Friday, May 02, 2025
 

ਫ਼ਿਲਮੀ

ਰਿਸ਼ੀ ਕਪੂਰ ਦੀਆਂ ਅਸਥੀਆਂ ਜਲ ਪ੍ਰਵਾਹ

May 04, 2020 02:33 PM
ਮੁੰਬਈ : ਬਾਲੀਵੁਡ ਅਦਾਕਾਰ ਰਿਸ਼ੀ ਕਪੂਰ ਦੀਆਂ ਅਸਥੀਆਂ ਮੁੰਬਈ 'ਚ ਬਾਣਗੰਗਾ 'ਚ ਜਲ ਪ੍ਰਵਾਹ ਕੀਤੀਆਂ ਗਈਆਂ। ਇਸ ਮੌਕੇ ਰਣਬੀਰ ਕਪੂਰ, ਨੀਤੂ ਕਪੂਰ, ਰਿਧੀਮਾ ਕਪੂਰ ਸਾਹਨੀ ਤੇ ਆਲਿਆ ਭੱਟ ਨੇ ਪੂਜਾ 'ਚ ਹਿੱਸਾ ਲਿਆ।  ਵੀਡੀਓ ਤੇ ਤਸਵੀਰਾਂ ਆਨਲਾਈਨ ਸਾਹਮਣੇ ਆਈਆਂ ਹਨ। ਇਨ੍ਹਾਂ ਵਿਚ ਰਣਬੀਰ ਕਪੂਰ, ਨੀਤੂ ਕਪੂਰ, ਰਿਧੀਮਾ ਕਪੂਰ ਸਾਹਨੀ ਨੂੰ ਪੂਜਾ ਕਰਦਿਆਂ ਦੇਖਿਆ ਜਾ ਸਕਦਾ ਹੈ। ਇਕ ਹੋਰ ਤਸਵੀਰ 'ਚ ਆਲਿਆ ਭੱਟ, ਰਣਬੀਰ ਕਪੂਰ ਤੇ ਅਯਾਨ ਮੁਖਰਜੀ ਨਜ਼ਰ ਆ ਰਹੇ ਹਨ। ਇਸ ਤੋਂ ਪਹਿਲਾਂ ਅੱਜ ਰਿਸ਼ੀ ਕਪੂਰ ਦੀ ਪ੍ਰਾਰਥਨਾ ਸਭਾ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ। ਰਿਸ਼ੀ ਕਪੂਰ ਦੀ ਧੀ ਰਿਧੀਮਾ ਕਪੂਰ ਸਾਹਨੀ ਅੰਤਿਮ ਸੰਸਕਾਰ 'ਚ ਸ਼ਾਮਲ ਨਹੀਂ ਹੋ ਸਕੀ ਕਿਉਂਕਿ ਉਹ ਦਿੱਲੀ ਵਿਚ ਸੀ। ਹਾਲਾਂਕਿ ਉਨ੍ਹਾਂ ਮੁੰਬਈ ਪਹੁੰਚ ਕੇ ਪ੍ਰਾਰਥਨਾ ਸਭਾ 'ਚ ਹਿੱਸਾ ਲਿਆ। ਰਿਧੀਮਾ ਦਿੱਲੀ ਤੋਂ ਮੁੰਬਈ ਤਕ ਸੜਕ ਮਾਰਗ ਰਾਹੀਂ ਪਹੁੰਚੀ ਕਿਉਂਕਿ ਲਾਕਡਾਊਨ ਕਾਰਨ ਯਾਤਰਾ ਕਰਨ ਦੀ ਇਜਾਜ਼ਤ ਲੈ ਲਈ ਸੀ।
 

Have something to say? Post your comment

Subscribe