Sunday, August 03, 2025
 

ਸੰਸਾਰ

Turkey& Syria Crisis: ਮਲਬੇ ’ਚ ਦੱਬੇ ਦੋਵੇਂ ਭੈਣ-ਭਰਾ ਇੱਕ-ਦੂਜੇ ਲਈ ਬਣੇ ਢਾਲ 🌺

February 08, 2023 03:35 PM
ਵੈਸਟਮਿੰਸਟਰ ਹਾਲ ਵਿਚ ਮਹਾਰਾਣੀ ਐਲਿਜ਼ਾਬੈੱਥ ਨੂੰ ਸ਼ਰਧਾਂਜਲੀ ਦਿੰਦਾ ਹੋਇਆ ਇੱਕ ਪੰਜਾਬੀ।

ਸੀਰੀਆ: ਤੁਰਕੀ ਅਤੇ ਸੀਰੀਆ ਦੇ ਇਤਿਹਾਸ ਤੋਂ 6 ਫਰਵਰੀ, 2023 ਦਾ ਦਿਨ ਕਦੇ ਨਹੀਂ ਮਿਟੇਗਾ। ਸਵੇਰੇ 4:17 'ਤੇ ਆਏ ਭੂਚਾਲ ਨੇ ਸਭ ਕੁਝ ਤਬਾਹ ਕਰ ਦਿੱਤਾ।

ਹੁਣ ਤੱਕ 17 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਤਸਵੀਰਾਂ ਦਿਲ ਦਹਿਲਾ ਦੇਣ ਵਾਲੀਆਂ ਹਨ। ਇਸ ਤਬਾਹੀ ’ਚ ਸੈਂਕੜੇ ਹੀ ਮਾਸੂਮ ਬੱਚਿਆਂ ਦੀ ਵੀ ਮੌਤ ਹੋ ਚੁੱਕੀ ਹੈ।

ਪਰ ਇਸ ਭੂਚਾਲ ਦੇ ਮਲਬੇ ਵਿੱਚੋਂ ਇੱਕ ਅਜਿਹੀ ਤਸਵੀਰ ਸਾਹਮਣੇ ਆਈ ਹੈ, ਜੋ ਰੂਹ ਤੱਕ ਨੂੰ ਕੰਬਾ ਕੇ ਤੇ ਝਿੰਜੋੜ ਕੇ ਰੱਖ ਦਿੰਦੀ ਹੈ। ਇਹ ਤਸਵੀਰ ਛੋਟੀ ਮਾਸੂਮ ਬੱਚੀ ਅਤੇ ਉਸ ਦੇ ਭਰਾ ਦੀ ਹੈ। ਜੋ ਭੂਚਾਲ ਦੌਰਾਨ ਮਲਬੇ ਚ ਦੱਬ ਗਏ। ਦੋਵੇ ਭੈਣ ਭਰਾ ਦੇ ਉੱਪਰ ਇਕ ਵੱਡਾ ਪੱਥਰ ਪਿਆ ਹੈ।

ਇਸ ਦੌਰਾਨ ਭੈਣ ਭਰਾ ਦੋਵੇਂ ਇਕ ਦੂਜੇ ਦੀ ਢਾਲ ਬਣੇ ਹਨ। ਭੈਣ ਆਪਣੇ ਭਰਾ ਦਾ ਸਿਰ ਪਲੋਸਦੀ ਹੈ ਤੇ ਉਸ ਨੂੰ ਹਿੰਮਤ ਦਿੰਦੀ ਹੈ। ਉਸ ਖੂਬਸੂਰਤ ਰਿਸ਼ਤੇ ਨੂੰ ਅਮਰ ਕਰ ਦਿੱਤਾ ਜੋ ਦੁਨੀਆ ਦਾ ਸਭ ਤੋਂ ਪਿਆਰਾ ਰਿਸ਼ਤਾ ਹੈ। ਇਨ੍ਹਾਂ ਦੋਵਾਂ ਬੱਚਿਆਂ ਨੂੰ 17 ਘੰਟਿਆਂ ਬਾਅਦ ਮਲਬੇ ਵਿੱਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ।

ਇਸ ਤਸਵੀਰ ਨੂੰ ਟਵੀਟ ਕਰਨ ਵਾਲੇ ਸੰਯੁਕਤ ਰਾਸ਼ਟਰ (ਯੂ.ਐਨ.) ਦੇ ਪ੍ਰਤੀਨਿਧੀ ਮੁਹੰਮਦ ਸਫਾ ਨੇ ਇਸ ਬੱਚੇ ਨੂੰ ਉਸ ਦਾ ਭਰਾ ਦੱਸਿਆ ਹੈ। ਸਫਾ ਨੇ ਲਿਖਿਆ ਕਿ 'ਇਹ ਸੱਤ ਸਾਲ ਦੀ ਬੱਚੀ ਸਿਰ 'ਤੇ ਹੱਥ ਰੱਖ ਕੇ ਆਪਣੇ ਛੋਟੇ ਭਰਾ ਦੀ ਰੱਖਿਆ ਕਰ ਰਹੀ ਹੈ, ਜਦੋਂ ਕਿ ਦੋਵੇਂ 17 ਘੰਟਿਆਂ ਤੋਂ ਮਲਬੇ 'ਚ ਫਸੇ ਹੋਏ ਸਨ।

