Saturday, May 18, 2024
 
BREAKING NEWS
ਮੋਦੀ ਦੀ ਅਗਵਾਈ 'ਚ ਭਾਰਤ ਨੂੰ ਕੋਈ ਨਹੀਂ ਤੋੜ ਸਕਦਾ -ਸ਼ਾਹਭਾਜਪਾ ਵਾਲੇ ਵੀ 140 ਸੀਟਾਂ ਦੀ ਤਾਂਘ ਰੱਖਣਗੇ- ਯਾਦਵਅਸੀਂ ਘੱਟੋ-ਘੱਟ ਸਮਰਥਨ ਮੁੱਲ 'ਤੇ ਕਿਸਾਨਾਂ ਤੋਂ 20 ਲੱਖ ਕਰੋੜ ਰੁਪਏ ਦਾ ਅਨਾਜ ਖਰੀਦਿਆ: ਮੋਦੀਕੇਜਰੀਵਾਲ ਨੂੰ ਮਿਲਣ ਉਨ੍ਹਾਂ ਦੇ ਘਰ ਮਿਲਣ ਪਹੁੰਚੇ ਰਾਘਵ ਚੱਢਾ ਹਸਪਤਾਲ ਦੀ ਇਮਾਰਤ ਵਿੱਚ ਲੱਗੀ ਭਿਆਨਕ ਅੱਗ 'ਆਪ' ਨੇ ਕੇਜਰੀਵਾਲ ਵਿਰੁੱਧ ਤਾਜ਼ਾ ਚਾਰਜਸ਼ੀਟ 'ਤੇ ਈਡੀ ਦੀ ਨਿੰਦਾ ਕੀਤੀ: 'ਭਾਜਪਾ ਦਾ ਸਿਆਸੀ ਵਿੰਗ ED'ਲਾਪਤਾ ਅਦਾਕਾਰ ਗੁਰਚਰਨ ਸਿੰਘ ਇਕ ਮਹੀਨੇ ਬਾਅਦ ਘਰ ਪਰਤੇਹਰਿਆਣਾ: ਨੂਹ 'ਚ ਕੁੰਡਲੀ ਮਾਨੇਸਰ-ਪਲਵਲ ਐਕਸਪ੍ਰੈਸ ਵੇਅ 'ਤੇ ਸ਼ਰਧਾਲੂਆਂ ਨਾਲ ਭਰੀ ਟੂਰਿਸਟ ਬੱਸ ਨੂੰ ਲੱਗੀ ਅੱਗ, 8 ਦੀ ਮੌਤਕੇਜਰੀਵਾਲ ਨੂੰ ਰਾਹਤ ਪਰ ਹੇਮੰਤ ਸੋਰੇਨ ਦੀ ਜ਼ਮਾਨਤ ਫਸੀPM ਮੋਦੀ, ਰਾਹੁਲ ਗਾਂਧੀ ਅੱਜ ਰਾਜਧਾਨੀ ਵਿੱਚ ਪਹਿਲੀ ਚੋਣ ਰੈਲੀ ਕਰਨਗੇ

ਚੰਡੀਗੜ੍ਹ / ਮੋਹਾਲੀ

ਅੱਜ ਤੋਂ ਖੁੱਲੇਗੀ ਪੰਜਾਬ CM ਹਾਊਸ ਦੇ ਸਾਹਮਣੇ ਵਾਲੀ ਸੜਕ

May 01, 2024 08:30 AM

ਹਾਈਕੋਰਟ ਨੇ ਦਿੱਤੇ ਹੁਕਮ
ਚੰਡੀਗੜ੍ਹ ਵਿੱਚ ਕਈ ਸਾਲਾਂ ਤੋਂ ਬੰਦ ਹੈ ਇਹ ਸੜਕ
ਸੁਰੱਖਿਆ ਕਾਰਨ ਬੰਦ ਸੀ ਸੜਕ
ਪੰਜਾਬ ਦੇ ਕਈ ਪਿੰਡਾਂ ਦੇ ਲੋਕਾਂ ਨੂੰ ਮਿਲੇਗਾ ਲਾਭ

ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ-2 ਸਥਿਤ ਪੰਜਾਬ ਦੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਦੇ ਬਾਹਰ ਸੜਕ ਸਾਲਾਂ ਤੋਂ ਬੰਦ ਪਈ ਹੈ। ਇਹ ਸੜਕ ਪੰਜਾਬ ਇੰਜਨੀਅਰਿੰਗ ਕਾਲਜ ਦੇ ਸਾਹਮਣੇ ਤੋਂ ਸ਼ੁਰੂ ਹੋ ਕੇ ਰਾਕ ਗਾਰਡਨ, ਹਾਈ ਕੋਰਟ, ਪੰਜਾਬ ਅਤੇ ਹਰਿਆਣਾ ਸਿਵਲ ਸਕੱਤਰੇਤ, ਬਰਡ ਪਾਰਕ, ਚੰਡੀਗੜ੍ਹ ਸੁਖਨਾ ਝੀਲ ਨੂੰ ਸਿੱਧੀ ਜੋੜਦੀ ਹੈ। ਪਰ ਇਸ ਨੂੰ ਸੁਰੱਖਿਆ ਕਾਰਨਾਂ ਕਰਕੇ ਬੰਦ ਕਰ ਦਿੱਤਾ ਗਿਆ ਹੈ, ਜਿਸ ਦੀ ਸੁਣਵਾਈ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਨੂੰ 1 ਮਈ ਤੋਂ ਖੋਲ੍ਹਣ ਦੇ ਹੁਕਮ ਦਿੱਤੇ ਹਨ। ਪੁਲਿਸ ਨੂੰ ਵੀ ਇਸ 'ਤੇ ਮੁਕੱਦਮਾ ਪੂਰਾ ਕਰਕੇ ਅੱਗੇ ਵਿਸਤ੍ਰਿਤ ਜਵਾਬ ਦੇਣ ਲਈ ਕਿਹਾ ਗਿਆ ਹੈ।

