Wednesday, September 16, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਅਮਰੀਕਾ

ਕੋਰੋਨਾ ਕਾਰਨ ਅਮਰੀਕੀ ਸੁਪਰੀਮ ਕੋਰਟ 'ਚ ਫੋਨ ਰਾਹੀਂ ਸੁਣਵਾਈ

May 04, 2020 11:50 PM

ਵਾਸ਼ਿੰਗਟਨ : ਪਹਿਲੀ ਵਾਰ ਅਮਰੀਕੀ ਸੁਪਰੀਮ ਕੋਰਟ ਵਿਚ ਬਹਿਸ ਦਾ ਆਡੀਓ ਦੁਨੀਆ ਭਰ 'ਚ ਲਾਈਵ ਸੁਣਿਆ ਜਾਵੇਗਾ ਅਤੇ ਪਹਿਲੀ ਹੀ ਵਾਰ ਅਦਾਲਤੀ ਬਹਿਸ ਟੈਲੀਫੋਨ ਰਾਹੀਂ ਹੋਵੇਗੀ। ਇਹ ਬਦਲਾਅ ਕੋਰੋਨਾ ਵਾਇਰਸ ਮਹਾਮਾਰੀ ਦਾ ਪ੍ਰਭਾਵ ਹੈ ਜਿਸ ਨੇ ਅਦਾਲਤੀ ਕਮਰੇ ਵਿਚ ਕਾਰਵਾਈ ਨੂੰ ਅਸੁਰੱਖਿਅਤ ਬਣਾ ਦਿੱਤਾ ਹੈ। ਖ਼ਾਸ ਤੌਰ 'ਤੇ ਛੇ ਜੱਜਾਂ ਨੂੰ ਵਾਇਰਸ ਨਾਲ ਇਨਫੈਕਸ਼ਨ ਦਾ ਖ਼ਤਰਾ ਜ਼ਿਆਦਾ ਹੈ ਕਿਉਂਕਿ ਉਨ•ਾਂ ਦੀ ਉਮਰ 65 ਸਾਲ ਜਾਂ ਜ਼ਿਆਦਾ ਹੈ। ਅਗਲੇ ਦੋ ਹਫ਼ਤਿਆਂ ਵਿਚ ਇਸ ਤਰੀਕੇ ਨਾਲ ਜਿਨ•ਾਂ ਮਾਮਲਿਆਂ ਦੀ ਸੁਣਵਾਈ ਹੋਵੇਗੀ, ਉਨ•ਾਂ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਟੈਕਸ ਅਤੇ ਹੋਰ ਵਿੱਤੀ ਰਿਕਾਰਡਜ਼ ਨੂੰ ਖ਼ੁਫ਼ੀਆ ਰੱਖਣ ਦੀ ਕੋਸ਼ਿਸ਼ ਸ਼ਾਮਲ ਹੈ।
ਕਾਰਵਾਈ ਦੀ ਸ਼ੁਰੂਆਤ ਵਿਚ ਹਰੇਕ ਵਕੀਲ ਨੂੰ ਸ਼ੁਰੂਆਤੀ ਬਿਆਨ ਦੇਣ ਲਈ ਦੋ ਮਿੰਟ ਦਾ ਸਮਾਂ ਦਿੱਤਾ ਜਾਵੇਗਾ। ਇਸ ਤੋਂ ਬਾਅਦ ਚੀਫ ਜਸਟਿਸ ਜੌਨ ਰਾਬਰਟਸ ਸਵਾਲਾਂ ਦਾ ਸਿਲਸਿਲਾ ਸ਼ੁਰੂ ਕਰਨਗੇ। ਬਾਅਦ ਵਿਚ ਸੀਨੀਅਰਾਂ ਦੀ ਲੜੀ ਵਿਚ ਬੈਂਚ ਦੇ ਸਾਰੇ ਜੱਜ ਸਵਾਲ ਕਰਨਗੇ। ਹਾਲਾਂਕਿ ਸੁਪਰੀਮ ਕੋਰਟ ਵਿਚ ਸਭ ਤੋਂ ਲੰਬੀ ਮਿਆਦ ਨਾਲ ਕੰਮ ਕਰਦੇ ਜੱਜ ਕਲੇਰੈਂਸ ਥਾਮਸ ਵਕੀਲਾਂ ਨਾਲ ਜ਼ਿਆਦਾਤਰ ਸਵਾਲ ਨਹੀਂ ਕਰਦੇ ਹਨ, ਲਿਹਾਜ਼ਾ ਉਨ•ਾਂ ਦੀ ਵਾਰੀ ਸਭ ਤੋਂ ਆਖ਼ਰ ਵਿਚ ਆਵੇਗੀ।

 

Have something to say? Post your comment

 
 
 
 
 
Subscribe