Wednesday, September 16, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਅਮਰੀਕਾ

ਏਅਰ ਇੰਡੀਆ ਦਾ ਵਿਸ਼ੇਸ਼ ਜਹਾਜ਼ 300 ਭਾਰਤੀਆਂ ਨਾਲ ਅਮਰੀਕਾ ਤੋਂ ਰਵਾਨਾ

May 15, 2020 06:47 PM

ਨਿਊਯਾਰਕ : ਕੋਵਿਡ-19 ਮਹਾਮਾਰੀ ਦੇ ਕਾਰਣ ਅੰਤਰਰਾਸ਼ਟਰੀ ਉਡਾਣਾਂ 'ਤੇ ਪਾਬੰਦੀ ਦੇ ਚੱਲਦੇ ਅਮਰੀਕਾ ਵਿਚ ਫਸੇ 300 ਤੋਂ ਵਧੇਰੇ ਭਾਰਤੀ ਨਾਗਰਿਕ ਵਿਸ਼ੇਸ਼ ਜਹਾਜ਼ ਰਾਹੀਂ ਭਾਰਤ ਪਰਤ ਰਹੇ ਹਨ, ਜਿਹਨਾਂ ਵਿਚ ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਾਬਕਾ ਪ੍ਰਤੀਨਿਧ ਸੈਯਦ ਅਕਬਰੂਦੀਨ ਵੀ ਸ਼ਾਮਲ ਹਨ। ਅਮਰੀਕਾ ਤੋਂ 6ਵੀਂ ਤੇ ਨਿਊ ਜਰਸੀ ਸ਼ਹਿਰ ਤੋਂ ਦੂਜੇ ਉਡਾਣ ਨਾਲ ਭਾਰਤ ਵਾਪਸ ਆ ਰਹੇ ਯਾਤਰੀਆਂ ਨੂੰ ਨਵੀਂ ਦਿੱਲੀ ਤੇ ਹੈਦਰਾਬਾਦ ਲਿਜਾਇਆ ਜਾਵੇਗਾ। ਅਕਬਰੂਦੀਨ ਨੇ ਵੰਦੇ ਭਾਰਤ ਮਿਸ਼ਨ ਹੈਸ਼ ਟੈਗ ਦੇ ਨਾਲ ਏਅਰ ਇੰਡੀਆ ਜਹਾਜ਼ ਦੀ ਤਸਵੀਰ ਪੋਸਟ ਕਰਦੇ ਹੋਏ ਲਿਖਿਆ ਕਿ ਜਿਥੇ ਦਿਲ ਹੈ ਉਥੇ ਹੀ ਘਰ ਹੈ। ਨਿਊਯਾਰਕ ਤੇ ਸੰਯੁਰਕ ਰਾਸ਼ਟਰ ਨੂੰ ਅਲਵਿਦਾ।

ਇਹ ਖਬਰ ਵੀ ਦੇਖੋ : ਓਬਰ ਦੇ 3, 700 ਕਰਮਚਾਰੀ ਹੋਏ ਬੇਰੁਜ਼ਗਾਰ

ਅੱਜ ਘਰ ਵੱਲ ਵਧ ਰਿਹਾ ਹਾਂ। ਭਾਰਤ ਮਾਤਾ ਦੀ ਗੋਦ ਵਿਚ ਸਾਨੂੰ ਵਾਪਸ ਲਿਆਉਣ ਲਈ ਜੋ ਲੋਕ ਕੰਮ ਕਰ ਰਹੇ ਹਨ ਉਹਨਾਂ ਦਾ ਦਿਲੋਂ ਧੰਨਵਾਦ। ਕੋਵਿਡ-19 ਮਹਾਮਾਰੀ ਦੇ ਕਾਰਣ ਅੰਤਰਰਾਸ਼ਟਰੀ ਯਾਤਰਾ ਪਾਬੰਦੀ ਦੇ ਚੱਲਦੇ ਵਿਦੇਸ਼ ਵਿਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਦੇ ਲਈ ਚਲਾਇਆ ਜਾ ਰਿਹਾ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਮਿਸ਼ਨ ਹੈ। ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਟਵੀਟ ਕੀਤਾ ਕਿ ਸਾਡੇ ਨਾਗਰਿਕਾਂ ਨੂੰ ਘਰ ਵਾਪਸ ਲਿਆਉਣ ਵਿਚ ਮਦਦ ਕਰ ਰਹੇ ਹਾਂ।

ਇਹ ਵੀ ਪੜ੍ਹੋ : ਭਾਰਤੀ ਖਿਡਾਰੀਆਂ ਨੇ ਛੇੜਿਆ 'ਸਟੇ ਐਟ ਹੋਮ' ਚੈਲੇਂਜ

ਅਮਰੀਕਾ ਤੋਂ 6ਵੀਂ ਉਡਾਣ ਨੇਵਾਰਕ ਤੋਂ ਦਿੱਲੀ ਤੇ ਹੈਦਰਾਬਾਦ ਵੱਲ। ਨਿਊਯਾਰਕ ਵਿਚ ਕੌਂਸਲੇਟ ਨੇ ਵੀ ਟਵੀਟ ਕੀਤਾ ਕਿ ਨੇਵਾਰਕ ਤੋਂ ਦਿੱਲੀ ਤੇ ਹੈਦਰਾਬਾਦ ਜਾਣ ਵਾਲੀ ਦੂਜੀ ਉਡਾਣ ਵਿਚ 14 ਮਈ 2020 ਨੂੰ ਸਵਾਰ ਹੁੰਦੇ ਭਾਰਤੀ ਨਾਗਰਿਕ। ਸ਼ੁੱਭ ਯਾਤਰਾ। ਨਿਊਜਰਸੀ ਤੋਂ ਭਾਰਤੀ ਸ਼ਹਿਰਾਂ ਮੁੰਬਈ ਤੇ ਅਹਿਮਦਾਬਾਦ ਦੇ ਲਈ ਪਹਿਲੀ ਗੈਰ-ਨਿਰਧਾਰਿਤ ਉਡਾਣ 10 ਮਈ ਨੂੰ ਰਵਾਨਾ ਹੋਈ ਸੀ।

 

Have something to say? Post your comment

 
 
 
 
 
Subscribe