਂਡਸਲਾਈਡ ਕਾਰਨ ਚੰਡੀਗੜ੍ਹ ਮਨਾਲੀ ਮੁੱਖ ਮਾਰਗ ਬੰਦ
5 ਜ਼ਿਲ੍ਹਿਆਂ ਵਿੱਚ ਅਚਾਨਕ ਹੜ੍ਹ ਆਉਣ ਦੀ ਸੰਭਾਵਨਾ
ਸ਼ਿਮਲਾ : ਹਿਮਾਚਲ ਪ੍ਰਦੇਸ਼ 'ਚ ਮਾਨਸੂਨ ਜ਼ੋਰ ਫੜਨ ਵਾਲਾ ਹੈ। ਮੌਸਮ ਵਿਗਿਆਨ ਕੇਂਦਰ ਨੇ ਅਗਲੇ 2 ਦਿਨਾਂ ਤੱਕ ਸੂਬੇ ਦੇ 10 ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਤਾਜ਼ਾ ਮਿਲੀ ਖ਼ਬਰ ਅਨੁਸਾਰ ਚੰਡੀਗੜ੍ਹ ਮਨਾਲੀ ਮੁੱਖ ਮਾਰਗ ਉਤੇ ਪਹਾੜਾਂ ਦੀਆਂ ਢਿੱਗਾਂ ਡਿਗਣ ਕਾਰਨ ਰਸਤਾ ਬਲਾਕ ਹੋ ਗਿਆ ਹੈ। ਫਿਲਹਾਲ ਰਸਤਾ ਬੰਦਾ ਹੈ ਅਤੇ ਪ੍ਰਸ਼ਾਸਨ ਰਸਤਾ ਖੁਲ੍ਹਵਾਉਣ ਲਈ ਮੁਸ਼ੱਕਤ ਕਰ ਰਿਹਾ ਹੈ।

ਇਸ ਦੌਰਾਨ ਸੂਬੇ ਦੇ 5 ਜ਼ਿਲ੍ਹਿਆਂ ਵਿੱਚ ਅਚਾਨਕ ਹੜ੍ਹ ਆਉਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨ ਕੇਂਦਰ ਨੇ ਭਵਿੱਖਬਾਣੀ ਕੀਤੀ ਹੈ ਕਿ ਰਾਜ ਦੇ ਹੇਠਲੇ ਅਤੇ ਮੱਧ ਪਹਾੜੀ ਖੇਤਰਾਂ ਵਿੱਚ ਵੱਧ ਤੋਂ ਵੱਧ ਥਾਵਾਂ 'ਤੇ ਮੀਂਹ ਪੈ ਸਕਦਾ ਹੈ।

ਮੌਸਮ ਵਿਗਿਆਨ ਕੇਂਦਰ ਸ਼ਿਮਲਾ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਸੂਬੇ ਦੇ 10 ਜ਼ਿਲ੍ਹਿਆਂ ਵਿੱਚ ਅਗਲੇ ਦੋ ਦਿਨਾਂ ਤੱਕ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਉਚਾਈ ਵਾਲੇ ਕਿਨੌਰ ਅਤੇ ਲਾਹੌਲ ਸਪਿਤੀ ਨੂੰ ਛੱਡ ਕੇ ਰਾਜ ਦੇ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਆਈਐਮਡੀ ਨੇ ਭਵਿੱਖਬਾਣੀ ਕੀਤੀ ਹੈ ਕਿ ਹਿਮਾਚਲ ਪ੍ਰਦੇਸ਼ ਦੇ ਸਿਰਮੌਰ, ਸੋਲਨ, ਸ਼ਿਮਲਾ, ਮੰਡੀ, ਕੁੱਲੂ, ਕਾਂਗੜਾ, ਚੰਬਾ, ਹਮੀਰਪੁਰ, ਊਨਾ ਅਤੇ ਬਿਲਾਸਪੁਰ ਵਿੱਚ ਘੱਟ ਅਤੇ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਕੁਝ ਥਾਵਾਂ 'ਤੇ ਭਾਰੀ ਮੀਂਹ ਵੀ ਪੈ ਸਕਦਾ ਹੈ।

 

Have something to say? Post your comment

Subscribe