Wednesday, September 16, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਜੰਮੂ ਕਸ਼ਮੀਰ

ਕੋਰੋਨਾ ਦੀ ਮਾਰ ਨੇ ਇਕ ਹੋਰ ਫ਼ੌਜੀ ਜਵਾਨ ਨੂੰ ਢਾਹਿਆ

May 13, 2020 10:22 AM

ਅਨੰਤਨਾਗ : ਕੋਰੋਨਾ ਦੀ ਮਾਰ ਨੇ ਇਕ ਹੋਰ ਫ਼ੌਜੀ ਜਵਾਨ ਨੂੰ ਢਾਹ ਲਿਆ ਜਿਸ ਕਾਰਨ ਉਸ ਨੇ ਆਤਮ ਹੱਤਿਆ ਕਰ ਲਈ। ਇਹ ਜਵਾਨ ਕੇਂਦਰੀ ਰਿਜ਼ਰਵ ਪੁਲਿਸ ਫ਼ੋਰਸ (ਸੀਆਰਪੀਐਫ਼) ਦਾ ਸੀ। ਮ੍ਰਿਤਕ ਸਬ-ਇੰਸਪੈਕਟਰ ਨੇ ਦਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ•ੇ ਦੇ ਮੱਟਾਨ ਖੇਤਰ ਵਿਚ ਅਪਣੀ ਸਰਵਿਸ ਰਾਈਫ਼ਲ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਰਾਜਸਥਾਨ ਦੇ ਜੈਸਲਮੇਰ ਨਿਵਾਸੀ ਫ਼ਤਿਹ ਸਿੰਘ ਪੁੱਤਰ ਈਦਾਨ ਸਿੰਘ ਵਜੋਂ ਪਛਾਣਿਆ ਗਿਆ।  ਉਸ ਨੇ ਅਪਣੇ ਕੋਲ ਇਕ ਸੁਸਾਈਡ ਨੋਟ ਛੱਡ ਗਿਆ ਸੀ।  ਜਿਸ ਵਿਚ ਲਿਖਿਆ ਸੀ ''ਮੈਨੂੰ ਡਰ ਹੈ ਕਿ ਮੈਨੂੰ ਕੋਰੋਨਾ ਹੋ ਸਕਦਾ ਹੈ।” ਅਧਿਕਾਰੀਆਂ ਨੇ ਦਸਿਆ ਕਿ ਮ੍ਰਿਤਕ ਅਨੰਤਨਾਗ ਜ਼ਿਲ•ੇ ਦੇ ਮਟਾਨ, ਅਕੂਰਾ ਵਿਖੇ ਸੀਆਰਪੀਐਫ਼ ਦੀ 49ਵੀਂ ਬਟਾਲੀਅਨ 'ਚ ਤਾਇਨਾਤ ਸੀ। ਉਨ•ਾਂ ਦਸਿਆ ਕਿ ਫ਼ਤਿਹ ਸਿੰਘ ਵਲੋਂ ਗੋਲੀ ਚਲਾਉਣ ਤੋਂ ਤੁਰਤ ਬਾਅਦ ਉਸਦੇ ਸਾਥੀ ਮੌਕੇ 'ਤੇ ਪਹੁੰਚੇ ਅਤੇ ਉਸ ਨੂੰ ਨੇੜੇ ਦੇ ਹਸਪਤਾਲ ਲਿਆਂਦਾ ਗਿਆ। ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਪੁਲਿਸ ਦੇ ਇਕ ਅਧਿਕਾਰੀ ਦਸਿਆ ਕਿ ਉਨ•ਾਂ ਨੂੰ ਲਾਸ਼ ਨੇੜੇ ਇਕ ਸੁਸਾਈਡ ਨੋਟ ਮਿਲਿਆ ਜਿਸ ਵਿਚ ਲਿਖਿਆ ਹੈ: ''ਕੋਈ ਵੀ ਮੇਰੇ ਸਰੀਰ ਨੂੰ ਨਹੀਂ ਛੂਹੇ, ਮੈਨੂੰ ਡਰ ਹੈ, ਮੈਨੂੰ ਕੋਰੋਨਾ ਹੈ।” ਥਾਣਾ ਮੱਟਾਨ ਦੇ ਐਸ.ਐਚ.ਓ. ਜਜ਼ੀਬ ਅਹਿਮਦ ਨੇ ਦਸਿਆ ਕਿ ਸੀਆਰਪੀਐਫ਼ ਦੇ ਸਬ ਇੰਸਪੈਕਟਰ ਦੇ ਸਰੀਰ ਤੋਂ ਕੋਵਿਡ-19 ਨਮੂਨੇ ਲਏ ਗਏ ਹਨ ਅਤੇ ਪੋਸਟ ਮਾਰਟਮ ਕਰਵਾਇਆ ਗਿਆ। ਨਤੀਜਾ ਆਉਣ ਤੋਂ ਬਾਅਦ ਹੀ ਇਸ ਗੱਲ ਦੀ ਪੁਸ਼ਟੀ ਕੀਤੀ ਜਾਵੇਗੀ ਕਿ ਮ੍ਰਿਤਕ ਕੋਵਿਡ ਸਕਾਰਾਤਮਕ ਸੀ। ਸੀਆਰਪੀਐਫ ਦੇ ਬੁਲਾਰੇ ਨੇ ਕਿਹਾ ਇਸ ਗੱਲ ਦਾ ਕੋਈ ਸਬੂਤ ਨਹੀਂ ਕਿ ਉਹ ਵਾਇਰਸ ਨਾਲ ਸੰਕਰਮਿਤ ਸੀ। ਪੁਲਿਸ ਨੇ ਇਸ ਸਬੰਧੀ ਕੇਸ ਦਰਜ ਕਰ ਕੇ ਅੱਗੇ ਦੀ ਪੜਤਾਲ ਸ਼ੁਰੂ ਕਰ ਦਿਤੀ ਹੈ।

 

Have something to say? Post your comment

 
 
 
 
 
Subscribe