Wednesday, September 16, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਫ਼ਿਲਮੀ

ਫ਼ਿਲਮ ਜਗਤ ਲਈ ਤੀਜਾ ਦਿਨ ਵੀ ਬਣਿਆ ਕਾਲ,ਸੋਗ ਦੀ ਲਹਿਰ

May 01, 2020 06:26 PM
 ਮੁੰਬਈ  : ਬੀਤੇ ਦੋ ਦਿਨ ਬਾਲੀਵੁੱਡ ਲਈ 'ਕਾਲਾ ਦਿਨ' ਦੇ ਰੂਪ ਵਿਚ ਸਾਬਿਤ ਹੋਏ ਹਨ। ਅਭਿਨੇਤਾ ਇਰਫਾਨ ਖਾਨ ਅਤੇ ਬਾਅਦ ਵਿਚ ਰਿਸ਼ੀ ਕਪੂਰ ਦੇ ਦਿਹਾਂਤ ਨਾਲ ਫ਼ਿਲਮੀ ਸਿਤਾਰੇ ਸਦਮੇ ਵਿਚ ਹਨ। ਹੁਣ ਲੱਗਦਾ ਹੈ ਕਿ ਬਾਲੀਵੁੱਡ ਲਈ ਤੀਜਾ ਦਿਨ ਵੀ ਕਾਲ ਬਣ ਕੇ ਆਇਆ ਹੈ। ਰਿਸ਼ੀ ਕਪੂਰ ਅਤੇ ਇਰਫਾਨ ਖਾਨ ਦੀ ਮੌਤ ਤੋਂ ਬਾਅਦ ਹੁਣ ਪ੍ਰੋਡਿਊਸਰ ਗਿਲਡ ਦੇ ਸੀ.ਈ.ਓ.ਕੁਲਮੀਤ ਮੱਕੜ ਦਾ ਵੀ ਦਿਹਾਂਤ ਹੋ ਗਿਆ ਹੈ। 
ਕੁਲਮੀਤ ਦਾ 60 ਸਾਲ ਦੀ ਉਮਰ ਵਿਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਇਸ ਖਬਰ ਨਾਲ ਬਾਲੀਵੁੱਡ ਦੇ ਗਲਿਆਰਿਆਂ ਵਿਚ ਇਕ ਵਾਰ ਫਿਰ ਸੋਗ ਦੀ ਲਹਿਰ ਛਾ ਗਈ। ਲਗਾਤਾਰ 3 ਦਿਨਾਂ ਤੋਂ ਆ ਰਹੀਆਂ ਦੁਖਦਾਈ ਖਬਰਾਂ ਨੇ ਪੂਰੇ ਬਾਲੀਵੁੱਡ ਨੂੰ ਗਮਗੀਨ ਕਰ ਦਿੱਤਾ ਹੈ। ਕੁਲਮੀਤ ਦੇ ਦਿਹਾਂਤ ਦੀ ਖਬਰ ਸੁਣ ਕੇ ਫ਼ਿਲਮੀ ਸਿਤਾਰੇ ਟਵੀਟ ਰਾਹੀਂ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ। ਕਰਨ ਜੌਹਰ ਨੇ ਟਵੀਟ ਕਰਦਿਆਂ ਲਿਖਿਆ, ''ਕੁਲਮੀਤ ਤੁਸੀਂ ਗਿਲਡ ਦੇ ਇਕ ਅਹਿਮ ਸਤੰਭ ਦੀ ਤਰ੍ਹਾਂ ਸੀ। ਤੁਸੀਂ ਲਗਾਤਾਰ ਇੰਡਸਟਰੀ ਕੰਮ ਕਰ ਰਹੇ ਸਨ। ਤੁਸੀਂ ਸਾਨੂੰ ਬਹੁਤ ਜਲਦੀ ਛੱਡ ਗਏ। ਤੁਹਾਨੂੰ ਹਮੇਸ਼ਾ ਪਿਆਰ ਨਾਲ ਯਾਦ ਕੀਤਾ ਜਾਵੇਗਾ।'' 
 ਦੱਸਣਯੋਗ ਹੈ ਕਿ ਸਿਨੇਮਾ ਜਗਤ ਲਈ ਬੀਤੇ 2 ਦਿਨ ਬੇਹੱਦ ਮੁਸ਼ਕਿਲ ਰਹੇ ਹਨ। 29 ਅਪ੍ਰੈਲ ਨੂੰ ਇਰਫਾਨ ਖਾਨ ਦਾ ਦਿਹਾਂਤ ਹੋਇਆ। ਇਸ ਤੋਂ ਅਗਲੇ ਦਿਨ ਯਾਨੀ ਕਿ 30 ਅਪ੍ਰੈਲ ਨੂੰ ਰਿਸ਼ੀ ਕਪੂਰ ਹਮੇਸ਼ਾ ਲਈ ਅਲਵਿਦਾ ਕਹਿ ਗਏ। ਦੋਵਾਂ ਅਭਿਨੇਤਾਵਾਂ ਦੇ ਦਿਹਾਂਤ ਨਾਲ ਫਿਲਮ ਇੰਡਸਟਰੀ ਨੂੰ ਕਦੇ ਨਾ ਪੂਰਾ ਹੋਣ ਵਾਲਾ ਵੱਡਾ ਘਾਟਾ ਪਿਆ ਹੈ।   
 

Have something to say? Post your comment

Subscribe