Wednesday, September 16, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਅਮਰੀਕਾ

ਖਗੋਲ ਵਿਗਿਆਨੀਆਂ ਨੂੰ ਸਪੇਸ ਦੀ ਦੁਨੀਆ ਵਿਚ ਮਿਲੀ ਵੱਡੀ ਸਫਲਤਾ

May 07, 2020 09:35 PM

ਵਾਸ਼ਿੰਗਟਨ : ਖਗੋਲ ਵਿਗਿਆਨੀਆਂ ਨੂੰ ਸਪੇਸ ਦੀ ਦੁਨੀਆ ਵਿਚ ਇਕ ਹੋਰ ਵੱਡੀ ਸਫਲਤਾ ਮਿਲੀ ਹੈ। ਯੂਰਪੀ ਖਗੋਲ ਵਿਗਿਆਨੀਆਂ ਨੇ ਧਰਤੀ ਦੇ ਹੁਣ ਤੱਕ ਦੇ ਸਭ ਤੋਂ ਨੇੜਲੇ ਬਲੈਕ ਹੋਲ ਦਾ ਪਤਾ ਲਗਾਇਆ ਹੈ। ਇਹ ਧਰਤੀ ਦੇ ਇੰਨਾ ਨੇੜੇ ਹੈ ਕਿ ਇਸ ਦੇ ਨਾਲ ਡਾਂਸ ਕਰਦੇ ਦੋ ਤਾਰਿਆਂ ਨੂੰ ਬਿਨਾਂ ਦੂਰਬੀਨ ਦੇ ਦੇਖਿਆ ਜਾ ਸਕਦਾ ਹੈ। ਯੂਰਪੀਅਨ ਸਰਦਰਨ ਆਬਜ਼ਰਵੇਟਰੀ ਦੇ ਖਗੋਲ ਵਿਗਿਆਨੀ ਥਾਮਸ ਰਿਵਿਨਿਉਸ ਨੇ ਕਿਹਾ ਕਿ ਇਹ ਬਲੈਕ ਹੋਲ ਧਰਤੀ ਤੋਂ ਕਰੀਬ 1000 ਸਾਲ ਪ੍ਰਕਾਸ਼ ਸਾਲ ਦੂਰ ਹੈ। ਇੱਥੇ ਦੱਸ ਦਈਏ ਕਿ ਇਕ ਪ੍ਰਕਾਸ਼ ਸਾਲਦੀ ਦੂਰੀ ਸਾਢੇ 9 ਹਜ਼ਾਰ ਅਰਬ ਕਿਲੋਮੀਟਰ ਦੀ ਦੂਰੀ ਦੇ ਬਰਾਬਰ ਹੁੰਦੀ ਹੈ ਪਰ ਬ੍ਰਹਿਮੰਡ ਇੱਥੋਂ ਤੱਕ ਕਿ ਆਕਾਸ਼ਗੰਗਾ ਦੇ ਬਾਰੇ ਵਿਚ ਇਹ ਬਲੈਕ ਹੋਲ ਸਾਡਾ ਗੁਆਂਢੀ ਹੈ। ਰਿਵਿਨਿਊਸ ਨੇ ਹੀ ਇਸ ਖੋਜ ਨਾਲ ਜੁੜੀ ਟੀਮ ਦੀ ਅਗਵਾਈ ਕੀਤੀ ਸੀ।ਇਸ ਖਗੋਲ ਖੋਜ ਨਾਲ ਸਬੰਧਤ ਅਧਿਐਨ ਬੁੱਧਵਾਰ ਨੂੰ ਪੱਤਰਿਕਾ 'ਐਸਟ੍ਰੋਨੌਮੀ ਐਂਡ ਐਸਟ੍ਰੋਫਿਜੀਕਸ' ਵਿਚ ਪ੍ਰਕਾਸ਼ਿਤ ਹੋਇਆ।ਟੇਲੀਸਕੋਪੀਯਨ ਤਾਰਾਮੰਡਲ ਵਿਚ ਮਿਲਿਆ ਇਹ ਬਲੈਕਹੋਲ HR 6819 ਸਿਸਟਮ ਦਾ ਹਿੱਸਾ ਹੈ। ਇਹ ਬਲੈਕ ਹੋਲ ਆਪਣੇ ਆਪ ਵਿਚ ਅਦ੍ਰਿਸ਼ ਹੈ ਪਰ ਇਸ ਦੇ ਨਾਲ ਦੋ ਚਮਕੀਲੇ ਸਾਥੀ ਤਾਰੇ ਹਨ ਜੋ ਇਸ ਦੇ ਲੁਕਣ ਦੇ ਸਥਾਨ ਨੂੰ ਦੂਰ ਕਰਦੇ ਹਨ। ਇਸ ਤੋਂ ਪਹਿਲਾਂ ਧਰਤੀ ਦਾ ਨੇੜਲਾ ਬਲੈਕ ਹੋਲ ਇਸ ਨਾਲੋਂ ਲੱਗਭਗ 3 ਗੁਣਾ ਮਤਲਬ ਕਿ 3, 200 ਸਾਲ ਦੂਰੀ 'ਤੇ ਹੈ। ਹਾਰਵਰਡ ਬਲੈਕ ਹੋਲ ਇਨੀਸ਼ੀਏਟਿਵ ਦੇ ਨਿਦੇਸ਼ਕ ਏਵੀ ਲੋਏਬ ਨੇ ਕਿਹਾ ਕਿ ਅਜਿਹੇ ਬਲੈਕ ਹੋਲ ਦੀ ਵੀ ਸੰਭਾਵਨਾ ਹੈ ਜੋ ਇਸ ਬਲੈਕ ਹੋਲ ਦੀ ਤੁਲਨਾ ਵਿਚ ਧਰਤੀ ਦੇ ਜ਼ਿਆਦਾ ਕਰੀਬ ਹੋਣ।

 

Have something to say? Post your comment

 
 
 
 
 
Subscribe