Friday, May 02, 2025
 

ਆਸਟ੍ਰੇਲੀਆ

ਕਾਰੋਬਾਰ ਸ਼ੁਰੂ ਕਰਨ ਦੀ ਤਿਆਰੀ ਵਿਚ ਹੈ ਆਸਟ੍ਰੇਲੀਆ ਤੇ ਨਿਊਜ਼ੀਲੈਂਡ

May 14, 2020 05:08 PM
ਵੈਲਿੰਗਟਨ : ਕੋਰੋਨਾ ਕਾਰਨ ਦੁਨੀਆ ਭਰ ਵਿਚ ਤਾਲਾਬੰਦੀ ਚਲ ਰਹੀ ਹੈ ਜਿਸ ਕਾਰਨ ਅਰਥ ਵਿਵਸਥਾ ਨੂੰ ਡਾਹਡਾ ਨੁਕਸਾਨ ਹੋ ਰਹਾ ਹੈ। ਹੁਣ ਕੁਝ ਦੇਸ਼ ਆਪਣੇ ਕਾਰੋਬਾਰ ਸ਼ੁਰੂ ਕਰਨ ਦੀ ਤਿਆਰੀ ਵਿਚ ਹਨ। ਇਸ ਕੜੀ ਵਿਚ ਨਿਊਜ਼ੀਲੈਂਡ ਨੇ ਅੱਜ ਤੋਂ ਮਾਲ, ਸਿਨੇਮਾ ਹਾਲ, ਕੈਫੇ ਅਤੇ ਜ਼ਿਮ ਖੁੱਲ• ਜਾਣਗੇ। ਉੱਧਰ ਆਸਟ੍ਰੇਲੀਆ ਦੇ ਦੂਜੇ ਸਭ ਤੋਂ ਵੱਧ ਸੰਘਣੀ ਆਬਾਦੀ ਵਾਲੇ ਰਾਜ ਵਿਕਟੋਰੀਆ ਨੇ ਮੰਗਲਵਾਰ ਤੋਂ ਧਾਰਮਿਕ ਸਮਾਰੋਹ ਅਤੇ ਭਾਈਚਾਰਕ ਖੇਡਾਂ 'ਤੇ ਲਗਾਈਆਂ ਪਾਬੰਦੀਆਂ ਵਿਚ ਢਿੱਲ ਦੇਣ ਦਾ ਐਲਾਨ ਕੀਤਾ ਹੈ। 

ਭਾਈਚਾਰਕ ਖੇਡਾਂ 'ਤੇ ਲਾਈਆਂ ਪਾਬੰਦੀਆਂ ਵਿਚ ਵੀ ਢਿੱਲ ਦੇਣ ਦਾ ਐਲਾਨ

 ਉੱਥੇ ਫਰਾਂਸ ਵਿਚ ਵੀ 8 ਹਫਤੇ ਬਾਅਦ ਸੋਮਵਾਰ ਤੋਂ ਗੈਰ ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾਂ, ਕਾਰਖਾਨੇ ਅਤੇ ਹੋਰ ਕਾਰੋਬਾਰ ਫਿਰ ਤੋਂ ਖੁੱਲ• ਗਏ। ਸਕੂਲਾਂ ਨੂੰ ਵੀ ਪੜਾਆਂ ਵਿਚ ਮੁੜ ਖੋਲਿ•ਆ ਜਾ ਰਿਹਾ ਹੈ। ਭਾਵੇਂਕਿ ਥੀਏਟਰ, ਰੈਸਟੋਰੈਂਟ, ਬਾਰ ਅਤੇ ਸਮੁੰਦਰ ਤੱਟ ਤੋਂ ਘੱਟੋ-ਘੱਟ ਜੂਨ ਦੇ ਅਖੀਰ ਤੱਕ ਬੰਦ ਰਹਿਣਗੇ। ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਦੇ ਪ੍ਰਧਾਨ ਮੰਤਰੀ ਡੇਨੀਅਲ ਐਂਡਰੀਊਜ ਨੇ ਕਿਹਾ ਕਿ ਦਿੱਤੀ ਗਈ ਛੋਟ ਦਾ ਮਤਲਬ ਇਹ ਬਿਲਕੁੱਲ ਨਹੀਂ ਹੈ ਕਿ ਅਸੀਂ ਬੇਕਾਬੂ ਹੋ ਜਾਈਏ। ਸਾਨੂੰ ਆਪਣੇ ਸਧਾਰਨ ਗਿਆਨ ਦੀ ਵਰਤੋਂ ਕਰਨੀ ਹੋਵੇਗੀ। ਸਭ ਤੋਂ ਵੱਧ ਆਬਾਦੀ ਵਾਲੇ ਨਿਊ ਸਾਊਥ ਵੇਲਜ਼ ਅਤੇ ਕੁਈਨਜ਼ਲੈਂਡ ਵਿਚ ਸੋਮਵਾਰ ਤੋਂ ਸਕੂਲਾਂ ਵਿਚ ਕਲਾਸਾਂ ਸ਼ੁਰੂ ਕੀਤੀਆਂ ਗਈਆਂ।
 

Have something to say? Post your comment

 

ਹੋਰ ਆਸਟ੍ਰੇਲੀਆ ਖ਼ਬਰਾਂ

 
 
 
 
Subscribe