ਓਰਿਆ  : ਕੋਰੋਨਾਵਾਇਰਸ (coronavirus) ਦੇ ਵਧ ਰਹੇ ਕਹਿਰ ਨੂੰ ਰੋਕਣ ਲਈ ਦੇਸ਼ ਭਰ ਵਿੱਚ ਤਾਲਾਬੰਦੀ (lockdown)  ਜਾਰੀ ਹੈ। ਇਸ ਕਾਰਨ ਵੱਖ-ਵੱਖ ਰਾਜਾਂ ਵਿੱਚ ਫਸੇ ਮਜ਼ਦੂਰ ਸੜਕ ਰਾਹੀਂ ਆਪਣੇ ਘਰਾਂ ਨੂੰ ਪਰਤ ਰਹੇ ਹਨ। ਇਸ ਦੌਰਾਨ ਇਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਘਟਨਾ ਸ਼ਹਿਰ ਦੇ ਕੋਤਵਾਲੀ ਖੇਤਰ ਦੇ ਮਿਹੌਲੀ ਨੈਸ਼ਨਲ ਹਾਈਵੇ (National Highway) ਦੀ ਹੈ।
ਇਹ ਵੀ ਦੇਖੋ : online fraud : ਪ੍ਰਧਾਨ ਮੰਤਰੀ ਯੋਜਨਾ ਦੇ ਨਾਮ ਉੱਤੇ 15 ਹਜਾਰ ਦੇਣ ਦਾ ਝਾਂਸਾ,  ਫ਼ਰਜ਼ੀ ਲਿੰਕ ਭੇਜ ਕੇ ਭਰਵਾਏ ਜਾ ਰਹੇ ਫ਼ਾਰਮ
 ਜਾਣਕਾਰੀ ਅਨੁਸਾਰ ਡੀਸੀਐਮ ਨੇ ਫਰੀਦਾਬਾਦ (Faridabad) ਤੋਂ 81 ਮਜ਼ਦੂਰਾਂ ਨੂੰ ਲੈ ਕੇ ਰਹੇ ਖੜੇ ਟਰਾਲੇ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ 24 ਮਜ਼ਦੂਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ,  ਜਦੋਂ ਕਿ 35 ਲੋਕ ਗੰਭੀਰ ਜ਼ਖਮੀ ਹੋ ਗਏ। ਗੰਭੀਰ ਰੂਪ ਨਾਲ ਜ਼ਖਮੀ (injured) ਲੋਕਾਂ ਨੂੰ ਜ਼ਿਲਾ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਪੁਲਿਸ ਅਤੇ ਸਿਹਤ ਕਰਮਚਾਰੀ ਰਾਹਤ ਅਤੇ ਬਚਾਅ ਕਾਰਜ ਵਿੱਚ ਜੁਟੇ ਹੋਏ ਹਨ।