ਇਸ ਤਸਵੀਰ ਨੂੰ ਕਿਸੇ ਨੇ ਵੀ ਸ਼ੇਅਰ ਨਹੀਂ ਕੀਤਾ ਅਤੇ ਜੇਕਰ ਉਸ ਦੀ ਮੌਤ ਹੋ ਜਾਂਦੀ ਤਾਂ ਹਰ ਕੋਈ ਇਸ ਨੂੰ ਸ਼ੇਅਰ ਕਰ ਰਿਹਾ ਹੁੰਦਾ। ਸਫਾ ਨੇ ਅੰਤ 'ਚ ਲਿਖਿਆ, 'ਸਕਾਰਾਤਮਕਤਾ ਨੂੰ ਸਾਂਝਾ ਕਰੋ।' 

ਰਿਪੋਰਟਾਂ ਮੁਤਾਬਕ ਇਸ ਸਮੇਂ ਬਾਗੀਆਂ ਦੇ ਕਬਜ਼ੇ ਵਾਲੀ ਜ਼ਮੀਨ 'ਤੇ ਸੈਂਕੜੇ ਪਰਿਵਾਰ ਮਲਬੇ ਹੇਠ ਦੱਬੇ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਤੁਰਕੀ 'ਚ ਭੂਚਾਲ ਨਾਲ ਕਰੀਬ 1700 ਇਮਾਰਤਾਂ ਢਹਿ ਗਈਆਂ ਹਨ। ਤੁਰਕੀ ਦੇ ਦਿਯਾਰਬਾਕਿਰ ਤੋਂ ਇਲਾਵਾ ਸੀਰੀਆ ਦੇ ਅਲੇਪੋ ਅਤੇ ਹਾਮਾ 'ਚ ਥਾਂ-ਥਾਂ ਇਮਾਰਤਾਂ ਦਾ ਮਲਬਾ ਪਿਆ ਹੈ। ਇਹ ਮਲਬਾ ਉੱਤਰ-ਪੂਰਬ ਦਿਸ਼ਾ ਵਿੱਚ 330 ਕਿਲੋਮੀਟਰ ਤੱਕ ਫੈਲਿਆ ਹੋਇਆ ਹੈ।

 

Have something to say? Post your comment

 

ਹੋਰ ਸੰਸਾਰ ਖ਼ਬਰਾਂ

ਡੋਨਾਲਡ ਟਰੰਪ ਇਜ਼ਰਾਈਲ ਦੇ ਨੇੜੇ ਵੀ ਨਹੀਂ, 15% ਟੈਰਿਫ ਲਗਾਇਆ

ਭੂਚਾਲ ਤੋਂ ਬਾਅਦ ਰੂਸ ਅਤੇ ਜਾਪਾਨ ਵਿੱਚ ਸੁਨਾਮੀ, ਬੰਦਰਗਾਹਾਂ ਤਬਾਹ ਹੋਣ ਲੱਗੀਆਂ

ਇਜ਼ਰਾਈਲ ਨੇ ਸੈਨਿਕਾਂ ਲਈ ਇਸਲਾਮ ਅਤੇ ਅਰਬੀ ਸਿੱਖਣਾ ਲਾਜ਼ਮੀ ਕਰ ਦਿੱਤਾ, ਕੀ ਹੈ ਇਰਾਦਾ

200 ਬੱਚਿਆਂ ਦੇ ਅਚਾਨਕ ਬਿਮਾਰ ਹੋਣ ਦਾ ਕਾਰਨ ਸਾਹਮਣੇ ਆਇਆ, ਚੀਨ ਵਿੱਚ ਮਚ ਗਿਆ ਹੜਕੰਪ

ਪਹਿਲੀ ਵਾਰ ਕਿਸੇ ਦੇਸ਼ ਰੂਸ ਨੇ ਤਾਲਿਬਾਨ ਸਰਕਾਰ ਨੂੰ ਦਿੱਤੀ ਅਧਿਕਾਰਤ ਮਾਨਤਾ

ਭਾਰਤ ਸਾਡਾ ਰਣਨੀਤਕ ਸਹਿਯੋਗੀ ਹੈ, ਮੋਦੀ-ਟਰੰਪ ਦੀ ਦੋਸਤੀ ਜਾਰੀ ਰਹੇਗੀ; ਅਮਰੀਕਾ ਨੇ ਵਪਾਰ ਸਮਝੌਤੇ 'ਤੇ ਵੀ ਗੱਲ ਕੀਤੀ

ਪਾਕਿਸਤਾਨ ਭੂਚਾਲ ਦੇ ਤੇਜ਼ ਝਟਕਿਆਂ ਨਾਲ ਹਿੱਲਿਆ, ਰਿਕਟਰ ਪੈਮਾਨੇ 'ਤੇ ਤੀਬਰਤਾ 5.2 ਮਾਪੀ ਗਈ

ਤੁਰਕੀ ਦਾ ਸਟੀਲ ਡੋਮ ਕੀ ਹੈ, ਜਿਸਨੂੰ ਇਜ਼ਰਾਈਲ ਦੇ ਆਇਰਨ ਡੋਮ ਨਾਲੋਂ ਵੀ ਵਧੀਆ ਦੱਸਿਆ ਜਾ ਰਿਹਾ ਹੈ?

ਰਿਪੋਰਟ ਲੀਕ- ਟਰੰਪ ਦੇ ਬੰਬ ਈਰਾਨ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕੇ

ਅਮਰੀਕਾ : ਟਮਾਟਰਾਂ ਤੋਂ ਬਾਅਦ ਹੁਣ ਆਂਡੇ ਵੀ ਹੋ ਗਏ ਜ਼ਹਿਰੀਲੇ

 
 
 
 
Subscribe