Sunday, May 19, 2024
 
BREAKING NEWS
ਦਿੱਲੀ 'ਚ ਅੱਜ ਰਿਕਾਰਡ ਤਾਪਮਾਨ 47.8 ਡਿਗਰੀ ਸੈਲਸੀਅਸ ਤੱਕ ਪਹੁੰਚਿਆਭਾਜਪਾ ਜੋ ਕਹਿੰਦੀ ਹੈ, ਉਹੀ ਕਰਦੀ ਹੈ: ਰਾਜਨਾਥ ਸਿੰਘਪੰਜਾਬ ਵਿੱਚ ਗੈਰ-ਪੰਜਾਬੀਆਂ ਨੂੰ ਵੋਟ ਦਾ ਅਧਿਕਾਰ ਨਹੀਂ ਦਿੱਤਾ ਜਾਣਾ ਚਾਹੀਦਾ - ਖਹਿਰਾਆਗਰਾ: ਜੁੱਤੀ ਵਪਾਰੀ ਦੇ ਘਰ ਇਨਕਮ ਟੈਕਸ ਦਾ ਛਾਪਾ, 60 ਕਰੋੜ ਤੋਂ ਵੱਧ ਬਰਾਮਦ, ਗਿਣਤੀ ਜਾਰੀਪੀਐਮ ਮੋਦੀ 23-24 ਮਈ ਨੂੰ ਪੰਜਾਬ ਵਿੱਚ ਕਰਨਗੇ ਰੈਲੀਆਂ ਕੇਜਰੀਵਾਲ ਕੁਝ ਸਮੇਂ 'ਚ ਭਾਜਪਾ ਹੈੱਡਕੁਆਰਟਰ ਪਹੁੰਚਣਗੇ, ਸੁਰੱਖਿਆ ਸਖਤ4 ਜੂਨ ਨੂੰ ਸਰਕਾਰ ਬਦਲਣ ਜਾ ਰਹੀ ਹੈ- ਸੰਜੇ ਰਾਉਤਪੀਐਮ ਮੋਦੀ ਅੱਜ ਬੰਗਾਲ ਅਤੇ ਝਾਰਖੰਡ ਵਿੱਚ ਚਾਰ ਰੈਲੀਆਂ ਨੂੰ ਕਰਨਗੇ ਸੰਬੋਧਨWeather Update: ਉੱਤਰੀ ਭਾਰਤ ਵਿੱਚ ਮੌਸਮ ਵਿਭਾਗ ਦਾ ਅਲਰਟ, ਅਗਲੇ ਪੰਜ ਦਿਨਾਂ ਤੱਕ ਜਾਰੀ ਰਹੇਗੀ ਭਿਆਨਕ ਗਰਮੀਏਆਈ ਐਕਸਪ੍ਰੈਸ ਜਹਾਜ਼ ਦੇ ਇੰਜਣ ਨੂੰ ਅੱਗ ਲੱਗਣ ਤੋਂ ਬਾਅਦ ਐਮਰਜੈਂਸੀ ਲੈਂਡਿੰਗ

ਚੰਡੀਗੜ੍ਹ / ਮੋਹਾਲੀ

ਮੋਹਾਲੀ 'ਚ ਬੇਕਾਬੂ ਕਾਰ ਦੁਕਾਨ ਅੰਦਰ ਸੁੱਤੇ ਨੌਜਵਾਨ 'ਤੇ ਜਾ ਚੜ੍ਹੀ, ਮੌਤ

March 10, 2024 02:59 PM

ਮੋਹਾਲੀ : ਮੋਹਾਲੀ ਦੇ ਏਅਰਪੋਰਟ ਰੋਡ 'ਤੇ ਇੰਡਸਟਰੀਅਲ ਏਰੀਆ ਫੇਜ਼-8 ਨੇੜੇ ਅੱਧੀ ਰਾਤ ਨੂੰ ਮੋਹਾਲੀ ਨੰਬਰ ਵਾਲੀ ਤੇਜ਼ ਰਫਤਾਰ ਮਰਸਡੀਜ਼ ਕਾਰ ਨੇ ਹੜਕੰਪ ਮਚਾ ਦਿੱਤਾ। ਬੇਕਾਬੂ ਕਾਰ ਸੜਕ ਕਿਨਾਰੇ ਇਕ ਦੁਕਾਨ ਵਿਚ ਜਾ ਵੜੀ। ਇਸ ਦੌਰਾਨ ਕਾਰ ਦੀ ਲਪੇਟ 'ਚ ਆਉਣ ਨਾਲ ਦੁਕਾਨ 'ਚ ਸੌਂ ਰਹੇ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪ੍ਰਕਾਸ਼ ਕੁਮਾਰ (35) ਵਜੋਂ ਹੋਈ ਹੈ। ਕਾਰ ਸਵਾਰ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਏ। ਇਸ ਦੇ ਨਾਲ ਹੀ ਜਦੋਂ Pollice ਖਰਾਬ ਹੋਈ ਕਾਰ ਨੂੰ ਚੁੱਕਣ ਆਈ ਤਾਂ ਲੋਕਾਂ ਨੇ ਹੰਗਾਮਾ ਕਰ ਦਿੱਤਾ। ਇਸ ਦੌਰਾਨ ਗੱਡੀ ਨੂੰ ਚੁੱਕਣ ਲਈ ਆਈ ਕਰੇਨ 'ਤੇ ਪਥਰਾਅ ਕੀਤਾ ਗਿਆ। ਲੋਕਾਂ ਨੇ ਦੋਸ਼ ਲਾਇਆ ਕਿ ਪਹਿਲਾਂ ਕਾਰ ਚਾਲਕ ਨੂੰ ਫੜਿਆ ਜਾਵੇ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਪਤਾ ਲੱਗਾ ਹੈ ਕਿ ਇਹ ਹਾਦਸਾ ਰਾਤ ਕਰੀਬ 2:15 ਵਜੇ ਵਾਪਰਿਆ। ਚਾਹ ਅਤੇ ਪਰਾਂਠੇ ਦੀ ਦੁਕਾਨ ਚਲਾਉਣ ਵਾਲਾ ਪ੍ਰਕਾਸ਼ ਸਿੰਘ ਉਥੇ ਹੀ ਸੁੱਤਾ ਪਿਆ ਸੀ। ਇਸ ਦੌਰਾਨ ਇਕ ਬੇਕਾਬੂ ਕਾਰ ਉਨ੍ਹਾਂ ਦੀ ਦੁਕਾਨ 'ਚ ਦਾਖਲ ਹੋ ਗਈ। ਕਾਰ ਨੇ ਹਾਸਰਸ ਕਲਾਕਾਰ ਜਸਪਾਲ ਭੱਟੀ ਦੇ ਨਾਲ ਲੱਗਦੇ ਸਕੂਲ ਦੀ ਕੰਧ ਨੂੰ ਨੁਕਸਾਨ ਪਹੁੰਚਾਇਆ ਹੈ।

 

Have something to say? Post your comment

Subscribe