Sunday, May 19, 2024
 
BREAKING NEWS
ਭਾਜਪਾ ਜੋ ਕਹਿੰਦੀ ਹੈ, ਉਹੀ ਕਰਦੀ ਹੈ: ਰਾਜਨਾਥ ਸਿੰਘਪੰਜਾਬ ਵਿੱਚ ਗੈਰ-ਪੰਜਾਬੀਆਂ ਨੂੰ ਵੋਟ ਦਾ ਅਧਿਕਾਰ ਨਹੀਂ ਦਿੱਤਾ ਜਾਣਾ ਚਾਹੀਦਾ - ਖਹਿਰਾਆਗਰਾ: ਜੁੱਤੀ ਵਪਾਰੀ ਦੇ ਘਰ ਇਨਕਮ ਟੈਕਸ ਦਾ ਛਾਪਾ, 60 ਕਰੋੜ ਤੋਂ ਵੱਧ ਬਰਾਮਦ, ਗਿਣਤੀ ਜਾਰੀਪੀਐਮ ਮੋਦੀ 23-24 ਮਈ ਨੂੰ ਪੰਜਾਬ ਵਿੱਚ ਕਰਨਗੇ ਰੈਲੀਆਂ ਕੇਜਰੀਵਾਲ ਕੁਝ ਸਮੇਂ 'ਚ ਭਾਜਪਾ ਹੈੱਡਕੁਆਰਟਰ ਪਹੁੰਚਣਗੇ, ਸੁਰੱਖਿਆ ਸਖਤ4 ਜੂਨ ਨੂੰ ਸਰਕਾਰ ਬਦਲਣ ਜਾ ਰਹੀ ਹੈ- ਸੰਜੇ ਰਾਉਤਪੀਐਮ ਮੋਦੀ ਅੱਜ ਬੰਗਾਲ ਅਤੇ ਝਾਰਖੰਡ ਵਿੱਚ ਚਾਰ ਰੈਲੀਆਂ ਨੂੰ ਕਰਨਗੇ ਸੰਬੋਧਨWeather Update: ਉੱਤਰੀ ਭਾਰਤ ਵਿੱਚ ਮੌਸਮ ਵਿਭਾਗ ਦਾ ਅਲਰਟ, ਅਗਲੇ ਪੰਜ ਦਿਨਾਂ ਤੱਕ ਜਾਰੀ ਰਹੇਗੀ ਭਿਆਨਕ ਗਰਮੀਏਆਈ ਐਕਸਪ੍ਰੈਸ ਜਹਾਜ਼ ਦੇ ਇੰਜਣ ਨੂੰ ਅੱਗ ਲੱਗਣ ਤੋਂ ਬਾਅਦ ਐਮਰਜੈਂਸੀ ਲੈਂਡਿੰਗਕਸ਼ਮੀਰ 'ਚ ਦੋ ਥਾਵਾਂ 'ਤੇ ਅੱਤਵਾਦੀ ਹਮਲਾ

ਚੰਡੀਗੜ੍ਹ / ਮੋਹਾਲੀ

ਚੰਡੀਗੜ੍ਹ ਭਾਜਪਾ ਨੂੰ ਵੱਡਾ ਝਟਕਾ!

March 09, 2024 09:41 PM

*ਚੰਡੀਗੜ੍ਹ ਭਾਜਪਾ ਨੂੰ ਵੱਡਾ ਝਟਕਾ! ਭਾਜਪਾ 'ਚ ਸ਼ਾਮਲ ਹੋਈਆਂ ਦੋ ਕੌਂਸਲਰ ਪੂਨਮ ਅਤੇ ਨੇਹਾ ਦੀ ਆਮ ਆਦਮੀ ਪਾਰਟੀ 'ਚ ਹੋਈ ਘਰ ਵਾਪਸੀ*

*ਨੇਹਾ ਮੁਸਾਵਤ ਵਾਰਡ ਨੰਬਰ-19 ਅਤੇ ਪੂਨਮ ਕੁਮਾਰੀ ਵਾਰਡ ਨੰਬਰ-16 ਤੋਂ ਕੌਂਸਲਰ ਹੈ*

*ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਰਾਜਬੀਰ ਘੁੰਮਣ ਅਤੇ 'ਆਪ' ਚੰਡੀਗੜ੍ਹ ਦੇ ਸਹਿ-ਇੰਚਾਰਜ ਸੰਨੀ ਆਹਲੂਵਾਲੀਆ ਨੇ ਦੋਵਾਂ ਦੀ ਕਰਵਾਈ ਘਰ ਵਾਪਸੀ*