ਹਾਈਕੋਰਟ ਨੇ ਖੁਦ ਇਸ ਮਾਮਲੇ ਦਾ ਨੋਟਿਸ ਲਿਆ ਸੀ

ਚੰਡੀਗੜ੍ਹ ਵਿੱਚ ਟ੍ਰੈਫਿਕ ਵਿਵਸਥਾ ਨੂੰ ਸੁਧਾਰਨ ਲਈ ਇਸ ਮਾਮਲੇ ਦਾ ਨੋਟਿਸ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਖੁਦ ਲਿਆ ਸੀ। ਇਸ ਦੌਰਾਨ ਖੁਲਾਸਾ ਹੋਇਆ ਕਿ ਪੰਜਾਬ ਦੇ ਮੁੱਖ ਮੰਤਰੀ ਨਿਵਾਸ ਦੇ ਬਾਹਰੋਂ ਲੰਘਦੀ ਸੜਕ ਸਾਲਾਂ ਤੋਂ ਬੰਦ ਪਈ ਹੈ। ਇਸ ਸਬੰਧੀ ਪੁਲੀਸ ਵੱਲੋਂ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੱਤਾ ਗਿਆ। ਹਾਲਾਂਕਿ ਸੁਰੱਖਿਆ ਕਾਰਨਾਂ ਦੀ ਪਟੀਸ਼ਨ 'ਤੇ ਹਾਈਕੋਰਟ ਨੇ ਚੰਡੀਗੜ੍ਹ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਕਿਹਾ ਸੀ ਕਿ ਜਦੋਂ ਹਰਿਆਣਾ ਦੇ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਸੜਕ ਆਮ ਲੋਕਾਂ ਲਈ ਖੁੱਲ੍ਹੀ ਹੈ ਤਾਂ ਫਿਰ ਪੰਜਾਬ ਲਈ ਵੱਖਰਾ ਪ੍ਰਬੰਧ ਕਿਉਂ ਹੈ। ਇਸ ਮਾਮਲੇ ਦੀ ਕਈ ਵਾਰ ਸੁਣਵਾਈ ਹੋਈ, ਜਿਸ ਤੋਂ ਬਾਅਦ ਇਹ ਹੁਕਮ ਜਾਰੀ ਕੀਤਾ ਗਿਆ।

ਪੰਜਾਬ ਦੇ ਕਈ ਪਿੰਡਾਂ ਦੇ ਲੋਕਾਂ ਨੂੰ ਲਾਭ ਮਿਲੇਗਾ

ਇਹ ਸੜਕ ਪਿਛਲੇ ਕਈ ਸਾਲਾਂ ਤੋਂ ਬੰਦ ਪਈ ਹੈ। ਇਸ ਸੜਕ ਦੇ ਖੁੱਲ੍ਹਣ ਦਾ ਸਭ ਤੋਂ ਵੱਧ ਫਾਇਦਾ ਪੰਜਾਬ ਖੇਤਰ ਤੋਂ ਹਾਈਕੋਰਟ, ਰੌਕ ਗਾਰਡਨ, ਸੁਖਨਾ ਝੀਲ, ਵਰਡ ਪਾਰਕ ਅਤੇ ਆਈ.ਟੀ ਪਾਰਕ ਨੂੰ ਜਾਣ ਵਾਲੇ ਲੋਕਾਂ ਨੂੰ ਹੋਵੇਗਾ। ਇਸ ਸੜਕ ਦੇ ਖੁੱਲ੍ਹਣ ਨਾਲ ਜਿੱਥੇ ਟ੍ਰੈਫਿਕ ਜਾਮ ਦੀ ਸਮੱਸਿਆ ਘੱਟ ਹੋਵੇਗੀ ਉੱਥੇ ਖਾਸ ਕਰਕੇ ਸਵੇਰ ਅਤੇ ਸ਼ਾਮ ਦੀ ਡਿਊਟੀ ਅਤੇ ਦਫ਼ਤਰੀ ਸਮੇਂ ਦੌਰਾਨ ਲੋਕਾਂ ਨੂੰ ਰਾਹਤ ਮਿਲੇਗੀ। ਪੰਜਾਬ ਦੇ ਨਯਾਗਾਓਂ, ਕਰੌਰਾਂ, ਟਾਂਡਾ, ਟਾਂਡੀ, ਮਸੌਲ, ਕਾਣੇ ਕਾ ਵਾੜਾ, ਨੱਡਾ, ਪਛੜ, ਗੁੜਾ, ਭਾਗਿੰਦੀ, ਕਸੌਲੀ, ਜੈਅੰਤੀ ਮਾਜਰੀ ਦੇ ਲੋਕਾਂ ਨੂੰ ਚੰਡੀਗੜ੍ਹ ਜਾਣ 'ਚ ਰਾਹਤ ਮਿਲੇਗੀ।

 

Have something to say? Post your comment

Subscribe