Sunday, August 03, 2025
 

ਕੈਨਡਾ

ਨੋਵਾ ਸਕੋਟੀਆ ਗੋਲੀਬਾਰੀ : ਟਰੂਡੋ ਨੇ ਇਨ੍ਹਾਂ ਹਥਿਆਰਾਂ 'ਤੇ ਲਾਈ ਪਾਬੰਦੀ

May 02, 2020 09:20 AM

ਓਟਾਵਾ : ਕੈਨੇਡਾ ਵਿਚ ਇਕ ਪਾਸੇ ਜਿਥੇ ਕੋਰੋਨਾਵਾਇਰਸ ਨੇ ਕਹਿਰ ਮਚਾਇਆ ਹੋਇਆ ਹੈ ਅਤੇ ਉਥੇ ਹੀ ਪਿਛਲੇ ਮਹੀਨੇ ਨੋਵਾ ਸਕੋਟੀਆ ਸੂਬੇ ਵਿਚ ਹੋਈ ਗੋਲੀਬਾਰੀ ਨੇ ਸਾਰਿਆਂ ਨੂੰ ਡਰਾ ਕੇ ਰੱਖ ਦਿੱਤਾ ਸੀ। ਹਮਲਾਵਰ ਨੇ ਗੋਲੀਬਾਰੀ ਵਿਚ ਅਸਾਲਟ ਅਤੇ ਹੋਰ ਆਟੋ-ਮੈਟਿਕ ਬੰਦੂਕਾਂ ਦਾ ਇਸਤੇਮਾਲ ਕੀਤਾ ਸੀ। 

ਜਿਸ ਤੋਂ ਬਾਅਦ ਸ਼ੁੱਕਰਵਾਰ ਨੂੰ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਤਰ੍ਹਾਂ ਦੇ ਹਥਿਆਰਾਂ 'ਤੇ ਪਾਬੰਦੀ ਲਾ ਦਿੱਤੀ ਹੈ। ਇਕ ਪ੍ਰੈਸ ਕਾਨਫਰੰਸ ਵਿਚ ਪ੍ਰਧਾਨ ਮੰਤਰੀ ਟਰੂਡੋ ਨੇ ਆਖਿਆ ਕਿ ਤੁਹਾਨੂੰ ਇਕ ਹਿਰਨ ਨੂੰ ਮਾਰਨ ਲਈ ਏ. ਆਰ.-15 ਬੰਦੂਕ ਦੀ ਲੋੜ ਨਹੀਂ ਹੈ। ਉਨ੍ਹਾਂ ਨਾਲ ਹੀ ਆਖਿਆ ਕਿ ਅਸਾਲਟ ਬੰਦੂਕਾਂ (ਮਿਲਟਰੀ ਗ੍ਰੇਡ) ਅਤੇ ਇਸੇ ਕਿਸਮ ਦੇ ਹੋਰ ਹਥਿਆਰਾਂ ਦੀ ਸਾਡੇ ਦੇਸ਼ ਵਿਚ ਕੋਈ ਜ਼ਰੂਰਤ ਨਹੀਂ ਇਸ ਕਰਕੇ ਅੱਜ ਮੈਂ ਤੋਂ ਇਨ੍ਹਾਂ ਹਥਿਆਰਾਂ ਨੂੰ ਵੇਚਣ, ਖਰੀਦਣ, ਨਿਰਯਾਤ ਕਰਨ 'ਤੇ ਪਾਬੰਦੀ ਲਾਉਂਦਾ ਹਾ। ਕੈਨੇਡਾ ਵਿਚ ਅਜਿਹੇ ਹਥਿਆਰਾਂ ਦਾ ਕੋਈ ਇਸਤੇਮਾਲ ਨਹੀਂ ਹੈ ਅਤੇ ਨਾ ਹੀ ਕੋਈ ਥਾਂ ਹੈ। ਨੋਵਾ ਸਕੋਟੀਆ ਵਿਚ ਹੋਈ ਗੋਲੀਬਾਰੀ ਨੂੰ ਕੈਨੇਡਾ ਦੇ ਇਤਿਹਾਸ ਵਿਚ ਵੱਡੀ ਘਟਨਾ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। 
ਖਬਰਾਂ ਮੁਤਾਬਕ ਹਮਲਾਵਰ ਨੇ ਪੁਲਸ ਦੀ ਵਰਦੀ ਵਰਗੇ ਕੱਪੜੇ ਪਾਏ ਹੋਏ ਸਨ। ਉਹ ਆਪਣੀ ਕਾਰ ਲੈ ਕੇ ਇਕ ਤੋਂ ਬਾਅਦ ਇਕ ਘਰ ਵਿਚ ਦਾਖਲ ਹੁੰਦਾ ਗਿਆ ਅਤੇ ਲੋਕਾਂ 'ਤੇ ਗੋਲੀਬਾਰੀ ਕਰਦਾ ਰਿਹਾ। ਇਸ ਦੌਰਾਨ 22 ਲੋਕਾਂ ਦੀ ਜਾਨ ਚੱਲੀ ਗਈ ਸੀ। ਪਿਛਲੇ ਮਹੀਨੇ ਪੁਲਸ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਵਿਚ ਆਖਿਆ ਗਿਆ ਸੀ ਕਿ ਹਮਲਾਵਰ ਨੇ ਇਸ ਘਟਨਾ ਨੂੰ ਆਪਣੀ ਪ੍ਰੇਮਿਕਾ ਨਾਲ ਹੋਈ ਘਰੇਲੂ ਲੜਾਈ ਤੋਂ ਬਾਅਦ ਅੰਜ਼ਾਮ ਦਿੱਤਾ ਸੀ ਅਤੇ ਘਟਨਾ ਤੋਂ ਬਾਅਦ ਕਰੀਬ 13 ਘੰਟੇ ਪੁਲਸ ਨੇ ਹਮਲਾਵਰ ਨੂੰ ਢੇਰ ਕਰ ਦਿੱਤਾ ਸੀ।