*ਹੁਣ ਇੰਡੀਆ ਅਲਾਇੰਸ ਦੇ ਚੰਡੀਗੜ੍ਹ ਵਿੱਚ ਕੁੱਲ 19 ਕੌਂਸਲਰ ਹਨ, ਨਗਰ ਨਿਗਮ ਵਿੱਚ ਬਹੁਮਤ ਲਈ ਲੋੜੀਂਦੀ ਗਿਣਤੀ ਵੀ 19 ਹੈ*

*ਚੰਡੀਗੜ੍ਹ, 9 ਮਾਰਚ*

ਚੰਡੀਗੜ੍ਹ ਮੇਅਰ ਚੋਣਾਂ 'ਤੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਠੀਕ ਪਹਿਲਾਂ ਭਾਜਪਾ 'ਚ ਸ਼ਾਮਲ ਹੋਈਆਂ ਆਮ ਆਦਮੀ ਪਾਰਟੀ (ਆਪ) ਦੀ ਕੌਂਸਲਰ ਪੂਨਮ ਅਤੇ ਨੇਹਾ ਮੁਸਾਵਤ ਮੁੜ 'ਆਪ' 'ਚ ਸ਼ਾਮਲ ਹੋ ਗਏ ਹਨ।

ਸ਼ਨੀਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਰਾਜਬੀਰ ਸਿੰਘ ਘੁੰਮਣ ਅਤੇ ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਸਹਿ-ਇੰਚਾਰਜ ਡਾ ਸੰਨੀ ਸਿੰਘ ਆਹਲੂਵਾਲੀਆ ਨੇ ਰਸਮੀ ਤੌਰ 'ਤੇ ਦੋਵਾਂ ਕੌਂਸਲਰਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਕੇ ਘਰ ਵਾਪਸੀ ਕਰਵਾਈ।

ਨੇਹਾ ਮੁਸਾਵਤ ਵਾਰਡ ਨੰਬਰ 19 ਅਤੇ ਪੂਨਮ ਕੁਮਾਰੀ ਵਾਰਡ ਨੰਬਰ 16 ਤੋਂ ਕੌਂਸਲਰ ਹਨ। ਇਹ ਦੋਵੇਂ 2021 ਦੀਆਂ ਚੰਡੀਗੜ੍ਹ ਨਗਰ ਨਿਗਮ ਚੋਣਾਂ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਜਿੱਤ ਕੇ ਕੌਂਸਲਰ ਬਣੇ ਸਨ।

ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਕੌਂਸਲਰ ਨੇਹਾ ਮੁਸੱਬਤ ਨੇ ਕਿਹਾ ਕਿ ਇਕੱਠੇ ਰਹਿਣ ਨਾਲ ਘਰ ਵਿੱਚ ਵੀ ਝਗੜੇ ਹੁੰਦੇ ਹਨ। ਇੱਥੇ ਵੀ ਅਜਿਹਾ ਹੀ ਹੋਇਆ। ਪਰ ਹੁਣ ਅਸੀਂ ਸਾਰੀਆਂ ਪੁਰਾਣੀਆਂ ਗੱਲਾਂ ਭੁੱਲ ਕੇ ਘਰ ਵਾਪਸ ਜਾਣ ਦਾ ਫੈਸਲਾ ਕੀਤਾ ਹੈ। ਕੌਂਸਲਰ ਪੂਨਮ ਨੇ ਕਿਹਾ ਕਿ ਹੁਣ ਉਨ੍ਹਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੈ। ਪਾਰਟੀ ਵਿੱਚ ਘਰ ਵਾਪਸੀ ਕੇ ਉਹ ਬਹੁਤ ਖੁਸ਼ ਹਨ।

ਦੋਵਾਂ ਕੌਂਸਲਰਾਂ ਦੀ ਵਾਪਸੀ ਤੋਂ ਬਾਅਦ ਹੁਣ ਚੰਡੀਗੜ੍ਹ ਵਿੱਚ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਦੀ ਗਿਣਤੀ 12 ਹੋ ਗਈ ਹੈ। ਕਾਂਗਰਸ ਦੇ 7 ਕੌਂਸਲਰ ਹਨ। ਦੋਵੇਂ ਪਾਰਟੀਆਂ ਮਿਲ ਕੇ, ਇੰਡੀਆ ਅਲਾਇੰਸ ਕੋਲ ਹੁਣ 19 ਕੌਂਸਲਰ ਹਨ ਅਤੇ ਚੰਡੀਗੜ੍ਹ ਨਗਰ ਨਿਗਮ ਵਿੱਚ ਬਹੁਮਤ ਲਈ ਲੋੜੀਂਦੀ ਗਿਣਤੀ ਵੀ 19 ਹੈ।

 

Have something to say? Post your comment

Subscribe