 

Have something to say? Post your comment

 

ਹੋਰ ਕੈਨਡਾ ਖ਼ਬਰਾਂ

ਕੈਨੇਡਾ ਵਿੱਚ ਇੱਕ ਭਾਰਤੀ ਵਿਦਿਆਰਥੀ ਦੀ ਮੌਤ

ਕੈਨੇਡਾ ਦਾ ਟਰੰਪ ਨੂੰ ਜਵਾਬ, ਅਮਰੀਕੀ ਵਾਹਨਾਂ 'ਤੇ 25% ਟੈਰਿਫ ਲਗਾਉਣ ਦਾ ਐਲਾਨ

ਮਾਰਕ ਕਾਰਨੀ ਨੇ ਕੈਨੇਡਾ ਦੇ 24ਵੇਂ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆ

Dr. Ruby Speaks Out on new PM of canada, syas he is selected but not elected

ਮਾਰਕ ਕਾਰਨੀ: ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਹੋਣਗੇ ?

ਕੈਨੇਡਾ ਦੇ ਨਵੇਂ ਵੀਜ਼ਾ ਨਿਯਮ ਹੋ ਗਏ ਲਾਗੂ, ਭਾਰਤੀ ਵਿਦਿਆਰਥੀਆਂ, ਕਾਮਿਆਂ ਲਈ ਇੱਕ ਭਿਆਨਕ ਸੁਪਨਾ ਬਣ ਸਕਦੇ ਹਨ

ਕੈਨੇਡਾ ਵਿੱਚ 173 ਕਰੋੜ ਦੀ ਲੁੱਟ ਦੇ ਮਾਮਲੇ ਵਿੱਚ ਹੈਰਾਨ ਕਰਨ ਵਾਲਾ ਖੁਲਾਸਾ

ਟਰੰਪ ਫੈਲਾ ਰਿਹਾ ਹੈ ਅਰਾਜਕਤਾ, ਕੈਨੇਡਾ ਨਹੀਂ ਝੁਕੇਗਾ; ਨਵੀਂ ਟੈਰਿਫ ਨੀਤੀ ਤੋਂ ਟਰੂਡੋ ਨਾਰਾਜ਼ ਹਨ

ਕੈਨੇਡਾ 'ਚ ਪੰਜਾਬੀ ਰੇਡੀਓ ਸੰਪਾਦਕ ਦੇ ਘਰ 'ਤੇ ਹਮਲਾ, ਗੈਰਾਜ ਦੀ ਭੰਨਤੋੜ

पृथ्वी पर उल्कापिंड के गिरने का वीडियो और ऑडियो

 
 
 
 
Subscribe